ਸਮੱਗਰੀ 'ਤੇ ਜਾਓ

ਨਾਂਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-

  1. ਆਮ ਨਾਂਵ ਜਾਂ ਜਾਤੀ ਵਾਚਕ ਨਾਂਵ
  2. ਖਾਸ ਨਾਂਵ ਜਾਂ ਨਿੱਜ ਵਾਚਕ ਨਾਂਵ
  3. ਇਕੱਠਵਾਚਕ ਨਾਂਵ
  4. ਵਸਤੂਵਾਚਕ ਨਾਂਵ
  5. ਭਾਵਵਾਚਕ ਨਾਂਵ

1.ਆਮ ਨਾਂਵ ਜਾਂ ਜਾਤੀ ਵਾਚਕ ਨਾਂਵ  :-ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ, ਜੀਵ ਜਾਂ ਸਥਾਨ ਦੀ  ਸਮੁੱਚੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਉਹਨਾਂ ਨੂੰ ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਕਿਤਾਬ , ਬਸ , ਸ਼ਹਿਰ ਆਦਿ।

ਬੱਚਾ ਰੋ ਰਿਹਾ ਹੈ – ਇਸ ਵਿੱਚ ਬੱਚਾ ਆਮ ਨਾਂਵ ਹੈ।

2.ਖਾਸ ਨਾਂਵ ਜਾਂ ਨਿੱਜ ਵਾਚਕ ਨਾਂਵ :- ਜਿਨ੍ਹਾਂ ਸ਼ਬਦਾਂ ਤੋਂ ਕਿਸੇ ਖ਼ਾਸ ਵਿਅਕਤੀ, ਜੀਵ, ਖ਼ਾਸ ਵਸਤੁ, ਖ਼ਾਸ ਸਥਾਨ ਦੇ ਨਾਂ ਦਾ ਬੋਧ ਹੁੰਦਾ ਹੈ ਉਸ ਨੂੰ ਖ਼ਾਸ ਨਾਂਵ ਜਾਨ ਨਿੱਜ ਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਨਰਿੰਦਰ ਮੋਦੀ, ਸ਼੍ਰੀ ਕ੍ਰਿਸ਼ਨ , ਸਤਲੁਜ, ਬਿਆਸ, ਰਾਵੀ ਆਦਿ।

ਸਤਲੁਜ ਦਾ ਪਾਣੀ ਘਟ ਗਿਆ ਹੈ – ਇਸ ਵਿੱਚ ਸਤਲੁਜ ਖਾਸ ਨਾਂਵ ਹੈ

3.ਵਸਤੂਵਾਚਕ ਨਾਂਵ :-ਜਿਹੜੇ ਸ਼ਬਦ ਤੋਂ ਤੋਲਣ, ਮਿਣਨ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਪਤਾ ਲੱਗੇ , ਉਸ ਨੂੰ ਵਸਤੂ ਵਾਚਕ ਨਾਂਵ ਕਹਿੰਦੇ ਹਨ, ਜਿਵੇਂ :- ਤੇਲ, ਪੈਟਰੋਲ, ਪਾਣੀ ਆਦਿ।

ਪੈਟਰੋਲ ਦਿਨੋਂ ਦਿਨ ਮਹਿੰਗਾ ਹੋ ਰਿਹਾ ਹੈ – ਇਸ ਵਿੱਚ ਪੈਟਰੋਲ ਵਸਤੂ ਵਾਚਕ ਨਾਂਵ ਹੈ।

4.ਇਕੱਠਵਾਚਕ ਨਾਂਵ :-ਜਿਨ੍ਹਾਂ ਸ਼ਬਦਾਂ ਤੋਂ ਵਿਅਕਤੀਆਂ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਅਤੇ ਇਕੱਠ ਦਾ ਗਿਆਨ ਹੋਵੇ ਉਹਨਾਂ ਨੂੰ ਇਕੱਠ ਵਾਚਕ ਨਾਂਵ ਕਹਿੰਦੇ ਹਨ, ਜਿਵੇਂ :- ਫ਼ੌਜ, ਜਲੂਸ, ਸ਼ੇਣੀ, ਸਭਾ ਆਦਿ।

ਅੱਜ ਸਾਡੇ ਸ਼ਹਿਰ ਵਿੱਚ ਜਲੂਸ ਨਿਕਲਿਆ ਹੈ – ਇਸ ਵਿੱਚ ਜਲੂਸ ਇਕੱਠ ਵਾਚਕ ਨਾਂਵ ਹੈ।

5 ਭਾਵਵਾਚਕ ਨਾਂਵ :-ਜਿਨ੍ਹਾਂ ਸ਼ਬਦਾਂ ਤੋਂ ਕਿਸੇ ਭਾਵ, ਗੁਣ ਜਾਂ ਹਾਲਤ ਦਾ ਗਿਆਨ ਅਤੇ ਭਾਵ ਇਨਾ ਨੂੰ ਨਾ ਵੇਖਿਆ ਜਾ ਸਕੇ ਅਤੇ ਇਹ ਸਿਰਫ ਮਹਿਸੂਸ ਹੋਵੇ ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਖੁਸ਼ੀ, ਗਮੀ, ਇਮਾਨਦਾਰੀ , ਉਦਾਸੀ ਆਦਿ।

ਇਮਾਨਦਾਰੀ ਨਾਲ ਤਰੱਕੀ ਸੰਭਵ ਹੈ – ਇਸ ਇੱਚ ਇਮਾਨਦਾਰੀ ਭਾਵਵਾਚਕ ਨਾਂਵ ਹੈ।