ਸਮੱਗਰੀ 'ਤੇ ਜਾਓ

ਨਮਾਜ਼ ਮਗ਼ਰਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਮਾਜ਼ ਮਗ਼ਰਿਬ ਨੂੰ ਦਿਨ ਦਾ ਵਿਤਰ ਕਿਹਾ ਜਾਂਦਾ ਹੈ, ਨਮਾਜ਼ ਮਗ਼ਰਿਬ ਦਾ ਆਗਾਜ਼ ਸੂਰਜ ਦੇ ਡੁੱਬਦੇ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਸੰਝ ਦੀ ਲਾਲੀ ਦੇ ਗਾਇਬ ਹੋਣ ਤੱਕ ਰਹਿੰਦਾ ਹੈ। ਇਹ ਦਿਨ ਦੀ ਚੌਥੀ ਨਮਾਜ਼ ਹੈ।

ਹਰ ਇੱਕ ਮੁਸਲਮਾਨ ਲਈ ਹਰ ਦਿਨ ਪੰਜ ਵਕਤ ਦੀ ਨਮਾਜ਼ ਪੜ੍ਹਨ ਦਾ ਰਿਵਾਜ ਹੈ।

  • ਨਮਾਜ਼-ਏ-ਫ਼ਜ਼ਰ - ਇਹ ਪਹਿਲੀ ਨਮਾਜ਼ ਹੈ ਜੋ ਸਵੇਰੇ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਪੜ੍ਹੀ ਜਾਂਦੀ ਹੈ।
  • ਨਮਾਜ਼-ਏ-ਜੁਹਲ - ਇਹ ਦੂਜੀ ਨਮਾਜ਼ ਹੈ ਜੋ ਦੁਪਹਿਰ ਸੂਰਜ ਦੇ ਢਲਣਾ ਸ਼ੁਰੂ ਕਰਨ ਦੇ ਬਾਅਦ ਪੜ੍ਹੀ ਜਾਂਦੀ ਹੈ।
  • ਨਮਾਜ਼-ਏ-ਅਸਰ - ਇਹ ਤੀਜੀ ਨਮਾਜ਼ ਹੈ ਜੋ ਸੂਰਜ ਦੇ ਅਸਤ ਹੋਣ ਦੇ ਕੁੱਝ ਪਹਿਲਾਂ ਪੜ੍ਹੀ ਜਾਂਦੀ ਹੈ।
  • ਨਮਾਜ਼-ਏ-ਮਗਰਿਬ - ਚੌਥੀ ਨਮਾਜ਼ ਜੋ ਆਥਣ ਦੇ ਤੁਰੰਤ ਬਾਅਦ ਪੜ੍ਹੀ ਜਾਂਦੀ ਹੈ।
  • ਨਮਾਜ਼-ਏ-ਅਸ਼ਾ - ਆਖ਼ਰੀ ਪੰਜਵੀਂ ਨਮਾਜ਼ ਜੋ ਆਥਣ ਦੇ ਡੇਢ ਘੰਟੇ ਬਾਅਦ ਰਾਤ ਵੇਲ਼ੇ ਪੜ੍ਹੀ ਜਾਂਦੀ ਹੈ।