ਸਮੱਗਰੀ 'ਤੇ ਜਾਓ

ਨਸਲਕੁਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਸਲਕੁਸ਼ੀ ਜਾਂ ਕੁਲ ਨਾਸ ਕਿਸੇ ਸਮੁੱਚੇ ਨਸਲੀ, ਜਾਤੀ, ਧਾਰਮਿਕ ਜਾਂ ਕੌਮੀ ਵਰਗ ਜਾਂ ਉਸ ਦੇ ਕਿਸੇ ਇੱਕ ਹਿੱਸੇ ਦੀ ਸਿਲਸਲੇਵਾਰ ਅਤੇ ਕ੍ਰਮਬੱਧ ਉਜਾੜੇ ਨੂੰ ਆਖਿਆ ਜਾਂਦਾ ਹੈ।[1] ਨਸਲਕੁਸ਼ੀ ਕਹੇ ਜਾਣ ਵਾਸਤੇ ਕਿੰਨਾ ਕੁ ਹਿੱਸਾ ਚੋਖਾ ਹੁੰਦਾ ਹੈ, ਬਾਰੇ ਬਹਿਸ ਅਜੇ ਵੀ ਕਨੂੰਨੀ ਵਿਦਵਾਨਾਂ ਵਿਚਕਾਰ ਜਾਰੀ ਹੈ।[2][3] ਭਾਵੇਂ ਨਸਲਕੁਸ਼ੀ ਦੀ ਪੂਰੀ-ਪੂਰੀ ਪਰਿਭਾਸ਼ਾ ਨਸਲਕੁਸ਼ੀ ਸ਼ਗਿਰਦਾਂ ਮੁਤਾਬਕ ਬਦਲਦੀ ਰਹਿੰਦੀ ਹੈ ਪਰ 1948 ਦੇ ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਦੇ ਜੁਰਮ ਦੀ ਰੋਕ ਅਤੇ ਸਜ਼ਾ ਉੱਤੇ ਇਕਰਾਰਨਾਮਾ (ਸੀ.ਪੀ.ਪੀ.ਸੀ.ਜੀ.) ਵਿੱਚ ਇੱਕ ਕਨੂੰਨੀ ਪਰਿਭਾਸ਼ਾ ਮਿਲਦੀ ਹੈ। ਇਸ ਇਕਰਾਰਨਾਮਾ ਦੀ ਧਾਰਾ 2 ਵਿੱਚ ਨਸਲਕੁਸ਼ੀ ਦੀ ਪਰਿਭਾਸ਼ਾ "ਕਿਸੇ ਕੌਮੀ, ਜਾਤੀ, ਨਸਲੀ ਜਾਂ ਧਾਰਮਿਕ ਵਰਗ ਦੇ ਸਾਰੇ ਲੋਕਾਂ ਜਾਂ ਉਹਨਾਂ ਦੇ ਕਿਸੇ ਹਿੱਸੇ ਨੂੰ ਤਬਾਹ ਕਰਨ ਦੀ ਨੀਅਤ ਨਾਲ਼ ਕੀਤਾ ਇਹਨਾਂ ਵਿੱਚੋਂ ਕੋਈ ਵੀ ਕਾਰਜ ਹੈ"(1948 ਦੀ ਕਨਵੈਨਸ਼ਨ ਵਿੱਚ ਨਸਲਕੁਸ਼ੀ ਦੀ ਪਰਿਭਾਸ਼ਾ ਵਿੱਚ ਇਹ ਹਵਾਲਾ ਸ਼ਾਮਲ ਕੀਤਾ ਗਿਆ: ‘ਇਕ ਨਾਗਰਿਕ, ਨਸਲ, ਨਸਲੀ ਜਾਂ ਧਾਰਮਿਕ ਗਰੁੱਪ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿੱਚ ਤਬਾਹ ਕਰਨ ਦੀ ਇੱਛਾ ਨਾਲ ਕੀਤਾ ਗਿਆ ਕਾਰਜ’)[4] ਜਿਵੇਂ ਕਿ: ਉਸ ਸਮੂਹ ਦੇ ਜੀਆਂ ਨੂੰ ਮਾਰਨਾ; ਉਸ ਸਮੂਹ ਦੇ ਜੀਆਂ ਨੂੰ ਸਰੀਰਕ ਜਾਂ ਮਾਨਸਿਕ ਦੁੱਖ ਦੇਣਾ; ਉਸ ਸਮੂਹ ਦੀ ਸਮੁੱਚੀ ਜਾਂ ਅੰਸ਼ਕ ਤਬਾਹੀ ਦੇ ਇਰਾਦੇ ਨਾਲ਼ ਜਾਣ-ਬੁੱਝ ਕੇ ਉਸ ਸਮੂਹ ਉੱਤੇ ਜਿਊਣ ਦੀਆਂ ਸ਼ਰਤਾਂ ਥੋਪਣੀਆਂ; ਉਸ ਸਮੂਹ ਵਿੱਚ ਨਵੇਂ ਜਨਮ ਹੋਣ ਤੋਂ ਰੋਕਣ ਲਈ ਉਪਾਅ ਮੜ੍ਹਨੇ; [ਅਤੇ] ਧੱਕੇ ਨਾਲ਼ ਇਸ ਸਮੂਹ ਦੇ ਬੱਚਿਆਂ ਨੂੰ ਕਿਸੇ ਹੋਰ ਸਮੂਹ ਨੂੰ ਦੇਣਾ।"[5]

Armenian Genocide in the Petit Journal

ਨਸਲਕੁਸ਼ੀ ਸ਼ਬਦ

[ਸੋਧੋ]

ਸ਼ਬਦ ‘ਜੈਨੋਸਾਈਡ’(Genocide) ਗਰੀਕ ਸ਼ਬਦ ‘ਜੈਨੋਸ’ (ਜਿਸ ਦਾ ਮਤਲਬ ਕਬੀਲਾ ਜਾਂ ਨਸਲ ਹੈ) ਤੇ ਲਾਤੀਨੀ ਸ਼ਬਦ ‘ਸਾਈਡ’ (ਜਿਸ ਦਾ ਮਤਲਬ ਕਤਲ ਹੈ) ਨੂੰ ਮਿਲਾ ਕੇ ਬਣਿਆ ਹੈ।ਇਹ ਸ਼ਬਦ ਰਫੈਲ ਲੈਮਕਿਨ ਨੇ 1943-44 ਦੇ ਲਾਗੇ ਵੱਡੇ ਕਤਲੇਆਮ ਵਾਸਤੇ ਵਰਤਿਆ। ਰਫੈਲ ਲੈਮਕਿਨ ਪੋਲੈਂਡ ਦਾ ਯਹੂਦੀ ਵਸਨੀਕ ਸੀ[4] ਇਹ ਨਸਲਕੁਸ਼ੀ ਜਿਸ ਨੂੰ ‘ਹੋਲੋਕਾਸਟ’ ਜਾਂ ‘ਛੋਆਹ’ ਵੀ ਕਿਹਾ ਜਾਂਦਾ ਹੈ।

ਜਰਮਨੀ ਵਿੱਚ ਨਸਲਕੁਸ਼ੀ

[ਸੋਧੋ]

ਨਾਜ਼ੀ ਜਰਮਨੀ ਦੇ ਦੌਰ ਵਿੱਚ 60 ਲੱਖ ਯੂਰੋਪੀਅਨ ਯਹੂਦੀਆਂ ਦਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਤਲੇਆਮ ਸੀ। ਯਹੂਦੀਆਂ ਦੇ ਨਾਲ ਨਾਲ ਇਸ ਕਤਲੇਆਮ ਦੀਆਂ ਪੀੜਤ ਧਿਰਾਂ ਵਿੱਚ ਜਿਪਸੀ (ਰੋਮਾਂ ਕਬੀਲੇ ਦੇ ਲੋਕ), ਅਪਾਹਜ, ਨਾਜ਼ੀਆਂ ਦੇ ਸਿਆਸੀ ਵਿਰੋਧੀ, ਕਮਿਊਨਿਸਟ ਤੇ ਸਮਾਜਵਾਦੀ ਵਿਚਾਰਾਂ ਵਾਲੇ ਲੋਕ, ਪੋਲੈਂਡ, ਰੂਸੀ ਤੇ ਸਮਲਿੰਗੀ ਵੀ ਸ਼ਾਮਿਲ ਸਨ। ਕਈ ਅੰਦਾਜ਼ਿਆਂ ਮੁਤਾਬਿਕ ਇਸ ਭਿਆਨਕ ਨਸਲਕੁਸ਼ੀ ਵਿੱਚ 1 ਕਰੋੜ 70 ਲੱਖ ਲੋਕ ਮਾਰੇ ਗਏ। ਇਸ ਨਸਲਕੁਸ਼ੀ ਪਿੱਛੇ ਯਹੂਦੀ ਵਿਰੋਧੀ ਵਿਚਾਰਧਾਰਾ ਸੀ। ਇਹ ਵਿਚਾਰਧਾਰਾ ਮੱਧਕਾਲੀਨ ਦੌਰ ਵਿੱਚ ਯੂਰੋਪ ਵਿੱਚ ਪਨਪੀ ਜਿਸ ਵਿੱਚ ਯਹੂਦੀਆਂ ਨੂੰ ਈਸਾ ਮਸੀਹ ਦੇ ਕਤਲ ਅਤੇ ਸੰਸਾਰ ਦੀਆਂ ਸਾਰੀਆਂ ਬੁਰਾਈਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਬਾਅਦ ਵਿੱਚ ‘ਕੁਝ ਵਿਦਵਾਨਾਂ’ ਨੇ ਇਸ ਸਿਧਾਂਤ ਦਾ ਪ੍ਰਚਾਰ ਕੀਤਾ ਕਿ ਦੁਨੀਆ ’ਤੇ ਰਾਜ ਕਰਨ ਦੀ ਲੜਾਈ ਯਹੂਦੀਆਂ ਤੇ ਆਰੀਅਨ ਨਸਲਾਂ ਵਿਚਕਾਰਲੀ ਲੜਾਈ ਸੀ। ਹਿਟਲਰ ਅਤੇ ਹੋਰ ਨਾਜ਼ੀਆਂ ਨੇ ਇਸ ਗੱਲ ਨੂੰ ਵਧ-ਚੜ੍ਹ ਕੇ ਪ੍ਰਚਾਰਿਆ ਕਿ ਯਹੂਦੀਆਂ ਨੇ ਪਹਿਲੀ ਸੰਸਾਰ ਜੰਗ ਦੌਰਾਨ ਜਰਮਨੀ ਨਾਲ ਧੋਖਾ ਕੀਤਾ ਸੀ। ਨਸਲਕੁਸ਼ੀ ਬੜੇ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ। ਪਹਿਲਾਂ ਯਹੂਦੀਆਂ ਨੂੰ ਆਮ ਨਾਗਰਿਕ ਜ਼ਿੰਦਗੀ ਤੋਂ ਅਲੱਗ-ਥਲੱਗ ਕੀਤਾ ਗਿਆ ਤੇ ਉਹਨਾਂ ’ਤੇ ਹਮਲੇ ਕੀਤੇ ਗਏ, ਫਿਰ ਹੌਲੀ ਹੌਲੀ 42,000 ਤਸੀਹਾ ਕੇਂਦਰ ਬਣਾਏ ਗਏ ਅਤੇ ਇਸ ਤੋਂ ਬਾਅਦ ਸ਼ੁਰੂ ਹੋਇਆ ਯਹੂਦੀਆਂ ਨੂੰ ਮਾਰਨ ਦਾ ਸਿਲਸਿਲਾ। ਗੋਲੀਬਾਰੀ ਦਸਤਿਆਂ ਨੇ ਲੱਖਾਂ ਲੋਕ ਮਾਰੇ; ਫਿਰ ਗੈਸ ਚੈਂਬਰ ਬਣਾਏ ਗਏ। 1942 ਸਭ ਤੋਂ ਭਿਆਨਕ ਸਾਲ ਸੀ ਜਿਸ ਵਿੱਚ 30 ਲੱਖ ਯਹੂਦੀ ਮਾਰੇ ਗਏ। ਔਸ਼ਵਿਚਜ਼ ਦੇ ਤਸੀਹਾ ਕੇਂਦਰ ਵਿੱਚ 11 ਲੱਖ ਯਹੂਦੀ ਮਾਰੇ ਗਏ। ਔਸ਼ਵਿਚਜ਼ ਵਿੱਚ ਬੈਲਜੈਕ, ਚੱਲਮਨੋ ਆਦਿ ਹੋਰ ਥਾਵਾਂ ’ਤੇ ਬਣਾਏ ਗਏ ਕੈਂਪਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕੈਂਪ (ਐਕਸਟਰਮੀਨੇਸ਼ਨ ਕੈਂਪ) ਕਿਹਾ ਜਾਂਦਾ ਹੈ। ਬੁਚਨਵਾਲਡ ਦੇ ਤਸੀਹਾ ਕੇਂਦਰ ਵਿੱਚ ਹੋਇਆ ਕਤਲੇਆਮ ਇਸ ਦੀ ਇੱਕ ਹੋਰ ਸਿਖ਼ਰ ਸੀ। ਨਵੰਬਰ 1943 ਦੇ ਪਹਿਲੇ ਵਿੱਚ ਅਪਰੇਸ਼ਨ ਹਾਰਵੈਸਟ ਫੈਸਟੀਵਲ ਦੌਰਾਨ 42 ਹਜ਼ਾਰ ਯਹੂਦੀ ਮਾਰੇ ਗਏ। ਮਈ 1945 ਵਿੱਚ ਦੂਜੀ ਆਲਮੀ ਜੰਗ ਦੇ ਅੰਤ ਤਕ ਯਹੂਦੀਆਂ ਦਾ ਕਤਲੇਆਮ ਜਾਰੀ ਰਿਹਾ।[4]

ਹਵਾਲੇ

[ਸੋਧੋ]
  1. See generally Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. What is Genocide? Archived 2007-05-05 at the Wayback Machine. McGill Faculty of Law (McGill University)
  3. Adrian Gallagher, Genocide and Its Threat to Contemporary International Order Archived 2014-01-15 at the Wayback Machine. (Palgrave, 2013), ch. 2: "Words Matter: Genocide and the Definitional Debate"
  4. 4.0 4.1 4.2 ਪ੍ਰੀਤਮ ਸਿੰਘ (ਪ੍ਰੋ.) (2018-12-23). "ਵੀਹਵੀਂ ਸਦੀ ਵਿੱਚ ਨਸਲਕੁਸ਼ੀ ਦਾ ਇਤਿਹਾਸ". Tribune Punjabi (in ਹਿੰਦੀ). Retrieved 2018-12-25.[permanent dead link]
  5. Office of the High Commissioner for Human Rights. Convention on the Prevention and Punishment of the Crime of Genocide Archived 2 ਮਈ 2008 at the Wayback Machine