ਨਾਰੀਵਾਦੀ ਆਲੋਚਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਰੀਵਾਦੀ:-[ਸੋਧੋ]

ਆਦਿ ਸਮੇਂ ਤੋਂ ਹੀ ਔਰਤ ਤੇ ਮਰਦ ਦਾ ਅਨਿਖੜਵਾਂ ਸੰਬੰਧ ਰਿਹਾ ਹੈ। ਮਰਦ ਅਤੇ ਔਰਤ ਦਾ ਵਾਹ ਕੁਦਰਤੀ ਸੰਸਾਰ ਨਾਲ ਵੀ ਪੈਂਦਾ ਹੈ ਅਤੇ ਸਮਾਜਕ ਜਗਤ ਨਾਲ ਵੀ, ਲਿੰਗ ਅਧਾਰਿਤ ਪੱਖੋਂ ਦੋਵਾਂ ਦਾ ਵਾਹ ਵੱਖਰਾ ਵੱਖਰਾ ਸਮਾਜਕ ਜਗਤ ਨਾਲ ਪੈਂਦਾ ਪਰ ਔਰਤ ਦੀ ਸਮਾਜਕਤਾ ਤੋਂ ਯਥਾਰਥਕਤਾ ਨੂੰ ਦ੍ਰਿ਼ਸ਼ਟੀਗੋਚਰ ਕਰਨ ਲਈ ਸਮਾਜ ਦੇ ਇਤਿਹਾਸਕ ਵਿਕਾਸ ਦਾ ਅਧਿਐਨ ਕਰਨਾ ਹੋਵੇਗਾ। ਔਰਤ ਦੀ ਸਥਿਤੀ ਕਈ ਥਾਵਾਂ ਤੇ ਮਰਦ ਦੇ ਬਰਾਬਰ ਰਹੀ ਅਤੇ ਕਈ ਥਾਵਾਂ ਤੇ ਮਾੜੀ ਰਹੀ।

ਨਾਰੀਵਾਦ ਸ਼ਬਦ ਦੀ ਉਤਪਤੀ:-

ਨਾਰੀਵਾਦ ਸ਼ਬਦ ਅੰਗਰੇਜ਼ੀ ਦੇ ਸ਼ਬਦ Feminism ਦਾ ਅਨੁਵਾਦ ਹੈ ਜੋ ਅੰਗਰੇਜ਼ੀ ਵਿੱਚ ਫਰੈਂਚ ਭਾਸ਼ਾ ਰਾਹੀਂ ਆਇਆ ਹੈ ਅਤੇ ਫਰੈਂਚ ਵਿੱਚ ਇਹ ਸ਼ਬਦ ਲਾਤੀਨੀ ਸ਼ਬਦ Feminia. (women) ਤੋਂ ਵਿਕਸਿਤ ਹੋੋੋੋੋਇਆ ਹੈ।

ਵੱਖ ਵੱਖ ਗ੍ਰੰਥਾਂ ਵਿੱਚ ਔਰਤਾਂ ਬਾਰੇ ਵਿਚਾਰ

  • ਰਮਾਇਣ ਵਿੱਚ ਤਾਂ ਅਗਸ਼ਤ ਰਿਸ਼ੀ ਦਾ ਕਥਨ ਹੈ ਕਿ ਨਾਰੀ ਖੁਸ਼ੀ ਦੇ ਸਮੇਂ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਪਰ ਦੁੱਖ ਵੇਲੇ ਉਸਦਾ ਸਾਥ ਛੱਡ ਜਾਂਦੀ ਹੈ।
  • ਮਹਾਂਭਰਤ ਵਿੱਚ ਔਰਤ ਉੱਪਰ ਕਾਮ ਭੜਕਾਉ ਅਤੇ ਪਰਾਏ ਮਰਦ ਨੂੰ ਆਕਰਸ਼਼ਿ ਕਰਨ ਦਾ ਦੋਸ਼ ਲਾਇਆ ਗਿਆ।
  • ਤੁਲਸੀ ਰਮਾਇਣ ਵਿੱਚ ਔਰਤਾਂ ਨੂੰ ਸਾਰੇ ਪਾਪਾਂ ਅਤੇ ਔਗੁਣਾਂ ਦੀ ਖਾਨ ਦਸਿਆ ਗਿਆ ਹੈ।
  • ਰਿਗਵੇਦ ਵਿੱਚ ਇੰਦਰ ਦਾ ਕਥਨ ਹੈ ਕਿ ਔਰਤ ਨੂੰ ਘੱਟ ਅਕਲ ਦੀ ਹੋਣ ਕਰਕੇ ਸਿੱਖਿਆ ਨਹੀਂ ਦਿੱਤੀ ਜਾ ਸਕਦੀ।
  • ਨਾਥਾਂ ਜੋਗੀਆਂ ਅਨੁਸਾਰ ਨਾਰੀ ਦੀ ਸੁਤੰਰਤਾ ਮਰਦ ਦੇ ਆਚਰਣ ਨੂੰ ਖਰਾਬ ਕਰਦੀ ਹੈ।ਇਸ ਲਈ ਉਹਨਾਂ ਨੇ ਇਸਦਾ ਵਿਰੋਧ ਕੀਤਾ ਤੇ ਨਾਰੀ ਦੇ ਤਿਆਗ ਤੇ ਜ਼ੋਰ ਦਿੱਤਾ।
  • ਨਾਥਾਂ ਜੋਗੀਆਂ ਤੋਂ ਬਾਅਦ ਸੂਫ਼ੀ ਸਾਹਿਤ ਵਿੱਚ ਔਰਤ ਨੂੰ ਇੱਕ ਨਵੇਂ ਦ੍ਰਿਸਟੀਕੋਣ ਤੋਂ ਚਿੱਤਰਿਆ ਗਿਆ। ਬਾਬਾ ਫ਼ਰੀਦ ਨੇ ਇਸਤਰੀ ਪੁਰਖ ਦੇ ਪ੍ਰੇਮ ਸਬੰਧਾਂ ਦੀ ਗੱਲ ਕੀਤੀ ਪਰ ਇਹ ਪ੍ਰੇਮ ਸਬੰਧ ਬਰਾਬਰੀ ਦੀ ਭਾਵਨਾ ਵਾਲੇ ਨਹੀਂ ਸਨ ਕਿਉਂਕਿ ਉਹਨਾਂ ਨੇ ਪਤੀ ਨੂੰ ਪਰਮ ਹਸਤੀ ਪਰਮਾਤਮਾ ਦੇ ਰੂਪ ਵਿੱਚ ਅਤੇ ਪਤਨੀ ਨੂੰ ਅਰਧਾਗਣੀ ਦੇ ਰੂਪ ਵਿੱਚ ਚਿੱਤਰਿਆ ਹੈ। ਜਿਸ ਨੇ ਪ੍ਰੰਪਰਕ ਭਾਰਤੀ ਨਾਰੀ ਵਾਲੇ ਸਦਾਚਾਰਕ ਨੇਮਾਂ ਦੀ ਪਾਲਣਾ ਕਰਨੀ ਹੈ। ਪਤੀ ਮਿਲਾਪ ਲਈ ਨਿਮਾਣੀ ਹੋਣਾ ਹੈ ਅਤੇ ਮੌਤ ਤੱਕ ਉਸਦੀ ਉਡੀਕ ਕਰਨੀ ਹੈ। ਪਰਾਏ ਮਰਦ ਵੱਲ ਨਹੀਂ ਝਾਕਣਾ।
  • ਬਾਬਾ ਫ਼ਰੀਦ ਤੋਂ ਬਾਅਦ ਸ਼ਾਹ ਹੁਸੈਨ ਤੇ ਹੋਰ ਸੂਫ਼ੀਆਂ ਨੇ ਕੁਝ ਹੱਦ ਤਕ ਨਾਰੀ ਅਤੇ ਪੁਰਖ ਦੇ ਰਿਸ਼ਤੇ ਨੂੰ ਬਰਾਬਰੀ ਵਾਲਾ ਬਣਾ ਦਿੱਤਾ ਸੀ।
  • ਗੁਰਮਤਿ ਸਾਹਿਤ ਵਿੱਚ ਔਰਤ ਦੀ ਸਥਿਤੀ ਆਪਣੇ ਪਤੀ ਦੀ ਆਰਥਿਕ ਸਥਿਤੀ ਤੇ ਿਨਿਰਭਰ ਕਰਦੀ ਹੈ। ਜੇਕਰ ਉਸਦਾ ਪਤੀ ਬਾਦਸ਼ਾਹ ਹੈ, ਧਨਾਢ ਹੈ ਤਾਂ ਉਸਦੀ ਨਾਰੀ ਵੀ ਉੱਚੇਰੀ ਸਮਾਜਕ ਹੈਸੀਅਤ ਵਾਲੀ ਹੈ। ਜੇਕਰ ਉਸਦਾ ਪਤੀ ਗਰੀਬ ਹੈ ਤਾਂ ਉਹ ਵੀ ਗ਼ਰੀਬ ਹੈ। ਗੁਰਮਤਿ ਸਾਹਿਤ ਵਿੱਚ ਔਰਤ ਦੀ ਅਜ਼ਾਦੀ ਦਾ ਮਸਲਾ ਤਾਂ ਉਠਾਇਆ ਗਿਆ ਪਰ ਇਸਦੇ ਸਾਰੇ ਸਾਹਿਤ ਵਿੱਚ ਨਾਰੀ ਨੂੰ ਆਪਣੇ ਪਤੀ ਦੇ ਮਿਲਾਪ ਲਈ ਵਿਲਕਦਿਆਂ ਹੀ ਦਿਖਾਇਆ ਗਿਆ ਹੈ।
  • ਕਿੱਸਾਕਾਰਾਂ ਨੂੰ ਵੀ ਔਰਤ ਦੀ ਰੱਜ ਕੇ ਨਿੰਦਿਆ ਕੀਤੀ ਸੀ। ਉਸਨੂੰ ਭੋਗ ਦੀ ਇੱਕ ਵਸਤੂ ਸਮਝਿਆ ਜਾਂਦਾ ਤੇ ਪੈਰ ਦੀ ਜੁੱਤੀ ਜਾਂ ਗੁੱਤ ਪਿੱਛੇ ਮੱਤ ਵਾਲੀ ਕਿਹਾ ਜਾਂਦਾ ਸੀ।
  • ਅੱਜ ਸਮਾਂ ਬਦਲ ਗਿਆ ਹੈ ਇਸ ਪੂੰਜੀਵਾਦੀ ਆਰਥਿਕ ਸਮੱਸਿਆਵਾਂ ਐਨੀਆਂ ਵੱਧ ਗਈਆਂ ਹਨ ਕਿ ਇਹਨਾਂ ਨਾਲ ਨਜਿੱਠਣ ਵਾਸਤੇ ਤੀਵੀਂ ਨੂੰ ਪੁਰਖ ਦੇ ਮੋਢੇ ਨਾਲ ਮੋਢਾ ਜੋੜ ਕੇ ਜੀਵਨ ਦੇ ਹਰ ਖੇਤਰ ਵਿੱਚ ਕੰਮ ਕਰਨਾ ਪੈਂਦਾ ਹੈ।ਇਸ ਲਈ ਤੀਵੀਂ ਤੇ ਮਰਦ ਦੀ ਸਮਾਨਤਾ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਸ ਤਰ੍ਹਾਂ ਅੱਜ ਦੇ ਕਵੀ ਕੇਵਲ ਤੀਵੀਂਆਂ ਹੀ ਨਹੀਂ ਸਗੋਂ ਪ੍ਸੰਗ ਅਨੁਸਾਰ ਪੁਰਖਾਂ ਦੀ ਨਿੰਦਿਆ ਵੀ ਕਰਨ ਲੱਗ ਪਏ।
  • ਜਦੋਂ ਅਸੀਂ ਨਾਰੀਵਾਦ ਦੀ ਗੱਲ ਕਰਦੇ ਹਾਂ ਤਾਂ ਇਹ ਨਾਰੀ ਅਧਿਕਾਰਾਂ ਨਾਰੀ ਪ੍ਰਗਤੀ ਅਤੇ ਨਾਰੀ ਮੁਕਤੀ ਨਾਲ ਪ੍ਰਤੀਬੱਧ ਵਿਚਾਰਧਾਰਾ ਹੈ। ਇਹ ਵਿਚਾਰਧਾਰਾ ਉਹਨਾਂ ਪੱਖਪਾਤੀ ਸਮਾਜਕ ਸੰਗਠਨਾਂ ਅਮਲਾਂ ਅਤੇ ਵਿਚਾਰਾਂ ਪ੍ਰਤੀ ਤਿੱਖਾ ਵਿਦਰੋਹ ਹੈ ਜੋ ਸਦੀਆਂ ਤੋਂ ਮਰਦ ਦੀ ਸਰਵਸ਼੍ਰਸ਼ਠਤਾ ਨੂੰ ਇੱਕ ਪ੍ਰਤੀਮਾਨ ਵਾਂਗ ਸਥਾਪਿਤ ਕਰਕੇ ਨਾਰੀ ਨੂੰ ਕਮਜ਼ੋਰ, ਬੇਵੱਸ,ਅਬਲਾ ਅਤੇ ਸੈਕਿੰਡ ਸੈਕਸ ਘੋਸ਼ਿਤ ਕਰਦੇ ਹਨ।
  • ਆਧੁਨਿਕ ਨਾਰੀਵਾਦ ਦਾ ਮੁੱਢ 1949 ਈਸਵੀ ਤੋਂ ਮੰਨਿਆ ਜਾਂਦਾ ਹੈ। " ਨਾਰੀ ਜਮਾਂਦਰੂ ਨਾਰੀ ਨਹੀਂ ਹੁੰਦੀ ਬਣਾ ਦਿੱਤੀ ਜਾਂਦੀ ਹੈ।" ਆਪਣੇ ਇਸ ਕਥਨ ਨਾਲ ਪ੍ਰਸਿੱਧ ਫਰੈਂਚ ਨਾਰੀ ਚਿੰਤਕ ਸਿਮੋਨ ਦ ਬੋਵਾਰ " ਨੇ ਤਹਿਲਕਾ ਮਚਾ ਦਿੱਤਾ।ਉਸ ਦੁਆਰਾ ਪੁਸਤਕ ਦਾ ਸੈਕਿੰਡ ਸੈਕਸ 1949 ਈਸਵੀ ਵਿੱਚ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਈ। ਅਸੀਂ ਸਮਝਦੇ ਹਾਂ ਕਿ ਨਾਰੀਵਾਦੀ ਚਿੰਤਨ ਦੀ ਅਸਲ ਆਵਾਜ਼ ਇਹ ਪੁਸਤਕ ਹੈ। ਸਿਮੋਨ ਦਾ ਕਥਨ ਹੈ " ਸਮਾਜਵਾਦ ਦੀ ਸਥਾਪਨਾ ਹੋ ਜਾਵੇ ਤਾਂ ਨਾਰੀ ਦੀਆਂ ਸਮੱਸਿਆਵਾਂ ਦਾ ਹੱਲ ਆਪਣੇ ਅਪ ਹੋ ਜਾਵੇਗਾ।"
  • ਨਾਰੀਵਾਦ ਔਰਤਾਂ ਦੀਆਂ ਸਮੱਸਿਆਵਾਂ ਦੀ ਨਵਿਰਤੀ ਲਈ ਕਿਸੇ ਸਾਰਥਕ ਸਮਾਧਾਨ ਵਿੱਚ ਵਿਸ਼ਵਾਸ ਰੱਖਦਾ ਹੈ। ਇਸਦਾ ਵਿਸ਼ਵਾਸ ਹੈ ਕਿ ਨੌਕਰੀ ਵਿੱਚ ਔਰਤ ਦੀ ਬਰਾਬਰੀ ਹੋਵੇ, ਦੂਜਾ ਉਹ ਸਾਰੇ ਹੱਕ ਔਰਤਾਂ ਨੂੰ ਪ੍ਰਾਪਤ ਹੋਣ ਜਿਹੜੇ ਮਰਦਾਂ ਨੂੰ ਕਿਰਤੀ ਸ਼੍ਰੇਣੀ ਵਿੱਚ ਪ੍ਰਾਪਤ ਹਨ।ਤੀਜਾਤ ਔਰਤਾਂ ਦਾ ਆਪਣੇ ਸਰੀਰ ਤੇ ਆਪਣਾ ਅਧਿਕਾਰ ਤੇ ਨਿਯੰਤਰਣ ਹੋਣਾ ਚਾਹੀਦਾ ਹੈ। ਚੌਥਾ, ਬੱਚਿਆਂ ਦੀ ਦੇਖਭਾਲ ਕਰਨ ਦਾ ਪ੍ਰਬੰਧ ਅਤੇ ਬੱਚੇ ਕਦੋਂ ਪੈਦਾ ਕਰਨੇ ਹਨ ਇਸ ਪ੍ਰਤੀ ਔਰਤਾਂ ਨੂੰ ਖੁਦ ਨਿਰਣਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ।
  • ਨਾਰੀਵਾਦ ਚਿੰਤਨ ਦੇ ਅਨੇਕਾਂ ਮਾਡਲ ਸਥਾਪਿਤ ਹੋ ਚੁੱਕੇ ਹਨ। ਇਹਨਾਂ ਮਾਡਲਾਂ ਦਾ ਜਿਥੇ ਵਿਚਾਰਧਾਰਾਈ ਪੱਧਰ ਤੇ ਇੱਕ ਦੂਜੇ ਮਾਡਲ ਨਾਲ਼ ਸਮਾਨਤਾ ਅਤੇ ਵਿਰੋਧ ਦਾ ਰਿਸ਼ਤਾ ਹੈ ਉੱਥੇ ਇਹਨਾਂ ਮਾਡਲਾਂ ਜਾਂ ਸਕੂਲਾਂ ਨੂੰ ਨਾਰੀ ਸ਼ੋਸ਼ਣ ਦੇ ਸਮਾਧਾਨ ਅਤੇ ਸਰੋਕਾਰਾਂ ਲਈ ਵੀ ਆਪਣੀਆਂ ਵੱਖਰੀਆਂ ਵੱਖਰੀਆਂ ਧਾਰਨਾਵਾਂ ਪੇਸ਼ ਕੀਤੀਆਂ ਹਨ। ਜਿਵੇਂ:-
  • ਸਮਾਜਵਾਦੀ ਨਾਰੀਵਾਦ
  • ਉਦਾਰਵਾਦੀ ਨਾਰੀਵਾਦ
  • ਉਗਰ ਨਾਰੀਵਾਦ
  • ਉੱਤਰ ਆਧੁਨਿਕ ਨਾਰੀਵਾਦ ਆਦਿ।
  • ਸਮਾਜਵਾਦੀ ਨਾਰੀਵਾਦ:- ਜਿੱਥੇ ਮਰਦ ਪ੍ਰਧਾਨ ਸਮਾਜ ਨੂੰ ਮੁਹੱਬਤ ਦੇ ਰਸਤੇ ਵਿੱਚ ਰੁੁੁਕਾਵਟ ਬਣਦਾ ਹੈ ਉੱਥੇ ਦੂਜੇ ਪਾਸੇ ਔਰਤ ਦਾ ਮੁਹੱਬਤ ਦੀ ਪਾਕੀਜ਼ਗੀ ਵਿੱਚ ਅਨੇਕਾਂ ਇਮਤਿਹਾਨ ਵੀ ਲੈਂਦਾ ਹੈ। ਨਾਰੀ ਨੂੰ ਹਮੇਸ਼ਾ ਹੀ ਪੁੁੁੁੁਰਸ਼ ਅੱਗੇ ਆਪਣੀ ਪਵਿੱਤਰਤਾ ਸਿੱਧ ਕਰਨੀ ਪੈਂਦੀ ਹੈ। ਪੁਰਸ਼ ਭਾਵ ਕਿਸੇ ਵੀ ਰੂਪ ਵਿੱਚ ਹੋੋਵੇ ਅਜਿਹੀ ਬਿਰਤੀ ਉਸਦੇ ਮਨ ਵਿੱਚ ਪੈੈੈਣੀ ਸੁੁੁਭਾਵਿਕ ਹੈ। ਜਿਵੇਂ ਰਾਮ ਚੰਦਰ ਨੇ ਰਾਵਣ ਦੀ ਲੰਕਾ ਨੂੰ ਜਿੱਤਣ ਉਪਰੰਤ ਸੀਤਾ ਕੋਲੋਂ ਆਬਰੂ ਦੇ ਪਲੀਤ ਹੋਣ ਦਾ ਸਬੂਤ ਮੰਗਿਆ ਸੀ।ਇਸੇ ਤਰ੍ਹਾਂ ਦੀ ਪ੍ਰੀਖਿਆ ਵਿਚੋਂ ਹੀਰ ਨੂੰ ਵੀ ਗੁਜਰਨਾ ਪਿਆ ਸੀ। ਜਦੋਂ ਉਹ ਖੇੜਿਆਂ ਕੋਲੋਂ ਵਾਪਸ ਰਾਂਝੇ ਕੋਲ ਆਉਣਾ ਚਾਹੁੰਦੀ ਸੀ।ਪੁਰਸ਼ ਚਾਹੇ ਪਤੀ ਹੈ ਚਾਹੇ ਪ੍ਰੇਮੀ ਅਜਿਹੇ ਇਮਤਿਹਾਨ ਲੈਂਦਾ ਰਿਹਾ ਹੈ।
  • ਉਦਾਰਵਾਦੀ ਨਾਰੀਵਾਦ:-
  • ਨਵਤੇਜ ਭਾਰਤੀ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ ਕਿ ਨਾਰੀ ਦਮਨ ਸਮਾਜ ਦਾ ਢਾਂਚਾ ਰੁੜ੍ਹੀਗਤ ਕਦਰਾਂ ਕੀਮਤਾਂ ਵਾਲਾ ਹੈ ਕਿ ਮੁੰਡਾ ਹੋਏ ਤੋਂ ਖੁਸ਼ੀ ਮਨਾਈ ਜਾਂਦੀ ਹੈ ਅਤੇ ਕੁੜੀ ਹੋਣ ਤੇ ਸਾਰਾ ਘਰ ਮਾਤਮ ਵਿੱਚ ਛਾ ਜਾਂਦਾ ਹੈ। ਕੁੜੀ ਉਤੇ ਹੀ ਹਰ ਪ੍ਰਕਾਰ ਦੀਆਂ ਬੰਦਿਸ਼ਾਂ ਲੱਗੀਆ ਹੁੰਦੀਆਂ ਹਨ।ਮੁੰਡੇ ਨੂੰ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. ਸੁਖਵਿੰਦਰ ਅੰਮ੍ਰਿਤ, ਸ਼ਿਵ ਕੁਮਾਰ (2002). "(AIN)<SUP>+</SUP><I><SUB>n</SUB></I>和(AIN)<SUP>-</SUP><I><SUB>n</SUB></I>(<I>n</I> = 1~15) 团簇的结构与稳定性". Science in China Series B-Chemistry (in Chinese). doi:10.1360/zb2002-32-2-186. ISSN 1006-9240.
  • ↑ ਸ਼ਿਵ ਕੁਮਾਰ ਬਟਾਲਵੀ, ਸੰਪੂਰਨ ਕਾਵਿ ਸੰਗ੍ਰਹਿ ਪੰਨਾ 123,
  • ↑ਅੰਮ੍ਰਿਤਾ ਪ੍ਰੀਤਮ, ਕਾਗ਼ਜ ਤੇ ਕੈਨਵਸ ਪੰਨਾ 62
  • ਸੁਖਵਿੰਦਰ ਅੰਮ੍ਰਿਤ, ਕਣੀਆਂ,ਪੰਨਾ 47