ਨਮਰਤਾ ਸੁੰਦਰੇਸਨ
ਨਮਰਤਾ ਸੁੰਦਰੇਸਨ | |
---|---|
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਰਸੋਈਆ ਅਤੇ ਉੱਦਮੀ |
ਲਈ ਪ੍ਰਸਿੱਧ | ਨਾਰੀ ਸ਼ਕਤੀ ਪੁਰਸਕਾਰ ਵਿਜੈਤਾ |
ਨਮਰਤਾ ਸੁੰਦਰੇਸਨ ਇਕ ਭਾਰਤੀ ਸਮਾਜਿਕ ਉੱਦਮੀ, ਸ਼ੈੱਫ ਅਤੇ ਪਨੀਰ ਨਿਰਮਾਤਾ ਹੈ। ਉਸਨੇ ਅਨੁਰਾਧਾ ਕ੍ਰਿਸ਼ਣਾਮੂਰਤੀ ਨਾਲ 2017 ਦਾ ਨਾਰੀ ਸ਼ਕਤੀ ਪੁਰਸਕਾਰ ਹਾਸਿਲ ਕੀਤਾ।
ਕਰੀਅਰ
[ਸੋਧੋ]ਨਮਰਤਾ ਸੁੰਦਰੇਸਨ ਦਾ ਜਨਮ ਇਕ ਓਡੀਆ ਵਜੋਂ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਤਾਮਿਲਨਾਡੂ ਵਿਚ ਚੇਨਈ ਚਲੀ ਗਈ ਸੀ।[1] ਉਸਨੇ ਇੱਕ ਅੰਤਰਰਾਸ਼ਟਰੀ ਸਲਾਹਕਾਰ ਏਜੰਸੀ ਦੀ ਸਥਾਪਨਾ ਦੁਆਰਾ ਆਪਣਾ ਕਰੀਅਰ ਬਣਾਇਆ। ਸੁੰਦਰਸਨ ਨੇ ਕੂਨੂਰ ਵਿਚ ਪਨੀਰ ਕਿਵੇਂ ਬਣਾਉਣਾ ਸਿਖਿਆ ਅਤੇ ਫਿਰ ਉਸਨੇ ਆਪਣੇ ਦੋਸਤ ਅਨੁਰਾਧਾ ਕ੍ਰਿਸ਼ਣਾਮੂਰਤੀ ਨਾਲ ਪਨੀਰ ਬਣਾਉਣ ਅਤੇ ਅਯੋਗ ਔਰਤਾਂ ਨੂੰ ਰੁਜ਼ਗਾਰ ਦੇਣ ਬਾਰੇ ਵਿਚਾਰ-ਚਰਚਾ ਕੀਤੀ।[2] ਉਨ੍ਹਾਂ ਨੇ ਕਾਰੀਗਰ ਪਨੀਰ ਨਿਰਮਾਤਾ ਕੌਸੇ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਦੀ ਸਮਾਜਿਕ ਉੱਦਮੀ ਸਦਕਾ ਉਸਨੇ 2017 ਦਾ ਨਾਰੀ ਸ਼ਕਤੀ ਪੁਰਸਕਾਰ ਹਾਸਿਲ ਕੀਤਾ। ਭਾਰਤ ਦੇ ਰਾਸ਼ਟਰਪਤੀ ਦੁਆਰਾ ਪੁਰਸਕਾਰ ਔਰਤ ਅਤੇ ਬਾਲ ਵਿਕਾਸ ਮੰਤਰਾਲੇ [3] ਤਰਫੋਂ, 2018 ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਦਿੱਤਾ ਗਿਆ ਸੀ। ਇਹ ਪੁਰਸਕਾਰ ਭਾਰਤ ਵਿਚ ਔਰਤਾਂ ਲਈ ਸਰਵਉੱਚ ਪੁਰਸਕਾਰ ਹੈ।[4]
ਸੁੰਦਰੇਸਨ ਇੱਕ ਸਵੈ-ਸਿਖਿਅਕ ਸ਼ੈੱਫ ਹੈ।[5] ਉਸਨੇ ਅਰੁੰਧਤੀ ਬਾਲਚੰਦਰਨ ਅਤੇ ਲੋਕਲਐਕਸਓ ਦੇ ਸੁਨੀਥੀ ਰਾਜ ਦੁਆਰਾ ਆਯੋਜਿਤ ਸੁਪਰ ਕਲੱਬ ਤੋਂ ਖਾਣਾ ਪਕਾਉਣ ਦੀ ਸ਼ੁਰੂਆਤ ਕੀਤੀ।[6] ਉਸਨੇ ਸਾਲ 2019 ਵਿਚ ਆਪਣੇ ਪਨੀਰ ਨਾਲ ਕੋਇੰਬਟੂਰ ਦੇ ਗੌਰਮੇਟ ਬਾਜ਼ਾਰ ਦਾ ਦੌਰਾ ਕੀਤਾ।[7] 2020 ਤਕ, ਉਸਨੇ 25 ਡਿਨਰ ਪਕਾਏ ਸਨ ਅਤੇ ਸੁੰਦਰੇਸਨ ਨੇ ਆਪਣੀ ਮਨਪਸੰਦ ਪਕਵਾਨ ਬਣਾਉਣ ਦੀਆਂ ਕਿਤਾਬਾਂ ਤੋਂ ਪਕਵਾਨ ਬਣਾਏ ਸਨ।
ਹਵਾਲੇ
[ਸੋਧੋ]
- ↑ Sharma, Ankit Sharma (10 April 2018). "Meet The Nari Shakti Puruskar Receipents Who Are Empowering Disabled Women". The Logical Indian (in ਅੰਗਰੇਜ਼ੀ). Archived from the original on 10 February 2021. Retrieved 9 February 2021.
- ↑ "A "cheesy" effort to give women wings". The New Indian Express. 19 March 2018. Archived from the original on 10 February 2021. Retrieved 9 February 2021.
- ↑ "Nari Shakti Puraskar - Gallery". narishaktipuraskar.wcd.gov.in. Archived from the original on 2021-01-14. Retrieved 2021-01-16.
- ↑ Kuttoor, Radhakrishnan (2018-03-07). "Charity 'home maker' gets her due on women's day". The Hindu (in Indian English). ISSN 0971-751X. Retrieved 2021-01-19.
- ↑ Akella, Bhavana (25 February 2020). "City's supper club takes inspiration from cookbooks". Daily Thanti Next (in ਅੰਗਰੇਜ਼ੀ). Archived from the original on 10 February 2021. Retrieved 9 February 2021.
- ↑ Omen, Jeryn (31 August 2017). "Do you want to join them for a casual supper?". The New Indian Express. Archived from the original on 10 February 2021. Retrieved 9 February 2021.
- ↑ Srinivasan, Pankaja (5 September 2019). "Cheese-maker Namrata Sundaresan brings her artisanal brand Kase to Coimbatore". The Hindu (in Indian English). Archived from the original on 10 February 2021. Retrieved 9 February 2021.