ਨਾਨੀ ਅਰਦੇਸ਼ਰ ਪਾਲਖੀਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਨੀ ਪਾਲਖੀਵਾਲਾ
Nanabhoy Palkhivala 2004 stamp of India.jpg
ਜਨਮ(1920-01-16)16 ਜਨਵਰੀ 1920
ਬੰਬਈ, ਭਾਰਤ
ਮੌਤ11 ਦਸੰਬਰ 2002(2002-12-11) (ਉਮਰ 82)
ਮੁੰਬਈ, ਭਾਰਤ
ਕਿੱਤਾਵਕੀਲ, ਸੰਵਿਧਾਨ ਮਾਹਰ, ਅਰਥ-ਸ਼ਾਸਤਰੀ
ਕਾਲ20ਵੀਂ ਸਦੀ
ਦਸਤਖ਼ਤ
NaniPalkhivala Autograph.jpg

ਨਾਨਾਭੋਏ "ਨਾਨੀ" ਅਰਦੇਸ਼ਰ ਪਾਲਖੀਵਾਲਾ (16 ਜਨਵਰੀ 1920 – 11 ਦਸੰਬਰ 2002) ਭਾਰਤ ਦੇ ਇੱਕ ਵਕੀਲ, ਸੰਵਿਧਾਨ ਮਾਹਰ, ਅਤੇ ਅਰਥ-ਸ਼ਾਸਤਰੀ ਸਨ। ਹਰ ਸਾਲ ਭਾਰਤੀ ਬਜਟ ਬਾਰੇ ਚਰਚਾ ਲਈ ਉਸਦੇ ਭਾਸ਼ਣ ਬਹੁਤ ਮਸ਼ਹੂਰ ਸੀ। ਇਹ ਭਾਸ਼ਣ ਇੱਕ ਛੋਟੇ ਜਿਹੇ ਹਾਲ ਤੋਂ ਸ਼ੁਰੂ ਹੋਏ ਸਨ। ਹੌਲੀ ਹੌਲੀ ਦਰਸ਼ਕਾਂ ਦੀ ਗਿਣਤੀ ਇੰਨੀ ਵਧ ਗਈ ਕਿ ਮੁੰਬਈ ਦਾ ਬਰਬੋਰਨ ਸਟੇਡੀਅਮ ਵਰਗਾ ਪ੍ਰਮੁੱਖ ਮੈਦਾਨ ਬੁੱਕ ਕਰਵਾਉਣਾ ਪੈਂਦਾ ਸੀ। ਲੈਕਚਰ ਸੁਣਨ ਲਈ ਪੜ੍ਹੇ ਲਿਖੇ ਅਧਿਆਪਕ, ਉਦਯੋਗਪਤੀ, ਵਕੀਲ, ਕਾਰੋਬਾਰੀ ਅਤੇ ਆਮ ਲੋਕ ਹੁੰਦੇ ਸਨ। ਨਾਨੀ ਪਾਲਖੀਵਾਲਾ ਨੇ 1977 ਤੋਂ 1979 ਦੌਰਾਨ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਕੰਮ ਕੀਤਾ। ਉਸਨੂੰ 1998 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਵਿਭੂਸ਼ਨ ਨਾਲ ਸਨਮਾਨ ਕੀਤਾ ਗਿਆ ਸੀ।

ਜੀਵਨ[ਸੋਧੋ]

ਨਾਨੀ ਦਾ ਜਨਮ 1920 ਵਿੱਚ ਮੁੰਬਈ ਦੇ ਇੱਕ ਮੱਧ ਵਰਗ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਉਸਦੀ ਸਕੂਲੀ ਪੜ੍ਹਾਈ ਮੁੰਬਈ ਦੇ ਮਾਸਟਰਜ਼ ਟਿਊਟੋਰੀਅਲ ਹਾਈ ਸਕੂਲ ਅਤੇ ਸੈਂਟ ਜੇਵੀਅਰ ਹਾਈ ਸਕੂਲ ਵਿਖੇ ਹੋਈ। ਉਹ ਮੁੰਬਈ ਯੂਨੀਵਰਸਿਟੀ ਦੇ ਲੈਕਚਰਾਰ ਦੇ ਤੌਰ ਤੇ ਸੇਵਾ ਕਰਨਾ ਚਾਹੁੰਦਾ ਸੀ, ਪਰ ਉੱਥੇ ਉਸਨੂੰ ਨਿਯੁਕਤ ਨਹੀਂ ਕੀਤਾ ਗਿਆ। ਇਸ ਲਈ ਉਸ ਨੇ ਪੜ੍ਹਾਈ ਜਾਰੀ ਰੱਖਣ ਦਾ ਫੈਸਲਾ ਕੀਤਾ। ਪਰੰਤੂ ਉਦੋਂ ਤੱਕ ਬਹੁਤੇ ਕੋਰਸਾਂ ਵਿੱਚ ਦਾਖਲਾ ਬੰਦ ਹੋ ਚੁੱਕਾ ਸੀ। ਇਸ ਲਈ ਉਹ ਮੁੰਬਈ ਸਰਕਾਰੀ ਲਾਅ ਕਾਲਜ ਵਿੱਚ ਭਰਤੀ ਹੋ ਗਿਆ। ਜਲਦੀ ਹੀ ਉਸ ਨੂੰ ਅਹਿਸਾਸ ਹੋਇਆ ਕਿ ਉਹ ਇਸ ਵਿਸ਼ੇ ਨੂੰ ਪਸੰਦ ਕਰਦਾ ਸੀ।