ਨਬਾਂਨ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਬਾਂਨ ਬਿਜੋਨ ਭੱਟਾਚਾਰੀਆ ਦਾ ਲਿਖਿਆ ਇੱਕ ਬੰਗਾਲੀ ਨਾਟਕ ਹੈ ਜਿਸਦਾ 1944 ਵਿੱਚ ਸੰਭੂ ਮਿਤਰਾ ਦੇ ਨਿਰਦੇਸ਼ਨ ਤਹਿਤ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਨੇ ਅਤੇ ਬਾਅਦ ਨੂੰ 1948 ਵਿੱਚ ਕੁਮਾਰ ਰਾਏ ਦੇ ਨਿਰਦੇਸ਼ਨ ਅਧੀਨ ਬਹਿਰੂਪੀ ਨੇ ਮੰਚਨ ਕੀਤਾ ਸੀ।[1]

ਇਹ ਨਾਟਕ 1943 ਵਿੱਚ ਬੰਗਾਲ ਵਿੱਚ ਪਏ ਭਿਅੰਕਰ ਅਕਾਲ ਬਾਰੇ ਹੈ। ਬੰਗਾਲ ਇਪਟਾ ਆਪਣੇ ਤਿਉਹਾਰ, ਵੌਇਸ ਆਫ਼ ਬੰਗਾਲ ਦੇ ਇੱਕ ਹਿੱਸੇ ਵਜੋਂ ਇਸ ਨਾਟਕ ਨੂੰ ਭਾਰਤ ਦੇ ਕਈ ਹਿੱਸਿਆਂ ਵਿੱਚ ਲੈ ਕੇ ਗਿਆ, ਅਤੇ ਇਸ ਨੂੰ ਹਰ ਜਗ੍ਹਾ ਵੱਡੀ ਸਫਲਤਾ ਮਿਲੀ ਅਤੇ ਇਸਦੇ ਰਾਂਹੀ ਪਿੰਡਾਂ ਵਿੱਚੋਂ ਵੀ ਬੰਗਾਲ ਵਿੱਚ ਅਕਾਲ ਰਾਹਤ ਲਈ ਲੱਖਾਂ ਰੁਪਏ ਇਕੱਠੇ ਕੀਤੇ।

ਪਲਾਟ[ਸੋਧੋ]

ਇਹ ਡਰਾਮਾ 1943 ਦੇ ਬੰਗਾਲ ਦੇ ਅਕਾਲ ਬਾਰੇ ਹੈ ਜਿਸ ਵਿੱਚ 20 ਲੱਖ ਤੋਂ ਵੱਧ ਲੋਕ ਭੁੱਖਮਰੀ, ਕੁਪੋਸ਼ਣ ਅਤੇ ਬੀਮਾਰੀਆਂ ਕਾਰਨ ਮਰ ਗਏ ਸਨ। ਮੁੱਖ ਪਾਤਰ ਪ੍ਰਧਾਨ ਸਮਦਾਰ, ਬੰਗਾਲ ਦਾ ਇੱਕ ਕਿਸਾਨ ਹੈ। ਨਾਟਕ ਪ੍ਰਧਾਨ ਸਮਦਾਰ ਦੇ ਪਰਿਵਾਰ ਦੀ ਭੁੱਖਮਰੀ ਰਾਹੀਂ ਅਕਾਲ ਦੀ ਤੀਬਰਤਾ ਨੂੰ ਪੇਸ਼ ਕਰਦਾ ਹੈ। ਸਮਦਾਰ ਦੇ ਪਰਿਵਾਰ ਨੂੰ ਭੋਜਨ ਸੰਕਟ ਦੌਰਾਨ ਕਈ ਤਰ੍ਹਾਂ ਦੀਆਂ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਟਕ ਰਾਹੀਂ ਉਸਦੇ ਪਰਿਵਾਰ ਦੀ ਤਰਾਸਦੀ ਨੂੰ ਕਰੁਣਾਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਕਾਲ ਦੇ ਹਾਲਾਤਾਂ ਰਾਹੀਂ ਮਨੁੱਖੀ ਸੰਵੇਦਨਾ ਨੂੰ ਛੂਹਿਆ ਗਿਆ ਹੈ।

ਹਵਾਲੇ[ਸੋਧੋ]

  1. Aparna Bhargava Dharwadker (1 November 2005). Theatres of Independence: Drama, Theory, and Urban Performance in India since 1947. University of Iowa Press. pp. 407–. ISBN 978-0-87745-961-3. Retrieved 23 August 2012.