ਸਮੱਗਰੀ 'ਤੇ ਜਾਓ

ਨਾਟ-ਸ਼ਾਸਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਲਾਸੀਕਲ ਭਾਰਤੀ ਨਾਚ:
ਨਾਟ ਸ਼ਾਸਤਰ ਦਾ ਵਾਰਸ

ਨਾਟ-ਸ਼ਾਸਤਰ (ਸੰਸਕ੍ਰਿਤ: नाट्य शास्त्र, ਨਾਟਿਆ ਸ਼ਾਸਤਰ) ਥੀਏਟਰ, ਨਾਚ ਅਤੇ ਸੰਗੀਤ ਨਾਲ ਸੰਬੰਧਿਤ ਨਾਟ-ਕਲਾਵਾਂ ਬਾਰੇ ਪ੍ਰਾਚੀਨ ਭਾਰਤੀ ਗ੍ਰੰਥ ਹੈ। ਇਹਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਨਾਟ-ਕਲਾ ਦੇ ਇਲਾਵਾ ਸਾਹਿਤ ਨੂੰ ਆਪਣੇ ਕਲਾਵੇ ਅੰਦਰ ਲੈਂਦਾ ਹੈ। ਇਸ ਦੇ ਕਈ ਅਧਿਆਇਆਂ ਵਿੱਚ ਨਾਚ, ਸੰਗੀਤ, ਕਵਿਤਾ ਅਤੇ ਆਮ ਸੁਹਜ-ਸ਼ਾਸਤਰ ਸਹਿਤ ਨਾਟਕ ਦੀਆਂ ਸਭਨਾਂ ਭਾਰਤੀ ਅਵਧਾਰਣਾਵਾਂ ਵਿੱਚ ਸਮਾਹਿਤ ਹਰ ਪ੍ਰਕਾਰ ਦੀ ਕਲਾ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਸ ਦਾ ਬੁਨਿਆਦੀ ਮੰਤਵ ਜੀਵਨ ਦੇ ਚਾਰ ਲਕਸ਼ਾਂ - ਧਰਮ, ਅਰਥ, ਕਾਮ ਅਤੇ ਮੋਕਸ਼ - ਦੇ ਪ੍ਰਤੀ ਜਾਗਰੂਕ ਬਣਾਉਣ ਦੇ ਮਾਧਿਅਮ ਵਜੋਂ ਭਾਰਤੀ ਡਰਾਮੇ ਦੀ ਅਹਿਮੀਅਤ ਸਿੱਧ ਕਰਨਾ ਹੈ। ਇਹ ਸ਼ਿਲਪ ਦੇ ਨਿਯਮਾਂ ਅਤੇ ਜੁਗਤੀਆਂ ਦਾ ਕੋਸ਼ ਬਣ ਸਾਨੂੰ ਅਗਵਾਈ ਦਿੰਦਾ ਹੈ।[1] ਇਹ 200 ਈਪੂ ਤੋਂ 200 ਦੇ ਵਿਚਕਾਰ ਚਾਰ ਸਦੀਆਂ ਦੌਰਾਨ ਲਿਖਿਆ ਗਿਆ ਸੀ ਅਤੇ ਇਹਦਾ ਨਾਂ ਭਰਤਮੁਨੀ ਨਾਲ ਜੁੜਿਆ ਹੈI

ਕਲਾ ਦਾ ਉੱਤਮ ਰੂਪ ਕਾਵਿ ਹੈ ਅਤੇ ਅਤਿਉੱਤਮ ਰੂਪ ਨਾਟਕ ਹੈ I ਜਿਸ ਦੀ ਸਥਾਪਨਾ ਸਾਰੇ ਪ੍ਰਾਚੀਨ ਭਾਰਤੀ ਗ੍ਰੰਥਾਂ ਤੋਂ ਪਹਿਲਾ ਭਰਤ ਮੁਨੀ ਨੇ ਕੀਤੀ I ਇਹ ਗ੍ਰੰਥ ਆਪਣੇ ਆਪ ਵਿੱਚ ਇੱਕ ਪੂਰਨ ਰੂਪ ਹੈI ਇਸ ਗ੍ਰੰਥ ਨੇ ਭਾਰਤ ਦੀ ਰੰਗਮੰਚ ਕਲਾ ਨੂੰ ਕਈ ਸ਼ਤਾਬਦੀ ਤੋਂ ਪ੍ਰਭਾਵਿਤ ਕੀਤਾ ਹੈ,ਕਿਉਂਕਿ ਇਸ ਗ੍ਰੰਥ ਵਿੱਚ ਨਾਟਯ- ਵਿਸ਼ੇਸ਼ਕਾਂ ਦਾ ਵਰਣਨ ਪੂਰੇ ਵਿਸਤਾਰ  ਨਾਲ ਦਿੱਤਾ ਗਿਆ ਹੈ I ਜੋ ਕਿਸੇ ਹੋਰ ਗ੍ਰੰਥ ਵਿੱਚ ਅਸੰਭਵ ਹੈ I[2]

ਸਰੂਪ

[ਸੋਧੋ]

ਨਾਟਯ- ਸ਼ਾਸਤਰ ਸਾਨੂੰ ਦੋ ਰੂਪਾਂ ਵਿੱਚ ਪ੍ਰਾਪਤ ਹੁੰਦਾ ਹੈ- ਇੱਕ ਨੂੰ 'ਨਾਟਯ-ਵੇਦਾਗਮ' ਤੇ ਦੂਜੇ ਨੂੰ 'ਨਾਟਯ-ਸ਼ਾਸਤਰ' ਕਹਿੰਦੇ ਹਨ Iਪਹਿਲੇ ਵਿੱਚ ਬਾਰਾਂ ਹਜ਼ਾਰ ਸ਼ਲੋਕ ਅਤੇ ਦੂਜੇ ਵਿੱਚ ਛੇ ਹਜ਼ਾਰ ਸ਼ਲੋਕ ਹਨ I  ਭਰਤ ਮੁਨੀ ਦੁਆਰਾ ਨਾਟਯ- ਸ਼ਾਸਤਰ ਪਹਿਲੀ ਸਦੀ ਈ. ਵਿੱਚ ਰਚਿਆ ਗਿਆ I ਨਾਟਯ-ਸ਼ਾਸਤਰ ਵਿੱਚ ਵੱਖ-ਵੱਖ ਤਰ੍ਹਾ ਦੀਆਂ ਲਲਿਤ-ਕਲਾਵਾਂ ਸ਼ਾਮਿਲ ਹਨ I ਲਲਿਤ-ਕਲਾਵਾਂ ਨਾਲ ਭਰਪੂਰ ਇਸ ਗ੍ਰੰਥ ਨੇ ਭਾਰਤ ਦੀ ਸਮੁੱਚੀ ਕਲਾ ਚੇਤੰਨਾ ਨੂੰ ਪ੍ਰਭਾਵਿਤ ਕੀਤਾ ਹੈ I ਇਸੇ ਕਾਰਨ ਹੀ ਸ਼ਾਸਤਰਕਾਰਾਂ  ਨੇ ਇਸ ਗ੍ਰੰਥ ਦੇ ਰਚੇਤਾ ਭਰਤ ਆਚਾਰੀਆ ਨੂੰ ਮੁਨੀ ਦੀ ਉਪਾਧੀ ਦਿੱਤੀ Iਵਰਤਮਾਨ ਨਾਟਯ-ਸ਼ਾਸਤਰ ਦੇ 37 ਅਧਿਆਏ ਅਤੇ 6,000 ਸ਼ਲੋਕ ਹਨ I[3]

ਨਾਟਯ- ਸ਼ਾਸਤਰ ਦਾ ਵਧੇਰਾ ਭਾਗ ਅਨੁਸ਼ਟਪ ਛੰਦ ਵਿੱਚ ਰਚਿਆ ਗਿਆ ਹੈ,ਪਰ ਇਸ ਵਿੱਚ ਦੂਜੇ ਛੰਦ ਵੀ ਕਿਤੇ-ਕਿਤੇ ਵਰਤੇ ਗਏ ਹਨ, ਜਿਹਨਾਂ ਵਿੱਚੋਂ ਇੱਕ ਆਰਯਾ ਛੰਦ ਵੀ ਹੈ I ਇਸ ਵਿੱਚ ਗਦ ਅਤੇ ਪਦ ਦਾ ਪ੍ਰਯੋਗ ਬੜ੍ਹੇ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ I ਜਿਸ ਤੋਂ ਸ਼ਪਸ਼ਟ ਹੈ ਕਿ ਨਾਟਯ-ਸ਼ਾਸਤਰ ਕਾਵਿ ਤੇ ਕਲਾ ਦਾ ਵਿਸ਼ਵਕੋਸ਼ ਹੈ I ਜੋ ਭਾਰਤੀ ਸੰਸਕ੍ਰਿਤੀ ਦਾ ਮੱਹਤਵਪੂਰਨ ਗ੍ਰੰਥ ਹੈ I[4] ਇਸ ਬਾਰੇ ਜੋ ਕੁਝ ਵੀ ਲਿਖਿਆ ਗਿਆ, ਉਹ ਵਿਦਵਾਨਾਂ ਦੀ ਚਰਚਾ ਤੱਕ ਹੀ ਸੀਮਿਤ ਰਿਹਾ I

ਨਾਟਯ-ਸ਼ਾਸਤਰ ਭਾਰਤੀ ਸੰਸਕ੍ਰਿਤ ਦਾ ਮਹੱਤਵਪੂਰਨ ਗ੍ਰੰਥ ਹੈ I ਜੋ ਕਾਵਿ ਅਤੇ ਕਲਾ ਦਾ ਵਿਸ਼ਵਕੋਸ਼ ਹੈ I ਇੱਕ ਸਮਾਂ ਅਜਿਹਾ ਸੀ ਜਦੋਂ ਭਾਰਤੀ ਨਾਟਯ-ਸ਼ਾਸਤਰ ਨੂੰ ਸਭ ਤੋਂ ਸ਼੍ਰੇਸ਼ਟ ਮੰਨਿਆ ਜਾਂਦਾ ਸੀ ਅਤੇ ਵਿਦਵਾਨ ਇਸ ਉੱਤੇ ਟੀਕਾ ਕਰਨ(ਲਿਖਣ) ਵਿੱਚ ਗੌਰਵ ਮਹਿਸੂਸ ਕਰਦੇ ਸਨI[5]

ਪ੍ਰੀਭਾਸ਼ਾ

[ਸੋਧੋ]

ਭਰਤ ਮੁਨੀ ਨੇ ਆਪਣੇ ਗ੍ਰੰਥ 'ਨਾਟਯਸ਼ਾਸਤਰ' 'ਚ  'ਨਾਟਯ' ਨੂੰ 'ਸਾਰਵਵਰਣਿਕ' ਕਿਹਾ ਹੈ ਭਾਵ ਨਾਟਯ ਵਿੱਚ ਕ੍ਸ਼ਤ੍ਰਿਯ,ਵੈਸ਼,ਸ਼ੂਦ੍-ਸਾਰੇ ਜਾਤਾਂ ਅਤੇ ਸਾਰਿਆ ਪ੍ਰਾਣੀਆ ਦਾ ਪ੍ਰਵੇਸ਼ ਹੋ ਸਕਦਾ ਹੈ ਅਤੇ ਇਹ ਕਿਸੇ ਲਈ ਵਰਜਿਤ ਨਹੀਂ I[6]

ਭਰਤ ਮੁਨੀ ਅਨੁਸਾਰ ਨਾਟਕ ਵਿੱਚ ਰਸ ਦੀ ਹੀ ਪ੍ਰਧਾਨਤਾ ਹੁੰਦੀ ਹੈ I ਇਹਨਾਂ ਦੇ ਅਨੁਸਾਰ ਰਸ ਅੱਠ ਤਰ੍ਹਾ ਦੇ ਹਨ ਸ਼ਿੰਗਾਰ, ਹਾਸਯ, ਕਰੁਣ, ਰੌਦ੍,ਵੀਰ, ਭਿਆਨਕ, ਬੀਭਤਸ ਅਤੇ ਅਦੁਭਤ I[7]

ਆਚਾਰੀਆ ਭਰਤ ਮੁਨੀ ਅਤੇ ਅਭਿਨਵ ਗੁਪਤ ਨੇ ਨਾਟਕ ਦੀ ਪ੍ਰੀਭਾਸ਼ਾ ਇਸ ਤਰ੍ਹਾ ਪੇਸ਼ ਕੀਤੀ ਹੈ।"ਨਾਟਕ ਉਹ ਦ੍ਰਿਸ਼ਯ ਕਾਵਿ ਹੈ ਜਿਹੜਾ ਯਥਾਰਥ ਤੇ ਆਦਰਸ਼ ਦਾ ਸੁਮੇਲ ਕਰਕੇ ਚਮਤਕਾਰੀ ਰੂਪ ਧਾਰਨ ਕਰਦਾ ਹੋਇਆ ਆਮ ਲੋਕਾਂ ਨੂੰ ਆਨੰਦ ਪ੍ਰਦਾਨ ਕਰਦਾ ਹੈ I[8]

ਭਰਤ ਮੁਨੀ ਦਾ ਨਾਟਯ-ਸ਼ਾਸਤਰ ਆਪਣੇ ਵਿਆਪਕ ਵਿਸ਼ੇ ਕਾਰਨ ਪ੍ਰਾਚੀਨ ਕਾਲ ਤੋਂ ਆਧੁਨਿਕ ਕਾਲ ਦੇ ਪ੍ਰਸਿੱਧ ਆਲੋਚਕਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ I ਸ਼ਾਸਤਰਕਾਰਾਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਗਿਆਨ, ਕੋਈ ਸ਼ਿਲਪ, ਕੋਈ ਵਿਧਾ, ਕੋਈ ਕਲਾ, ਕੋਈ ਯੋਗ ਅਤੇ ਕੋਈ ਕਰਮ ਨਹੀਂ,ਜੋ ਨਾਟਕ ਵਿੱਚ ਪ੍ਰਯੋਗ ਨਾ ਹੁੰਦਾ ਹੋਵੇ I

ਵਿਸ਼ਾ -ਸੰਖੇਪ

[ਸੋਧੋ]

ਉੱਤਰੀ ਭਾਰਤ ਦੇ ਪਾਠ ਅਨੁਸਾਰ ਇਸ ਦੇ 37 ਅਧਿਆਏ ਹਨ I ਦੱਖਣੀ ਭਾਰਤ ਦੇ ਪਾਠ ਅਨੁਸਾਰ ਇਸ ਦੇ 36 ਅਧਿਆਏ ਹਨ ਅਤੇ 6,000 ਸ਼ਲੋਕ ਹਨ I ਜਿਹਨਾ ਦਾ ਬਾਰੇ ਵਿਸ਼ੇਸ਼ ਚਰਚਾ ਇਸ ਪ੍ਰਕਾਰ ਹੈ I

1) ਨਾਟਯ- ਸ਼ਾਸਤਰ ਦੇ ਪਹਿਲੇ ਅਧਿਆਏ ਵਿੱਚ ਬ੍ਰਹਮਾ ਜੀ ਦੁਆਰਾ ਭਰਤ ਮੁਨੀ ਨੂੰ ਨਾਟਯ-ਵੇਦ ਬਾਰੇ ਪ੍ਰਸ਼ਨ ਪੁੱਛੇ ਗਏ ਹਨ I ਕਿ ਇਸ ਦੀ ਉੱਤਪਤੀ ਕਿਵੇਂ ਹੋਈ? ਕਿਸ ਲਈ ਹੋਈ?

2) ਦੂਜੇ ਅਧਿਆਏ ਵਿੱਚ ਭਰਤ ਨੇ ਨਾਟਯ ਦੇ ਸ਼ਿਲਪ,ਆਕਾਰ ਅਤੇ ਸਾਧਨਾਂ ਬਾਰੇ ਦੱਸਿਆ ਹੈ I

3) ਤੀਜੇ ਅਧਿਆਏ ਵਿੱਚ ਰੰਗਮੰਚ ਦੀਆਂ ਦੇਵੀਆਂ ਦੀ ਪੂਜਾ ਦਾ ਵਰਣਨ ਹੈ I

4) ਚੌਥੇ ਅਧਿਆਏ ਵਿੱਚ ਤਾਂਡਵ ਨ੍ਰਿਤ ਅਤੇ ਉਸਦੀ ਤਕਨੀਕ ਦਾ ਵਰਣਨ ਹੈ I

5) ਪੰਜਵੇਂ ਅਧਿਆਏ ਵਿੱਚ ਪੂਰਵ ਰੰਗ-ਵਿਧਾਨ, ਮੰਗਲਾਚਰਣ ਨੂੰ ਪੇਸ਼ ਕੀਤਾ ਗਿਆ ਹੈ I

6) ਛੇਵੇਂ ਅਧਿਆਏ ਵਿੱਚ ਰਸਾਂ ਦਾ ਵਰਣਨ ਕੀਤਾ ਗਿਆ ਹੈ I

7) ਸੱਤਵੇਂ ਅਧਿਆਏ ਵਿੱਚ ਨਾਟਯ ਦੇ ਰਾਹੀ ਭਾਵਾਂ,ਸਥਾਈ ਭਾਵਾਂ ਨੂੰ ਪੇਸ਼ ਕੀਤਾ ਗਿਆ ਹੈ I

8) ਅੱਠਵੇਂ ਅਧਿਆਏ ਵਿੱਚ ਚਾਰ ਤਰ੍ਹਾ ਦੇ ਅਭਿਨੈ ਦਾ ਆਰੰਭ ਹੁੰਦਾ ਹੈ I

9) ਨੌਵੇਂ ਅਤੇ ਦੱਸਵੇਂ ਅਧਿਆਏ ਵਿੱਚ ਨਾਇਕ ਦੇ ਨ੍ਰਿਤ ਸਮੇਂ ਹੱਥ, ਛਾਤੀ ਅਤੇ ਲੱਕ ਦੀਆਂ ਕਿਰਿਆਵਾਂ ਅਤੇਸਰੀਰ ਦੇ ਹੋਰ ਅੰਗਾਂ ਦੀਆ ਕਿਰਿਆਵਾਂ  ਨੂੰ ਪੇਸ਼ ਕੀਤਾ ਗਿਆ ਹੈ I

10) ਗਿਆਰਵੇਂ ਅਧਿਆਏ ਵਿੱਚ ਮੁਦ੍ਰਾਵਾਂ ਅਤੇ ਚਾਲ- ਗਤੀਆਂ ਬਾਰੇ ਸਿੱਖਿਆ ਦਿੱਤੀ ਗਈ ਹੈ I

11) ਬਾਰਵੇਂ ਅਤੇ ਤੇਰਵੇਂ ਅਧਿਆਏ ਵਿੱਚ ਪਾਤਰਾਂ ਨੂੰ  ਚਾਰੋ ਦਿਸ਼ਾਵਾਂ ਨੂੰ ਨਿਰਧਾਰਿਤ ਕਰਕ ਮੰਚ ਉੱਤੇੇ ਪ੍ਰਵੇਸ਼ ਕਰਨ ਦੀ ਸਿੱਖਿਆ ਦਿੱਤੀ ਗਈ ਹੈI

12) ਚੌਦਵੇਂ ਅਤੇ ਪੰਦਰਵੇਂ ਅਧਿਆਏ ਵਿੱਚ ਸੰਬੰਧਿਤ ਪਾਤਰ ਦੇ ਛੰਦ-ਵਿਧਾਨ ਉੱਤੇ ਚਾਨਣਾਂ ਪਾਇਆ ਗਿਆ ਹੈ I

13) ਸੋਲਵੇ ਅਧਿਆਏ ਵਿੱਚ ਪ੍ਰਕਿਰਤਕ ਭਾਸ਼ਾਵਾਂ,ਅਲੰਕਾਰਾਂ,ਕਾਵਿ-ਗੁਣਾਂ ਦਾ ਵਿਵੇਚਨ ਹੈ I

14) ਸਤਾਰਵੇ ਅਧਿਆਏ ਵਿੱਚ ਅਭਿਨੇਤਾ ਨਾਲ ਸੰਬੰਧਿਤ ਕਾਵਿ ਦੇ 36 ਲੱਛਣ ਦੱਸੇ ਗਏ ਹਨ I

15) ਅੱਠਾਰਵੇ,ਉਨੀਵੇਂ ਅਤੇ ਵੀਂਹਵੇਂ ਅਧਿਆਏ ਵਿੱਚ ਦਸ(10) ਤਰ੍ਹਾ ਦੀਆਂ ਸ਼ੈਲੀਆ ਅਤੇ ਨਾਟਕ ਦੇ ਕਥਾਂਨਕ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ I

16) ਇੱਕੀਵੇਂ ਅਧਿਆਏ ਵਿੱਚ ਨਾਟਕ ਦੀ ਕਥਾ-ਵਸਤੂ,ਵਿਧਾ,ਸ਼ਿਲਪ- ਕਲਾ ਆਦਿ ਦਾ ਨਾਟਕ ਵਿੱਚ ਉਪਯੋਗੀ ਹੋਣ ਦੀ ਗੱਲ ਨੂੰ ਦੁਹਰਾਇਆ ਗਿਆ ਹੈI

17) ਵਾਈਵੇਂ ਅਧਿਆਏ ਵਿੱਚ ਭਰਤ ਮੁਨੀ ਨੇ ਅਭਿਨੈ ਵਿੱਚ ਮਨੋਯੋਗ ਦਾ ਹੋਣਾ ਜ਼ਰੂਰੀ ਦੱਸਿਆ ਹੈI

18) ਤੇਈਵੇਂ ਅਧਿਆਏ ਵਿੱਚ ਭਰਤ ਨੇ ਨਾਟਕ ਦੇ ਔਰਤ ਪਾਤਰਾਂ ਅਤੇ ਪੁਰਸ਼ ਪਾਤਰਾਂ ਦੇ ਭਿੰਨ-ਭਿੰਨ ਪਹਿਲੂਆਂ ਉੱਤੇ ਚਾਨਣਾ ਪਾਇਆ ਹੈ I

19) ਚੋਵੀਵੇਂ ਅਧਿਆਏ ਵਿੱਚ ਪ੍ਰਕਿਰਤੀ ਦੇ ਉੱਤਮ,ਮੱਧਮ ਅਤੇ ਅੱਧਮ ਰੂਪ ਨੂੰ ਪੇਸ਼ ਕੀਤਾ ਗਿਆ ਹੈ I

20) ਪੱਚੀਵੇਂ ਅਧਿਆਏ ਵਿੱਚ ਵੱਖ-ਵੱਖ ਪ੍ਰਤੀਕ-ਰੂਪਾਂ ਨੂੰ ਵਰਤ ਕੇ ਨਾਇਕ ਤੇ ਨਾਇਕਾ ਨੂੰ ਪੇਸ਼ ਕੀਤਾ ਗਿਆ ਹੈ I

21) ਛੱਬੀਵੇਂ ਅਧਿਆਏ ਵਿੱਚ ਪਾਤਰਾਂ ਨੂੰ ਉਹਨਾਂ ਦੇ ਲਿੰਗ, ਉਮਰ,ਯੋਗਤਾ ਦੇ ਆਧਾਰ'ਤੇ ਪਾਰਟ ਦਿੱਤੇ ਜਾਣ ਬਾਰੇ ਦੱਸਿਆ ਗਿਆ ਹੈI

22)  ਸਤਾਈਵੇਂ ਅਧਿਆਏ ਵਿੱਚ ਦਰਸ਼ਕਾਂ ਅਤੇ ਆਲੋਚਕਾਂ ਦੀ ਕਾਬਲੀਅਤ ਨੂੰ ਪੇਸ਼ ਕੀਤਾ ਗਿਆ ਹੈI

23) ਅੱਠਾਈਵੇਂ ਤੋਂ ਚੋਤੀਵੇਂ ਅਧਿਆਏ ਤੱਕ ਨਾਟਕ ਵਿਚਲੇ ਸੰਗੀਤ-ਸ਼ਾਸਤਰ,ਰਸ,ਸੰਗੀਤਕ-ਸਾਜ਼ ਅਤੇ ਕੰਠ-ਸੰਗੀਤ ਦਾ ਵਰਣਨ ਕੀਤਾ ਗਿਆ ਹੈ I

24) ਪੈਂਤੀਵੇਂਂ ਅਧਿਆਏ ਵਿੱਚ ਨਾਟ-ਮੰਡਲੀ ਦੇ ਮੈਂਬਰਾਂ ਦੀਆ ਵਿਅਕਤੀਗਤ ਵਿਸ਼ੇਸ਼ਤਾਵਾਂ ਦਾ ਵਰਣਨ ਕੀਤਾ ਗਿਆ ਹੈ I

25) ਛੱਤੀਵੇਂ ਅਧਿਆਏ ਵਿੱਚ ਮੁਨੀਆਂ ਦੁਆਰਾ ਭਰਤ ਨੂੰ ਨਾਟਕ ਦੀ ਸਥਾਪਨਾ ਬਾਰੇ ਪ੍ਰੇਸ਼ਨ ਪੁੱਛੇ ਗਏ ਹਨ I

26) ਸਤਾਈਵਾਂ ਅਧਿਆਏ ਅੰਤਿਮ ਅਧਿਆਏ ਹੈ,ਜਿਸ ਵਿੱਚ ਭਰਤ ਮੁਨੀ ਨੇ ਕਥਾ ਰਾਹੀਂ ਸਰਾਪ-ਮੁਕਤ ਹੋਣ ਅਤੇ ਸਵਰਗਲੋਕ ਜਾਣ ਬਾਰੇ ਦੱਸਿਆ ਹੈ I[9]

ਹਵਾਲੇ

[ਸੋਧੋ]
  1. http://www.jankipul.com/2012/03/blog-post_22.html
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  8. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  9. मिश्र, डॉ०ब्रजवल्लभ. भरत और उनका नाटयशास्त्र. 4697/5-27 ए, अंसारी रोड,दरियागंज: कनिष्क पब्लिशर्स,डिस्ट्रीब्यूटर्स. p. 26.{{cite book}}: CS1 maint: location (link) CS1 maint: numeric names: authors list (link)