ਨਿਉਂਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਿਉਂਦਾ ਪੰਜਾਬੀ ਰਹਿਤਲ ਵਿੱਚ ਉਸ ਮਾਇਕ ਸਹਾਇਤਾ ਨੂੰ ਕਹਿੰਦੇ ਹਨ, ਜੋ ਵਿਆਹ ਦੇ ਮੌਕੇ ਤੇ ਵਿਆਹ ਵਾਲੇ ਪਰਿਵਾਰ ਨੂੰ ਕਰੀਬੀ ਸੰਬੰਧੀਆਂ ਵਲੋਂ ਦਿੱਤੀ ਜਾਂਦੀ ਸੀ। ਇਹ ਹੋਰ ਦੇਣ-ਲੈਣ ਤੋਂ ਵੱਖਰੀ ਹੁੰਦੀ ਹੈ। ਲਿਖਤੀ ਰੂਪ ਵਿੱਚ ਇਸ ਦਾ ਹਿਸਾਬ ਰੱਖਿਆ ਜਾਂਦਾ ਸੀ। ਪਹਿਲੇ ਹਿਸਾਬ ਅਨੁਸਾਰ ਖੜੀ ਰਾਸ਼ੀ ਜਮ੍ਹਾਂ ਵਾਧਾ ਦੇਕੇ ਅੱਗੇ ਲਈ ਲਿਖਤ ਬਣ ਜਾਂਦੀ। ਹੁਣ ਇਹ ਰਵਾਜ ਸ਼ਾਇਦ ਹੀ ਕਿਸੇ ਥਾਂ ਮਿਲਦਾ ਹੋਵੇ।

ਨਿਉਂਦਾ ਉਗਰਾਉਣ ਲਈ ਵਿਆਹ ਵਾਲੇ ਘਰ ਦੇ ਨਿਉਂਦਾ ਪਾਉਣ ਲਈ ਰਿਸ਼ਤੇਦਾਰ, ਸਾਕ-ਸੰਬੰਧੀ ਆਦਿ ਜੁੜ ਬਹਿੰਦੇ ਸਨ। ਇੱਕ ਪਰਾਤ ਜਾਂ ਥਾਲੀ ਵਿੱਚ ਨਿਉਂਦਾ ਲਿਖਣ ਵਾਲੀ ਬਹੀ, ਥੋੜੀ ਜਿਹੀ ਹਲਦੀ, ਆਦਿ ਰੱਖ ਲਏ ਜਾਂਦੇ ਸੀ। ਨਿਉਂਦਾ ਲਿਖਣ ਵਾਲੇ ਪੰਨੇ ਦੇ ਉੱਪਰ ਹਲਦੀ ਨਾਲ ਸਵਾਸਤਿਕਾ ਦਾ ਨਿਸ਼ਾਨ ਬਣਾਇਆ ਜਾਂਦਾ ਸੀ।

ਵਿਆਪਕ ਅਰਥਾਂ ਵਿੱਚ ਨਿਉਂਦਾ ਸ਼ਬਦ ਤੋਂ ਸੱਦੇ, ਬੁਲਾਵੇ ਜਾਂ ਨਿਮੰਤ੍ਰਣ ਦਾ ਭਾਵ ਹੈ, ਪਰ ਮੁਢਲੇ ਤੌਰ 'ਤੇ ਹਰ ਤਰ੍ਹਾਂ ਦਾ ਸੱਦਾ ਨਿਉਂਦਾ ਨਹੀਂ ਹੁੰਦਾ ਭਾਵੇਂ ਕਿ ਅੱਜ ਕਲ੍ਹ ਇਸ ਦੀ ਲਾਖਣਿਕ ਵਰਤੋਂ ਵੀ ਆਮ ਹੈ - ਜਿਵੇਂ ਗਵਰਨਰ ਵਲੋਂ ਫਲਾਣੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਨਿਉਂਦਾ।[1]

ਹਵਾਲੇ[ਸੋਧੋ]

  1. ਬਲਜੀਤ ਬਾਸੀ. "ਨਿਉਂਦਾ ਖਾਈਏ". Punjab Times. Retrieved 21 ਨਵੰਬਰ 2015.  Check date values in: |access-date= (help)