ਨਲਿਨੀ ਬਾਲਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਲਿਨੀ ਬਾਲਾ ਦੇਵੀ
নলিনীবালা দেৱী
ਬੁੱਤ ਪਲਟਨ ਬਾਜ਼ਾਰ, ਗੁਹਾਟੀ
ਜਨਮ23 ਮਾਰਚ 1898
ਗੁਹਾਟੀ, ਅਸਾਮ
ਮੌਤ24 ਦਸੰਬਰ 1977
ਕੌਮੀਅਤਭਾਰਤੀ
ਨਾਗਰਿਕਤਾਭਾਰਤੀ
ਕਿੱਤਾਕਵੀ, ਲੇਖਕ
ਪ੍ਰਮੁੱਖ ਕੰਮਸੰਧਿਆਰ ਸੁਰ
ਅਲਕਾਨੰਦਾ
ਜੀਵਨ ਸਾਥੀJibeswar Changkakoti
ਇਨਾਮਸਾਹਿਤ ਅਕਾਦਮੀ ਇਨਾਮ
ਪਦਮਸ਼ਰੀ

ਨਲਿਨੀ ਬਾਲਾ ਦੇਵੀ (23 ਮਾਰਚ 1898 – 24 ਦਸੰਬਰ 1977) ਅਸਾਮੀ ਭਾਸ਼ਾ ਦੀ ਪ੍ਰਸਿੱਧ ਕਵਿਤਰੀ ਸੀ।[1] ਉਹ ਆਪਣੀ ਰਾਸ਼ਟਰਵਾਦੀ ਅਤੇ ਰਹੱਸਵਾਦੀ ਕਵਿਤਾ ਲਈ ਪ੍ਰਸਿੱਧ ਹੈ।[2] ਉਸ ਦੇ  ਸਾਹਿਤਕ ਯੋਗਦਾਨ ਲਈ ਭਾਰਤ ਸਰਕਾਰ ਨੇ 1957 ਵਿੱਚ ਉਸ ਨੂੰ ਪਦਮਸ਼ਰੀ ਨਾਲ ਸਨਮਾਨਿਤ ਕੀਤਾ ਅਤੇ 1968 ਵਿੱਚ ਉਸ ਦੀ ਕਾਵਿਕ੍ਰਿਤੀ ਅਲਕਨੰਦਾ ਲਈ ਉਸ ਨੂੰ ਸਾਹਿਤ ਅਕਾਦਮੀ ਇਨਾਮ ਪ੍ਰਦਾਨ ਕੀਤਾ ਗਿਆ।

ਸਾਹਿਤਕ ਯੋਗਦਾਨ[ਸੋਧੋ]

ਪਤੀ ਦੀ ਮੌਤ ਤੇ ਪੰਜ ਸੰਤਾਨਾਂ ਦੇ ਨਾਲ ਕਸ਼ਟਪੂਰਨ ਜੀਵਨ ਗੁਜ਼ਾਰਨਾ ਪਿਆ। ਇਸਦੇ ਬਾਅਦ ਦੁਰਭਾਗਵਸ਼ ਉਸ ਦੇ ਦੋ ਪੁੱਤਾਂ ਦੀ ਵੀ ਮੌਤ ਹੋ ਗਈ। ਇਸ ਵੇਦਨਾ ਨਾਲ ਜਰਜਰ ਉਸ ਨੇ ਆਪਣਾ ਜੀਵਨ ਰੱਬ ਨੂੰ ਅਰਪਿਤ ਕਰ ਦਿੱਤਾ। ਉਸ ਨੇ ਆਪਣਾ ਸਮਾਂ ਵੇਦ, ਗੀਤਾ, ਉਪਨਿਸ਼ਦ ਅਤੇ ਭਾਗਵਤ ਪੁਰਾਣ ਦੇ ਅਧਿਐਨ ਵਿੱਚ ਲਗਾਇਆ। ਸੁੱਤੀ ਪਈ ਪ੍ਰਤਿਭਾ ਹੁਣ ਜਾਗ੍ਰਤ ਹੋ ਉੱਠੀ। ਵਿਆਹ  ਦੇ ਸਮੇਂ ਉਸਦੇ ਸਹੁਰੇ ਨੇ ਉਸ ਨੂੰ ਇੱਕ ਸੋਨੇ ਦੀ ਕਲਮ ਉਪਹਾਰ ਵਿੱਚ ਦਿੱਤੀ ਸੀ। ਬਾਅਦ ਵਿੱਚ ਉਸ ਨੇ ਉਸ ਕਲਮ ਦਾ ਮਾਨ ਰੱਖਿਆ। ਪਿਤਾ ਦੇ ਉਪਦੇਸ਼ ਅਤੇ ਪ੍ਰੇਰਨਾ ਨੇ ਉਸ ਦੇ ਜੀਵਨ ਸੰਘਰਸ਼ ਵਿੱਚ ਉਸ ਦੀ ਫਤਹਿ ਸੁਨਿਸਚਿਤ ਕੀਤੀ। ਸਿਰਫ ਦਸ ਸਾਲ ਦੀ ਉਮਰ ਵਿੱਚ ਪਿਤਾ ਨਾਮਕ ਕਵਿਤਾਰ ਨਾਲ ਉਸ ਨੇ ਕਵੀ ਜੀਵਨ ਵਿੱਚ ਪਰਵੇਸ਼ ਕੀਤਾ।

ਪ੍ਰਕਾਸ਼ਿਤ ਕਾਵਿਸੰਗ੍ਰਹਿ
 1. ਸੰਧਿਆਰ ਸੁਰ (1928)
 2. ਸਪੋਨਰ ਸੁਰ (1943)
 3. ਸਮ੍ਰਤੀਤੀਰਥ (1948)
 4. ਪਰਸ਼ਮਣਿ (1954)
 5. ਯੁਗਦੇਵਤਾ (1957)
 6. ਜਾਗ੍ਰਤੀ (1960)
 7. ਅਲਕਾਨੰਦਾ (1967)
 8. ਵਿਸ਼ਵਦੀਪ (1970)
 9. ਅੰਤਿਮ ਸੁਰ।
ਆਤਮਕਥਾ-
 1. ਏਰਿ ਅਹਾ ਦਿਨਬੋਰ (1976)[3]
ਪ੍ਰਬੰਧ-
 1. ਸ਼ਾਂਤੀਪਥ
ਜੀਵਨੀਪਰਕ ਗ੍ਰੰਥ-
 1. ਸਿਮ੍ਰਤੀ ਤੀਰਥ (ਪਿਤਾ ਦੇ ਜੀਵਨ ਦੇ ਆਧਾਰ ਤੇ ਰਚਿਆ)
 2. ਸਰਦਾਰ ਬਲਭ ਭਾਈ ਪਟੇਲ
 3. ਵਿਸ਼ਵਦੀਪਾ
ਅਣਪ੍ਰਕਾਸ਼ਿਤ ਗ੍ਰੰਥ-
 1. ਜੋਨਾਕੀਰ ਸਵਪਨ ਸੁਰਭਿ
 2. ਮੰਦਾਕਿਨੀ
 3. ਸੰਧਿਆਰ ਸਪੋਨ ਪਰਸ਼ਮੇਘਦੂਤ ਇਤਆਦਿ।

ਹਵਾਲੇ[ਸੋਧੋ]

 1. "An author & a trailblazer personality". The Telegraph. 9 February 2004. Retrieved 18 September 2012. 
 2. Das, p. 197
 3. Amaresh Datta (1987). Encyclopaedia of Indian Literature: A-Devo. Sahitya Akademi. pp. 273–. ISBN 978-81-260-1803-1. Retrieved 28 November 2012.