ਸਮੱਗਰੀ 'ਤੇ ਜਾਓ

ਨਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਲ (ਸੰਸਕ੍ਰਿਤ: नल) ਹਿੰਦੂ ਮਿਥਹਾਸ ਦਾ ਇੱਕ ਪਾਤਰ ਹੈ।ਉਹ ਨਿਸ਼ਧ ਦੇਸ਼ ਦਾ ਰਾਜਾ ਅਤੇ ਵੀਰਸੇਨ ਦਾ ਪੁੱਤਰ ਸੀ। ਉਸ ਦੀ ਕਥਾ ਮਹਾਭਾਰਤ ਵਿੱਚ ਆਉਂਦੀ ਹੈ। ਜੂਏ ਵਿੱਚ ਆਪਣਾ ਸਭ ਕੁੱਝ ਗਵਾ ਕੇ ਯੁਧਿਸ਼ਠਰ ਨੂੰ ਆਪਣੇ ਭਰਾਵਾਂ ਦੇ ਨਾਲ ਬਨਵਾਸ ਜਾਣਾ ਪਿਆ। ਉਥੇ ਹੀ ਇੱਕ ਰਿਸ਼ੀ ਨੇ ਉਹਨਾਂ ਨੂੰ ਨਲ ਅਤੇ ਦਮਯੰਤੀ ਦੀ ਕਥਾ ਸੁਣਾਈ। ਨਲ ਵੱਡੇ ਵੀਰ ਸਨ ਅਤੇ ਸੁੰਦਰ ਵੀ। ਸ਼ਸਤਰ-ਵਿਦਿਆ ਅਤੇ ਘੋੜਾ-ਸੰਚਾਲਨ ਵਿੱਚ ਉਹ ਬਹੁਤ ਨਿਪੁੰਨ ਸੀ। ਦਮਯੰਤੀ ਵਿਦਰਭ (ਪੂਰਬੀ ਮਹਾਰਾਸ਼ਟਰ) ਨਰੇਸ਼ ਦੀ ਇੱਕਲੌਤੀ ਪੁਤਰੀ ਸੀ। ਉਹ ਵੀ ਬਹੁਤ ਸੁੰਦਰ ਅਤੇ ਗੁਣਵਾਨ ਸੀ। ਨਲ ਉਸ ਦੇ ਸੁਹੱਪਣ ਦੀ ਪ੍ਰਸ਼ੰਸਾ ਸੁਣਕੇ ਉਸ ਨਾਲ ਪ੍ਰੇਮ ਕਰਨ ਲਗਾ। ਉਸ ਦੇ ਪ੍ਰੇਮ ਦਾ ਸੰਦੇਸ਼ ਦਮਯੰਤੀ ਦੇ ਕੋਲ ਇੱਕ ਹੰਸ ਨੇ ਵੱਡੀ ਕੁਸ਼ਲਤਾ ਨਾਲ ਪਹੁੰਚਾਇਆ। ਅਤੇ ਦਮਯੰਤੀ ਵੀ ਆਪਣੇ ਉਸ ਅਨਜਾਨ ਪ੍ਰੇਮੀ ਦੇ ਬਿਰਹ ਵਿੱਚ ਜਲਣ ਲੱਗੀ।

ਇਸ ਕਥਾ ਵਿੱਚ ਪ੍ਰੇਮ ਅਤੇ ਪੀੜ ਦੀ ਅਜਿਹੀ ਪ੍ਰਭਾਵਸ਼ਾਲੀ ਰੰਗਤ ਹੈ ਕਿ ਭਾਰਤ ਦੇ ਹੀ ਨਹੀਂ ਦੇਸ਼ ਵਿਦੇਸ਼ ਦੇ ਲੇਖਕ ਅਤੇ ਕਵੀ ਵੀ ਇਸ ਤੋਂ ਆਕਰਸ਼ਤ ਹੋਏ ਬਿਨਾਂ ਨਹੀਂ ਰਹਿ ਸਕੇ। ਬੋਪ ਨੇ ਲੈਟਿਨ ਵਿੱਚ ਅਤੇ ਡੀਨ ਮਿਲਮੈਨ ਨੇ ਅੰਗਰੇਜ਼ੀ ਕਵਿਤਾ ਵਿੱਚ ਅਨੁਵਾਦ ਕਰ ਕੇ ਪੱਛਮ ਨੂੰ ਵੀ ਇਸ ਕਥਾ ਤੋਂ ਵਾਕਫ਼ ਕਰਾਇਆ ਹੈ।[1]

ਹਵਾਲੇ

[ਸੋਧੋ]
  1. "The Indian Encyclopaedia: Biographical, Historical, Religious ..." p. 5082.