ਨਿਊਕਲੀਅਰ ਭੌਤਿਕ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਊਕਲੀਅਰ ਫਿਜ਼ਿਕਸ, ਭੌਤਿਕ ਵਿਗਿਆਨ ਦਾ ਉਹ ਖੇਤਰ ਹੈ ਜੋ ਪ੍ਰਮਾਣੂ ਨਿਊਕਲਆਈ, ਉਹਨਾਂ ਦੇ ਰਚਣਾਕਾਰਾਂ ਅਤੇ ਪਰਸਪਰ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ| ਨਿਊਕਲੀਅਰ ਭੌਤਿਕ ਵਿਗਿਆਨ ਦੀ ਸਭ ਤੋਂ ਜਿਆਦਾ ਜਾਣੀ ਜਾਣ ਵਾਲੀ ਆਮ ਵਰਤੋਂ ਨਿਊਕਲੀਅਰ ਪਾਵਰ ਪੈਦਾਵਾਰ ਹੈ, ਪਰ ਖੋਜ ਨੇ ਕਈ ਹੋਰ ਖੇਤਰਾਂ ਵਿੱਚ ਵਰਤੋਂ ਵੱਲ ਪ੍ਰੇਰਣਾ ਦਿੱਤੀ ਹੈ, ਜਿਸ ਵਿੱਚ ਨਿਊਕਲੀਅਰ ਮੈਡੀਸਾਈਨ ਅਤੇ ਚੁੰਬਕੀ ਰੈਜ਼ੋਨੈਂਸ ਇਮੇਜਿੰਗ, ਨਿਊਕਲੀਅਰ ਹਥਿਆਰ, ਪਦਾਰਥਕ ਇੰਜੀਨਿਅਰਿੰਗ ਵਿੱਚ ਆਇਨ ਇੰਪਲਾਂਟੇਸ਼ਨ, ਅਤੇ ਜੀਔਲੌਜੀ ਅਤੇ ਆਰਕੀਔਲੌਜੀ ਵਿੱਚ ਰੇਡੀਓਕਾਰਬਨ ਡੇਟਿੰਗ ਸ਼ਾਮਿਲ ਹਨ|

ਨਿਊਕਲੀਅਰ ਭੌਤਿਕ ਵਿਗਿਅਨ ਵਿੱਚੋਂ ਪਾਰਟੀਕਲ ਭੌਤਿਕ ਵਿਗਿਆਨ ਦਾ ਖੇਤਰ ਪੈਦਾ ਹੋਇਆ ਹੈ ਅਤੇ ਇਸਦਾ ਨਿਊਕਲੀਅਰ ਭੌਤਿਕ ਵਿਗਿਆਨ ਨਾਲ ਨਜ਼ਦੀਕੀ ਤੌਰ 'ਤੇ ਸਬੰਧਤ ਵਿਸ਼ੇ ਵਜੋਂ ਵਿਸ਼ੇਸ਼ ਤੌਰ 'ਤੇ ਅਧਿਐਨ ਕੀਤਾ ਜਾਂਦਾ ਹੈ|