ਨਾਚ ਦੇ ਬਾਅਦ
"ਨਾਚ ਦੇ ਬਾਅਦ" | |
---|---|
ਲੇਖਕ ਲਿਓ ਤਾਲਸਤਾਏ | |
ਮੂਲ ਸਿਰਲੇਖ | После бала |
ਭਾਸ਼ਾ | ਰੂਸੀ |
ਵੰਨਗੀ | ਕਹਾਣੀ |
ਪ੍ਰਕਾਸ਼ਨ | 1911 (1903 ਵਿੱਚ ਲਿਖੀ) |
"ਨਾਚ ਦੇ ਬਾਅਦ" (ਰੂਸੀ: После бала, translit. ਪੋਸਲੇ ਬਾਲਾ) ਲਿਉ ਤਾਲਸਤਾਏ ਦੀ 1903 ਵਿੱਚ ਲਿਖੀ ਅਤੇ 1911 ਵਿੱਚ ਪ੍ਰਕਾਸ਼ਿਤ ਕਹਾਣੀ ਹੈ। ਲੇਖਕ ਦੇ ਜੀਵਨ ਕਾਲ ਵਿੱਚ ਇਹ ਪ੍ਰਕਾਸ਼ਿਤ ਨਹੀਂ ਹੋਈ ਅਤੇ ਕੇਵਲ 1911 ਵਿੱਚ ਤਾਲਸਤਾਏ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਰਚਨਾ ਸੰਗ੍ਰਿਹ ਵਿੱਚ ਸ਼ਾਮਿਲ ਕੀਤੀ ਗਈ।
ਸਿਰਜਣਾ ਦਾ ਇਤਿਹਾਸ
[ਸੋਧੋ]"ਨਾਚ ਦੇ ਬਾਅਦ" ਦਾ ਮੂਲ ਨਾਮ "ਪਿਤਾ ਅਤੇ ਧੀ" ਸੀ। ਫਿਰ ਤਾਲਸਤਾਏ ਨੇ ਇਸਦਾ ਨਾਮ "ਓ ਤੁਸੀਂ ਕਹੋ" ਰੱਖ ਦਿੱਤਾ ਅਤੇ ਅਖੀਰ "ਨਾਚ ਦੇ ਬਾਅਦ" ਪੱਕਾ ਹੋ ਗਿਆ।[1] ਇਹ ਕਹਾਣੀ ਲੇਖਕ ਦੇ ਭਰਾ ਸੇਰਗੇਈ ਦੇ ਜੀਵਨ ਦੀ ਇੱਕ ਘਟਨਾ ਉੱਤੇ ਆਧਾਰਿਤ ਹੈ, ਜਿਸ ਨੂੰ ਕਜਾਨ ਨਗਰ ਦੇ ਮਕਾਮੀ ਸੈਨਾਪਤੀ ਦੀ ਪੁਤਰੀ ਨਾਲ ਪਿਆਰ ਹੋ ਗਿਆ ਅਤੇ ਉਨ੍ਹਾਂ ਦਾ ਸੰਬੰਧ ਇਸ ਲਈ ਟੁੱਟ ਗਿਆ ਸੀ ਕਿ ਇੱਕ ਵਾਰ ਸੇਰਗੇਈ ਉਨ੍ਹਾਂ ਦੇ ਘਰ ਗਿਆ ਅਤੇ ਉਸਨੇ ਉਥੇ ਕੁੜੀ ਦੇ ਪਿਤਾ ਦੀ ਅਗਵਾਈ ਵਿੱਚ ਇੱਕ ਭਗੌੜੇ ਸੈਨਿਕ ਦੀ ਮਾਰ ਕੁਟਾਈ ਦੇਖਣ ਦੇ ਬਾਅਦ ਉਸ ਦੇ ਪ੍ਰੇਮ ਵਲਵਲੇ ਠੰਡੇ ਪੈ ਗਏ ਅਤੇ ਉਸਨੇ ਉਸ ਕੁੜੀ ਨਾਲ ਸ਼ਾਦੀ ਰਚਾਉਣ ਦਾ ਖਿਆਲ ਤਰਕ ਕਰ ਦਿੱਤਾ।[1]
ਪਲਾਟ
[ਸੋਧੋ]ਇਵਾਨ ਵਸੀਲੀਏਵਿਚ ਆਪਣੇ ਦੋਸਤਾਂ ਨੂੰ ਆਪਣੀ ਜਵਾਨੀ ਦੀ ਇੱਕ ਕਹਾਣੀ ਦੱਸਦਾ ਹੈ ਜਿਸ ਨੇ ਉਸਦਾ ਜੀਵਨ ਪੂਰੀ ਤਰ੍ਹਾਂ ਬਦਲ ਦਿੱਤਾ।
ਇਵਾਨ ਵਸੀਲੀਏਵਿਚ, ਨੈਰੇਟਰ ਨੂੰ ਸ਼ਹਿਰ ਦੇ ਸੈਨਾ ਕਮਾਂਡਰ, ਕਰਨਲ ਬੀ ਦੀ ਸੁੰਦਰ ਲੜਕੀ, ਵਰੇਂਕਾ ਨਾਲ ਪਿਆਰ ਹੋ ਜਾਂਦਾ ਹੈ। ਕਾਰਨੀਵਲ ਦੇ ਆਖਰੀ ਦਿਨ, ਉਹ ਇੱਕ ਸਥਾਨਕ ਅਧਿਕਾਰੀ ਦੇ ਘਰ ਵਿੱਚ ਇੱਕ ਨਾਚ ਪਾਰਟੀ ਵਿੱਚ ਹਿੱਸਾ ਲੈਂਦਾ ਹੈ। ਵਾਰੇਂਕਾ ਵੀ ਪਾਰਟੀ ਵਿੱਚ ਵੀ ਹਿੱਸਾ ਲੈਂਦੀ ਹੈ। ਉਸਦਾ ਪਿਤਾ ਵੀ ਨਾਲ ਹੈ, ਜੋ ਪਹਿਲਾਂ ਆਪਣੀ ਬੇਟੀ ਨਾਲ ਇੱਕ ਸਮੂਹਿਕ ਨਾਚ ਵਿੱਚ ਹਿੱਸਾ ਲੈਂਦਾ ਹੈ। ਆਪਣੀ ਧੀ ਨਾਲ ਕਰਨਲ ਦਾ ਪਿਆਰ ਇਵਾਨ ਨੂੰ "ਕੋਮਲਤਾ ਦੀ ਉਤਸ਼ਾਹੀ ਭਾਵਨਾ" ਨਾਲ ਭਰ ਦਿੰਦਾ ਹੈ। ਫਿਰ ਇਵਾਨ ਸਿਰਫ ਵਰੇਂਕਾ ਨਾਲ ਨੱਚ ਰਿਹਾ ਹੈ ਅਤੇ ਉਸ ਦੀ ਬੇਪਨਾਹ ਖੁਸ਼ੀ ਦਾ ਹਾਲ ਇਹ ਹੈ ਕਿ ਜਦੋਂ ਉਹ ਦੋ ਵਜੇ ਘਰ ਵਾਪਸ ਆਉਂਦਾ ਹੈ, ਉਸ ਨੂੰ ਨੀਂਦ ਨਹੀਂ ਆਉਂਦੀ। ਉਹ ਬਾਹਰ ਨਿਕਲ ਜਾਂਦਾ ਹੈ ਅਤੇ ਸ਼ਹਿਰ ਦੇ ਦੁਆਲੇ ਘੁੰਮਣਾ ਸ਼ੁਰੂ ਕਰਦਾ ਹੈ। ਖੁਸ਼ੀਆਂ ਭਰੀ ਰਾਤ ਅਤੇ ਚਹਿਲ ਪਹਿਲ ਦੇ ਉਲਟ, ਕਹਾਣੀ ਦੇ ਨਾਇਕ ਇਵਾਨ ਵਸੀਲੀਏਵਿਚ ਅਗਲੀ ਸਵੇਰ ਨੂੰ ਹੋਣ ਵਾਲੀ ਘਟਨਾ ਨੂੰ ਦੇਖਦਾ ਹੈ - ਵਰੇਂਕਾ ਦੇ ਪਿਤਾ ਦੁਆਰਾ ਇੱਕ ਖੂਨੀ ਬਦਲਾਖੋਰੀ ਦਾ ਤਮਾਸ਼ਾ ਹੈ। ਸੈਨਾ ਤੋਂ ਭੱਜ ਨਿਕਲਣ ਵਾਲੇ ਫੜੇ ਗਏ ਇੱਕ ਤਾਤਾਰ ਜਵਾਨ ਉੱਪਰ ਕਰਨਲ ਦੀ ਨਿਗਰਾਨੀ ਹੇਠ ਭਿਅੰਕਰ ਜ਼ੁਲਮ ਢਾਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਖ਼ੁਦ ਕਰਨਲ ਇੱਕ ਕਮਜ਼ੋਰ ਜਿਹੇ ਫ਼ੌਜੀ ਨੂੰ ਮਾਰਦਾ ਹੈ। ਇਹ ਕਹਿੰਦਾ ਹੈ ਕਿ ਉਸਨੇ ਤਾਤਾਰ ਨੂੰ ਚੰਗੀ ਤਰ੍ਹਾਂ ਨਹੀਂ ਸੀ ਕੁੱਟਿਆ। ਕੋਮਲਚਿੱਤ ਅਤੇ ਪਿਆਰ ਕਰਨ ਵਾਲੇ ਪਿਤਾ ਅਤੇ ਚੰਗੇ ਸੁਭਾਅ ਵਾਲੇ ਕਰਨਲ ਦੇ ਇੱਕ ਬੇਰਹਿਮ ਜ਼ਾਲਿਮ ਵਿੱਚ ਪਲਟੇ ਨੇ ਇਵਾਨ ਵਸੀਲੀਏਵਿਚ ਨੂੰ ਇਸ ਹੱਦ ਤੱਕ ਝੰਜੋੜ ਦਿੱਤਾ ਕਿ ਵਾਰੇਂਕਾ ਲਈ ਉਸਦੀਆਂ ਭਾਵਨਾਵਾਂ ਠੰਢੀਆਂ ਹੋ ਗਈਆਂ, ਪਿਆਰ ਦਾ ਨਸ਼ਾ ਉਤਰਨ ਲੱਗ ਪਿਆ। ਇੱਕ ਅਜਿਹੇ ਮੁੱਕ ਰਹੇ ਪਿਆਰ ਦੇ ਬਿੰਬ ਰਾਹੀਂ ਖ਼ੁਦ ਲੇਖਕ ਦਾ ਈਸਾਈਅਤ ਵਿੱਚ ਰਸਮੀ ਵਿਸ਼ਵਾਸ ਡੋਲ ਜਾਂਦਾ ਹੈ। ਬਿਆਨ ਦਾ ਪੈਮਾਨਾ ਇਸ ਤੱਥ ਦੁਆਰਾ ਦਿੱਤਾ ਗਿਆ ਹੈ ਕਿ ਕੁਕਰਮ ਵਿਦਾਇਗੀ ਐਤਵਾਰ ਨੂੰ ਕੀਤਾ ਜਾਂਦਾ ਹੈ, ਜਿਸ ਨਾਲ ਮਸੀਹੀ ਮੁਆਫ਼ੀ ਇੱਕ ਅਰਥਹੀਣ ਘੋਸ਼ਣਾ ਬਣ ਨਿਬੜਦੀ ਹੈ। ਲੇਖਕ ਸਮਾਜ ਦੇ ਬੇਰਹਿਮ ਅਤੇ ਈਸਾਈਅਤ-ਹੀਣ ਚਰਿੱਤਰ ਤੇ ਜ਼ੋਰ ਦਿੰਦਾ ਹੈ। ਕਾਫ਼ਿਰਾਂ ਨੂੰ ਮਸੀਹ ਦੇ ਪਿਆਰ ਦੀ ਬਜਾਏ ਹਿੰਸਾ ਦੇ ਰੂਪ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ।