ਨਸਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਸਵਾਰ ਤੰਬਾਕੂ ਤੋਂ ਬਣੀ ਹੋਈ ਪਾਊਡਰ-ਨੁਮਾ ਗਹਿਰੇ ਹਰੇ ਰੰਗ ਦੀ ਹਲਕੀ ਨਸ਼ੀਲੀ ਚੀਜ ਹੈ। ਨਸਵਾਰ ਖਾਣ ਵਾਲਾ ਇੱਕ ਚੁਟਕੀ ਦੇ ਬਰਾਬਰ ਆਪਣੇ ਮੁੰਹ ਵਿੱਚ ਰੱਖਦਾ ਹੈ ਅਤੇ ਇਸਤੋਂ ਆਨੰਦ ਲੈਂਦਾ ਹੈ। ਨਸਵਾਰ ਤੰਬਾਕੂ ਦੇ ਪੱਤਿਆਂ ਨੂੰ ਬਾਰੀਕ ਪੀਸ ਕੇ ਅਤੇ ਫਿਰ ਇਸ ਵਿੱਚ ਲੋੜ ਅਨੁਸਾਰ ਚੂਨਾ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਨਸਵਾਰ ਖੋਰ ਇਸਨੂੰ ਇੱਕ ਡੱਬੀ ਵਿੱਚ ਜਾਂ ਪੁੜੀਆਂ ਵਿੱਚ ਪਾ ਕੇ ਜੇਬ ਵਿੱਚ ਰੱਖਦਾ ਹੈ ਅਤੇ ਇੱਛਾ ਅਨੁਸਾਰ ਮੂੰਹ ਵਿੱਚ ਪਾਉਂਦਾ ਰਹਿੰਦਾ ਹੈ।

ਨਸਵਾਰ ਹਾਲਾਂਕਿ ਤੰਬਾਕੂ ਤੋਂ ਬਣਦੀ ਹੈ। ਇਸ ਲਈ ਇਸ ਦੇ ਨੁਕਸਾਨ ਵੀ ਜ਼ਰੂਰ ਹੋਣਗੇ ਲੇਕਿਨ ਇਹ ਬਹੁਤ ਘੱਟ ਨਸਵਾਰ ਖੋਰਾਂ ਨੂੰ ਪਤਾ ਹੁੰਦਾ ਹੈ। ਲੇਕਿਨ ਜੋ ਚੀਜ ਇਸ ਵਿੱਚ ਤਕਲੀਫ ਦੇਹ ਹੈ ਉਹ ਨਸਵਾਰ ਖੋਰਾਂ ਦੇ ਜਗ੍ਹਾ ਜਗ੍ਹਾ ਥੁੱਕਣਾ ਹੈ ਜਿਸ ਤੋਂ ਦੂਜੇ ਲੋਕ ਤੰਗ ਹੁੰਦੇ ਹਨ। ਜਿਆਦਾ ਨਸਵਾਰ ਖੋਰਾਂ ਦਾ ਸੰਬੰਧ ਸੂਬਾ ਸਰਹੱਦ ਨਾਲ ਹੈ। ਉੱਥੇ ਉਹਨਾਂ ਨੂੰ ਪੜੇਚੇ ਵੀ ਕਹਿੰਦੇ ਹਨ ਕਿਉਂਕਿ ਇਹ ਪੜਚ ਦੀ ਆਵਾਜ ਦੇ ਨਾਲ ਥੁੱਕਦੇ ਹਨ। ਨਸਵਾਰ ਅਫਗਾਨਿਸਤਾਨ, ਪਾਕਿਸਤਾਨ, ਭਾਰਤ, ਈਰਾਨ, ਤਾਜਕਸਤਾਨ, ਤੁਰਕਮੇਨਿਸਤਾਨ ਅਤੇ ਕਿਰਗੀਜ਼ਜ਼ਸਤਾਨ ਵਿੱਚ ਹੁੰਦੀ ਹੈ। ਪੱਛਮੀ ਦੇਸ਼ਾਂ ਵਿੱਚ ਨਸਵਾਰ ਨੂੰ ਸਭ ਤੋਂ ਪਹਿਲਾਂ ਇੱਕ ਸਪੈਨਿਸ਼ ਵਿਅਕਤੀ ਨੇ ਸ਼ੁਰੂ ਕਰਾਵਾਇਆ ਸੀ।

.... ਲੇਖਕ ਨਸਵਾਰ ਅਤੇ ਜਰਦੇ ਚ ਫਰਕ ਨਹੀਂ ਕਰ ਸਕਿਆ ...