ਨਾਰਸੀਸਸ (ਮਿਥਿਹਾਸ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਰਸੀਸਸ
Narcissus on a Pompeian fresco.jpg
ਨਾਰਸੀਸਸ, Pompeii ਕੰਧ ਚਿੱਤਰ
ਜਗ੍ਹਾਥੇਸਪੀ
ਚਿੰਨ੍ਹਨਰਗਿਸ
ਮਾਪੇਸੇਫੀਸਸ ਅਤੇ ਨਿੰਫ਼ ਲਿਰੀਓਪ
ਨਾਰਸੀਸਸ ਪਾਣੀ ਵਿੱਚ ਆਪਣੀ ਸ਼ਕਲ ਦੇਖ ਰਿਹਾ, ਕ੍ਰਿਤ ਕਰਵਾਗੀਓ

ਯੂਨਾਨੀ ਮਿਥਿਹਾਸ ਵਿੱਚ, Narcissus (/nɑːrˈsɪsəs/; ਯੂਨਾਨੀ: Νάρκισσος, Narkissos) ਆਪਣੀ ਸੁੰਦਰਤਾ ਦੇ ਲਈ ਜਾਣਿਆ ਜਾਂਦਾ ਬੋਇਓਟੀਆ ਵਿੱਚ ਥੇਸਪੀ ਦਾ ਇੱਕ ਸ਼ਿਕਾਰੀ ਸੀ। ਉਹ ਦਰਿਆ ਦੇ ਦੇਵਤਾ ਸੇਫੀਸਸ ਅਤੇ ਨਿੰਫ਼ ਲਿਰੀਓਪ ਦਾ ਪੁੱਤਰ ਸੀ।[1] ਉਹ ਏਨਾ ਘਮੰਡੀ ਸੀ ਕਿ ਉਹ ਉਸ ਨੂੰ ਪਿਆਰ ਕਰਨ ਵਾਲਿਆਂ ਨੂੰ ਹੀ ਦੁਰਕਾਰ ਦਿੰਦਾ ਸੀ। Nemesis ਨੇ ਉਸਦੇ ਇਸ ਵਿਹਾਰ ਨੂੰ ਦੇਖਿਆ ਅਤੇ ਉਸਨੂੰ ਇੱਕ ਤਲਾਬ ਵੱਲ ਜਾਣ ਲਈ ਲੁਭਾ ਲਿਆ, ਜਿਥੇ ਉਸ ਨੇ ਪਾਣੀ ਵਿੱਚ ਆਪਣੇ ਹੀ ਅਕਸ ਨੂੰ ਵੇਖਿਆ ਅਤੇ ਇਸ ਗੱਲੋਂ ਅਣਜਾਣ ਕਿ ਇਹ ਤਾਂ ਉਸੇ ਦਾ ਇੱਕ ਬਿੰਬ ਸੀ, ਇਸ ਨਾਲ ਪਿਆਰ ਪਾ ਲਿਆ। ਆਪਣੀ ਹੀ ਸ਼ਕਲ ਦੇ ਸੁਹੱਪਣ ਨੂੰ ਛੱਡਣ ਤੋਂ ਅਸਮਰੱਥ, ਨਾਰਸੀਸਸ ਡੁੱਬ ਮੋਇਆ। ਨਾਰਸੀਸਸ ਨਾਰਸੀਵਾਦ ਸੰਕਲਪ ਦਾ ਮੂਲ ਹੈ, ਜਿਸ ਦਾ ਭਾਵ ਹੈ ਆਪਣੇ ਆਪ ਵਿੱਚ ਅਤੇ ਆਪਣੀ ਹੀ ਸਰੀਰਕ ਸ਼ਕਲ ਦੇ ਮੋਹ ਵਿੱਚ ਫਸ ਜਾਣਾ।

ਪ੍ਰਾਚੀਨ ਸਰੋਤ [ਸੋਧੋ]

ਮਿੱਥ ਦੇ ਕਈ ਵਰਜਨ ਪ੍ਰਾਚੀਨ ਸਰੋਤਾਂ ਤੋਂ ਮਿਲਦੇ ਹਨ। ਟਕਸਾਲੀ ਵਰਜਨ ਓਵਿਡ ਵਾਲਾ ਹੈ (8ਵੀਂ ਈਸਵੀ ਵਿੱਚ ਪੂਰਾ ਕੀਤਾ) ਜੋ ਉਸ ਦੇ ਮਹਾਂਕਾਵਿ "ਮੈਟਾਮੌਰਫਸਿਸ" ਦੀ ਕਿਤਾਬ 3 ਵਿੱਚ ਮਿਲਦਾ ਇੱਕ ਐਪੀਸੋਡ ਹੈ। ਇਹ ਨਰਕਿਸੁੱਸ ਅਤੇ ਈਕੋ ਦੀ ਕਹਾਣੀ ਹੈ। ਇਕ ਦਿਨ ਨਾਰਸੀਸਸ ਜੰਗਲ ਵਿੱਚ ਘੁੰਮ ਰਿਹਾ ਸੀ, ਈਕੋ, ਇੱਕ Oread (ਪਹਾੜੀ ਨਿੰਫ) ਨੇ ਉਸ ਨੂੰ ਵੇਖਿਆ, ਤੇ ਉਸਨੂੰ ਇੱਕਪਾਸੜ ਪਿਆਰ ਕਰਨ ਲੱਗੀ ਅਤੇ ਉਸ ਦੇ ਮਗਰ ਹੋ ਤੁਰੀ। ਨਾਰਸੀਸਸ ਨੂੰ ਲੱਗਿਆ ਕਿ ਕੋਈ ਉਹ ਦੇ ਮਗਰ ਆ ਰਿਹਾ ਹੈ ਅਤੇ ਉਹ ਨੇ ਪੁਛਿਆ " ਕੌਣ ਹੈ ਐਥੇ?" ਈਕੋ ਨੇ ਦੁਹਰਾਇਆ "ਕੌਣ ਹੈ ਐਥੇ?"  ਉਸ ਨੇ ਅਖ਼ੀਰ ਆਪਣੀ ਪਛਾਣ ਪ੍ਰਗਟ ਕਰ ਦਿੱਤੀ ਅਤੇ ਉਸ ਨੂੰ ਗਲੇ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਪਾਸੇ ਹੋ ਗਿਆ ਅਤੇ ਉਸ ਨੂੰ ਚਲੇ ਜਾਣ ਲਈ ਕਿਹਾ। ਉਹ ਦੁਖੀ ਹੋ ਗਈ ਅਤੇ ਆਪਣਾ ਬਾਕੀ ਜੀਵਨ ਉਸ ਨੇ ਇਕੱਲੀ ਨੇ ਭਟਕਦੇ ਹੋਏ ਗੁਜ਼ਾਰ ਦਿੱਤਾ ਅਤੇ ਅੰਤ ਨੂੰ ਮਾਤਰ ਇੱਕ ਗੂੰਜ ਰਹਿ ਗਈ।  ਬਦਲੇ ਦੀ ਦੇਵੀ ਨਮੇਸਿਸ ਨੂੰ ਇਸ ਕਹਾਣੀ ਦਾ ਪਤਾ ਚੱਲਿਆ ਤਾਂ ਉਸਨੇ ਨਾਰਸੀਸਸ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਉਹ ਉਸ ਨੂੰ ਵਰਗਲਾ ਕੇ ਇੱਕ ਪੂਲ ਵੱਲ ਲੈ ਆਈ, ਜਿਥੇ ਉਸ ਨੇ ਆਪਣੇ ਹੀ ਅਕਸ ਨੂੰ ਵੇਖਿਆ। ਉਸ ਨੂੰ ਪਤਾ ਨਾ ਚੱਲਿਆ ਕਿ ਇਹ ਸਿਰਫ ਇੱਕ ਬਿੰਬ ਸੀ ਅਤੇ ਇਸ ਦੇ ਨਾਲ ਹੀ ਪਿਆਰ ਕਰ ਲਿਆ। ਉਸ ਨੂੰ ਅੰਤ ਪਤਾ ਲੱਗ ਗਿਆ ਕਿ ਉਸ ਦਾ ਪਿਆਰ ਇੱਕਪਾਸੜ ਹੈ ਅਤੇ ਉਸਨੇ ਖੁਦਕੁਸ਼ੀ ਕਰ ਲਈ।[2]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]