ਨਵਾਜ਼
ਦਿੱਖ
ਨਵਾਜ਼ ਇੱਕ ਪਾਕਿਸਤਾਨੀ ਪੰਜਾਬੀ ਨਾਟਕਕਾਰ ਹੈ ਜਿਸਦਾ ਪਾਕਿਸਤਾਨੀ ਪੰਜਾਬੀ ਨਾਟਕਕਾਰਾਂ ਵਿੱਚ ਅਹਿਮ ਸਥਾਨ ਹੈ। ਇਹ ਨਾਟਕਕਾਰ ਤੋਂ ਬਿਨਾਂ ਇੱਕ ਕਹਾਣੀਕਾਰ ਅਤੇ ਫ਼ਿਲਮ ਲੇਖਕ ਵੀ ਹੈ। ਨਵਾਜ਼ ਨੇ ਮੂਲ ਰੂਪ ਵਿੱਚ ਰੇਡੀਓ ਅਤੇ ਟੈਲੀਵਿਜ਼ਨ ਨਾਟਕ ਵਧੇਰੇ ਲਿਖੇ ਹਨ। ਇਸ ਦਾ ਇੱਕ ਨਾਟਕ, ਰਾਣੀ, ਨਾਟ-ਸੰਗ੍ਰਹਿ ਚੋਣਵਾਂ ਪਾਕਿਸਤਾਨੀ ਪੰਜਾਬੀ ਨਾਟਕ ਵਿੱਚ ਵੀ ਸੰਕਲਿਤ ਹੈ। ਇਹ ਨਾਟਕ ਵੀ ਮੂਲ ਰੂਪ ਵਿੱਚ ਰੇਡੀਓ ਲਈ ਹੀ ਲਿਖਿਆ ਗਿਆ ਸੀ ਜਿਸ ਨੂੰ (ਰਾਣੀ) ਭਾਰਤੀ ਪੰਜਾਬ ਵਿੱਚ ਵੀ ਖੇਡਿਆ ਗਿਆ।[1] ਨਵਾਜ਼ ਔਰਤ ਦੀ ਮਨੋਸਥਿਤੀ ਅਤੇ ਸਥਿਤੀਆਂ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਨੂੰ ਵਧੇਰੇ ਆਪਣੇ ਨਾਟਕਾਂ ਵਿੱਚ ਪੇਸ਼ ਕੀਤਾ ਹੈ। ਪੇਂਡੂ ਜੀਵਨ ਨੂੰ ਵੀ ਨਾਟਕਕਾਰ ਬਾਖੂਬੀ ਨਾਲ ਅਤੇ ਬਰੀਕੀ ਨਾਲ ਪੇਸ਼ ਕਰਦਾ ਹੈ। ਨਵਾਜ਼ ਨੇ ਇੱਕ ਨਾਟ-ਸੰਗ੍ਰਹਿ ਰਚਿਆ ਜਿਸ ਵਿੱਚ ਛੇ ਨਾਟਕ ਸ਼ਾਮਿਲ ਕੀਤੇ ਗਏ ਹਨ ਜਿਹਨਾਂ ਨਾਟਕਾਂ ਨੂੰ ਚਰਚਾ ਵਿੱਚ ਰੱਖਿਆ ਗਿਆ।
ਜੀਵਨ
[ਸੋਧੋ]ਨਵਾਜ਼ ਦਾ ਜਨਮ 1935 ਵਿੱਚ ਹੋਇਆ।[1]
ਨਾਟ-ਸੰਗ੍ਰਹਿ
[ਸੋਧੋ]ਨਾਟਕ
[ਸੋਧੋ]ਲਘੂ ਨਾਟਕ
[ਸੋਧੋ]ਰੇਡੀਓ ਨਾਟਕ
[ਸੋਧੋ]- ਰਾਣੀ
ਹਵਾਲੇ
[ਸੋਧੋ]- ↑ 1.0 1.1 ਡਾ. ਸਤੀਸ਼ ਕੁਮਾਰ ਵਰਮਾ, ਡਾ. ਨਸੀਬ ਬਵੇਜਾ. "ਚੋਣਵਾਂ ਪੰਜਾਬੀ ਨਾਟਕ". ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 179. Retrieved 23 ਸਤੰਬਰ 2015.