ਸਮੱਗਰੀ 'ਤੇ ਜਾਓ

ਨਿਊਕਲੀ ਮੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੂਰਜ ਇੱਕ ਮੁੱਖ-ਤਰਤੀਬੀ ਤਾਰਾ ਹੈ ਅਤੇ ਇਹਦੀ ਊਰਜਾ ਦਾ ਸਰੋਤ ਹਾਈਡਰੋਜਨ ਨਿਊਕਲੀਅਸਾਂ ਦੇ ਮੇਲ ਨਾਲ਼ ਹੀਲੀਅਮ ਬਣਨਾ ਹੈ। ਇਹਦੀ ਗਿਰੀ ਵਿੱਚ ਹਰੇਕ ਸਕਿੰਟ ਵਿੱਚ 62 ਕਰੋੜ ਮੀਟਰੀ ਟਨ ਹਾਈਡਰੋਜਨ ਦਾ ਮੇਲ ਹੁੰਦਾ ਹੈ।

ਨਿਊਕਲੀ ਭੌਤਿਕ ਵਿਗਿਆਨ ਵਿੱਚ ਨਿਊਕਲੀ ਮੇਲ ਜਾਂ ਨਿਊਕਲੀ ਜੋੜ ਇੱਕ ਅਜਿਹੀ ਨਿਊਕਲੀ ਕਿਰਿਆ ਹੁੰਦੀ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਪਰਮਾਣੂ ਨਾਭਾਂ ਬਹੁਤ ਤੇਜ਼ ਰਫ਼ਤਾਰ ਨਾਲ਼ ਇੱਕ-ਦੂਜੇ ਨਾਲ਼ ਭਿੜਦੀਆਂ ਹਨ ਅਤੇ ਜੁੜ ਕੇ ਨਵੇਂ ਕਿਸਮ ਦੀ ਪਰਮਾਣੂ ਨਾਭ (ਨਿਊਕਲੀਅਸ) ਬਣਾਉਂਦੀਆਂ ਹਨ। ਇਸ ਅਮਲ ਵਿੱਚ ਪਦਾਰਥ ਦੀ ਸੰਭਾਲ਼ ਨਹੀਂ ਹੁੰਦੀ ਕਿਉਂਕਿ ਮਿਲਣ ਵਾਲ਼ੀਆਂ ਨਾਭਾਂ ਦਾ ਕੁਝ ਪਦਾਰਥ ਫ਼ੋਟਾਨ (ਮੇਲ ਊਰਜਾ|ਊਰਜਾ) ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਮੇਲ ਉਹ ਅਮਲ ਹੈ ਜਿਸ ਨਾਲ਼ ਤਾਰਿਆਂ ਵਿੱਚ ਸਰਗਰਮੀ ਬਰਕਰਾਰ ਰਹਿੰਦੀ ਹੈ।

ਬਾਹਰਲੇ ਜੋੜ

[ਸੋਧੋ]
ਜੱਥੇਬੰਦੀਆਂ