ਸਮੱਗਰੀ 'ਤੇ ਜਾਓ

ਨਿਉਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਘੋੜੇ/ਊਠ ਦੇ ਪੈਰਾਂ ਵਿਚ ਪਾਏ ਜਾਣ ਵਾਲੇ ਲੋਹੇ ਦੇ ਸੰਗਲ ਨੂੰ ਨਿਉਲ ਕਹਿੰਦ ਹਨ। ਪਹਿਲੇ ਸਮਿਆਂ ਵਿਚ ਘੋੜੇ/ਘੋੜੀਆਂ ਜਾਂ ਪੈਸੇ ਵਾਲੇ ਪਰਿਵਾਰ ਸਵਾਰੀ ਲਈ ਰੱਖਦੇ ਸਨ ਜਾਂ ਤਾਂਗਾ ਚਲਾਉਣ ਵਾਲੇ ਰੱਖਦੇ ਸਨ ਜਾਂ ਘੋੜੇ/ ਘੋੜੀਆਂ ਦੀਆਂ ਫੌਜੀ ਪਲਟਨਾਂ ਹੁੰਦੀਆਂ ਸਨ/ਹਨ ਜਾਂ ਕੁਝ ਫੀਲਡ ਵਾਲੇ ਸਰਕਾਰੀ ਅਫਸਰਾਂ ਨੂੰ ਸਰਕਾਰ ਵੱਲੋਂ ਫੀਲਡ ਦੇ ਕੰਮਾਂ ਲਈ ਦਿੱਤੀਆਂ ਜਾਂਦੀਆਂ ਸਨ ਜਾਂ ਸਰਕਾਰੀ ਅਫਸਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘੋੜੇ/ਘੋੜੀਆਂ ਆਪ ਰੱਖਣੀ ਦੀਆਂ ਸਨ ਤੇ ਸਰਕਾਰ ਅਫਸਰਾਂ ਨੂੰ ਘੋੜਾ ਭੱਤਾ ਦਿੰਦੀ ਸੀ। ਉਨ੍ਹਾਂ ਸਮਿਆਂ ਵਿਚ ਘੋੜੇ/ਘੋੜੀਆਂ ਦੀਆਂ ਚੋਰੀਆਂ ਵੀ ਹੋ ਜਾਂਦੀਆਂ ਸਨ। ਇਸ ਲਈ ਰਾਤ ਨੂੰ ਇਨ੍ਹਾਂ ਨੂੰ ਨਿਉਲ ਲਾ ਕੇ ਰੱਖਿਆ ਜਾਂਦਾ ਸੀ। ਨਿਉਲ ਲਾਉਣ ਨਾਲ ਪਸ਼ੂ ਬਹੁਤ ਹੀ ਹੌਲੀ-ਹੌਲੀ ਤੁਰ ਸਕਦਾ ਸੀ।[1]

ਏਸੇ ਤਰ੍ਹਾਂ ਹੀ ਪਹਿਲੇ ਸਮਿਆਂ ਵਿਚ ਆਰਥਿਕ ਪੱਖੋਂ ਮਜ਼ਬੂਤ ਪਰਿਵਾਰ ਖੇਤੀ ਲਈ ਤੇ ਸਵਾਰੀ ਲਈ ਊਠ/ਬੋਤੇ ਰੱਖਦੇ ਹੁੰਦੇ ਸਨ। ਊਠਾਂ ਦੀਆਂ ਫੌਜੀ ਪਲਟਨਾਂ ਹੁੰਦੀਆਂ ਸਨ/ਹਨ। ਸਰਦੀ ਦੇ ਮੌਸਮ ਵਿਚ ਊਠ ਮਸਤੀ ਕਰ ਕੇ ਖਰਾਬੀ ਕਰਦੇ ਸਨ। ਊਠਾਂ ਨੂੰ ਵੀ ਚੋਰਾਂ ਤੋਂ ਬਚਾਉਣ ਲਈ ਤੇ ਖਰਾਬੀ ਕਰਨ ਤੋਂ ਰੋਕਣ ਲਈ ਰਾਤ ਨੂੰ ਨਿਉਲ ਲਾਏ ਜਾਂਦੇ ਸਨ।

ਨਿਉਲ ਮੁਹਰਲੇ ਦੋਵੇਂ ਪੈਰਾਂ ਵਿਚ ਲਾਇਆ ਜਾਂਦਾ ਸੀ। ਘੋੜੇ ਨੂੰ ਲਾਉਣ ਵਾਲੇ ਨਿਉਲ ਦੀ ਲੰਬਾਈ ਘੱਟ ਹੁੰਦੀ ਸੀ। ਊਠ ਨੂੰ ਲਾਉਣ ਵਾਲੇ ਦੀ ਵੱਧ ਹੁੰਦੀ ਸੀ। ਨਿਉਲ ਬੰਦਿਆਂ ਨੂੰ ਲਾਉਣ ਵਾਲੀ ਹੱਥਕੜੀ ਵਰਗਾ ਹੁੰਦਾ ਸੀ। ਹੱਥਕੜੀ ਦੀ ਚਾਬੀ ਦੀ ਤਰ੍ਹਾਂ ਹੀ ਨਿਉਲ ਚਾਬੀ ਨਾਲ ਪਸ਼ੂਆਂ ਦੇ ਪੈਰਾਂ ਵਿਚ ਲਾਇਆ ਜਾਂਦਾ ਸੀ। ਚਾਬੀ ਨਾਲ ਹੀ ਖੋਲਿਆ ਜਾਂਦਾ ਸੀ। ਪਸ਼ੂਆਂ ਦੇ ਪੈਰਾਂ ਵਿਚ ਪਾਈਆਂ ਦੋਵੇਂ ਕੜੀਆਂ ਨੂੰ ਸੰਗਲ ਪਾ ਕੇ ਆਪਸ ਵਿਚ ਜੋੜਿਆ ਜਾਂਦਾ ਸੀ। ਇਹ ਧੀ ਨਿਉਲ ਦੀ ਬਣਤਰ ਹੁਣ ਘੋੜੇ ਨਾ ਸਵਾਰੀ ਲਈ ਵਰਤੇ ਜਾਂਦੇ ਹਨ ਨਾ ਤਾਂਗੇ ਰਹੇ ਹਨ ਨਾ ਸਰਕਾਰੀ ਅਫਸਰਾਂ ਕੋਲ ਸਿਵਾਏ ਪੁਲਿਸ ਨੂੰ ਛੱਡ ਕੇ ਘੋੜੇ ਹਨ। ਨਾ ਹੁਣ ਊਠ ਰਹੇ ਹਨ। ਇਸ ਕਰ ਕੇ ਅੱਜ ਦੀ ਪੀੜ੍ਹੀ ਨੇ ਤਾਂ ਨਿਉਲ ਦੀ ਸ਼ਕਲ ਵੀ ਨਹੀਂ ਵੇਖੀ ਹੋਵੇਗੀ ?[2]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.