ਨਿਕੋਲੌਸ ਕੋਪਰਨੀਕਸ
ਨਿਕੋਲੌਸ ਕੋਪਰਨੀਕਸ | |
---|---|
![]() 1580 portrait (artist unknown) in the Old Town City Hall, Toruń | |
ਜਨਮ | ਥੋਰਨ, ਸ਼ਾਹੀ ਪਰੂਸ਼ੀਆ, ਪੋਲੈਂਡ ਸਾਮਰਾਜ | 19 ਫਰਵਰੀ 1473
ਮੌਤ | 24 ਮਈ 1543 ਫਰਾਉਨਬਰਗ, ਵਾਰਮਿਆ da ਪ੍ਰਿੰਸ-ਬਿਸ਼ੋਪ੍ਰਿਕ, ਸ਼ਾਹੀ ਪਰੂਸ਼ੀਆ, ਪੋਲੈਂਡ ਦੀ ਬਾਦਸ਼ਾਹੀ | (ਉਮਰ 70)
ਖੇਤਰ |
|
ਮਸ਼ਹੂਰ ਕਰਨ ਵਾਲੇ ਖੇਤਰ | |
ਪ੍ਰਭਾਵ | ਸਾਮੋਸ ਦਾ ਇਸਤਾਰਖੋਸ, ਮਰਤੀਆਨੂਸ ਕਾਪੇਲਾ |
ਦਸਤਖ਼ਤ![]() | |
ਅਲਮਾ ਮਾਤਰ |
ਨਿਕੋਲੌਸ ਕੋਪਰਨੀਕਸ (/koʊˈpɜːrnɪkəs, kə-/;[1] ਪੋਲਿਸ਼: [Mikołaj Kopernik (ਮਦਦ·ਫ਼ਾਈਲ)] Error: {{Lang}}: text has italic markup (help); ਜਰਮਨ: [Nikolaus Kopernikus] Error: {{Lang}}: text has italic markup (help); 19 ਫਰਵਰੀ 1473 – 24 ਮਈ 1543) ਪੁਨਰਜਾਗਰਣ ਕਾਲ ਦਾ ਇੱਕ ਪ੍ਰਸਿੱਧ ਗਣਿਤ ਸ਼ਾਸ਼ਤਰੀ ਅਤੇ ਖਗੋਲ ਵਿਗਿਆਨੀ ਰਿਹਾ ਜਿਸਨੇ ਇਹ ਸਿਧਾਂਤ ਦਿੱਤਾ ਕਿ ਬ੍ਰਹਮੰਡ ਦੇ ਕੇਂਦਰ ਵਿੱਚ ਸੂਰਜ ਹੈ ਧਰਤੀ ਨਹੀਂ। ਕੋਪਰਨੀਕਸ ਨੇ ਇਹ ਸਿਧਾਂਤ ਆਪਣੀ ਕਿਤਾਬ ਅਕਾਸ਼ੀ-ਪਿੰਡਾਂ ਦੇ ਘੁਮੰਣ ਬਾਰੇ(De revolutionibus orbium coelestium) ਵਿੱਚ ਦਿੱਤਾ ਜੋ ਇਸਦੀ ਮੌਤ ਤੋਂ ਥੋੜਾ ਸਮਾਂ ਪਹਿਲਾਂ ਹੀ ਪ੍ਰਕਾਸ਼ਿਤ ਹੋਈ। ਨਿਕੋਲੌਸ ਦੀ ਮੌਤ 1543 ਵਿੱਚ ਹੋਈ ਅਤੇ ਇਸਦੀ ਮੌਤ ਵਿਗਿਆਨ ਦੇ ਇਤਿਹਾਸ ਵਿੱਚ ਇੱਕ ਵੱਡੀ ਘਟਨਾ ਮੰਨੀ ਗਈ। ਵਿਗਿਆਨ ਦੇ ਇਤਿਹਾਸ ਵਿੱਚ ਕੋਪਰਨੀਕਸ ਦੀ ਕ੍ਰਾਂਤੀ ਆਈ ਜਿਸ ਨੇ ਵਿਗਿਆਨਿਕ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ।
ਇਸਦਾ ਜਨਮ ਅਤੇ ਮੌਤ ਸ਼ਾਹੀ ਪਰੂਸ਼ੀਆ ਵਿੱਚ ਹੀ ਹੋਈ ਜੋ 1466 ਵਿੱਚ ਪੋਲੈਂਡ ਦੀ ਬਾਦਸ਼ਾਹੀ ਦਾ ਇੱਕ ਖੇਤਰ ਸੀ। ਇਹ ਇੱਕ ਬਹੁਭਾਸ਼ਾਈ ਅਤੇ ਵਧੇਰੇ ਵਿਸ਼ਿਆਂ ਦੀ ਜਾਣਕਾਰੀ ਰਖਣ ਵਾਲਾ ਮਨੁੱਖ ਸੀ ਜਿਸਨੇ ਚਰਚ ਕਾਨੂਨ ਵਿੱਚ ਡਾਕਟਰ ਦੀ ਉਪਾਧੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਇਹ ਚਿਕਿਤਸਾ,ਵਿਦਵਤਾ,ਅਨੁਵਾਦ,ਗਵਰਨਰ,ਕੂਟਨੀਤੀ,ਅਰਥ-ਸ਼ਾਸ਼ਤਰ ਦੇ ਖੇਤਰਾਂ ਵਿੱਚ ਵੀ ਕਿਰਿਆਸ਼ੀਲ ਰਿਹਾ। 1517 ਵਿੱਚ ਇਸ ਨੇ ਅਰਥ-ਸ਼ਾਸ਼ਤਰ ਵਿੱਚ ਪੈਸਿਆਂ ਦੀ ਗਿਣਤੀ ਦਾ ਸਿਧਾਂਤ ਦਾ ਵਿਉਤਪੰਨ ਕੀਤਾ ਅਤੇ 1519 ਵਿੱਚ ਇੱਕ ਹੋਰ ਸਿਧਾਂਤ ਦਿੱਤਾ ਜੋ ਬਾਅਦ ਵਿੱਚ ਗਰੇਸ਼ਮ ਸਿਧਾਂਤ ਬਣ ਗਿਆ।
ਜੀਵਨ[ਸੋਧੋ]
ਨਿਕੋਲੌਸ ਕੋਪਰਨੀਕਸ ਦਾ ਜਨਮ 19 ਫਰਵਰੀ 1473 ਵਿੱਚ ਥੋਰਨ ਨਾਂ ਦੀ ਜਗ੍ਹਾਂ ਤੇ ਹੋਇਆ,ਇਹ ਸ਼ਾਹੀ ਪਰੂਸ਼ੀਆ ਦਾ ਇੱਕ ਪ੍ਰਾਂਤ ਸੀ ਜੋ ਪੋਲੈਂਡ ਦੀ ਬਾਦਸ਼ਾਹੀ ਵਿੱਚ ਸਥਿਤ ਸੀ। ਇਸਦਾ ਪਿਤਾ ਕਰਾਕੋ ਦਾ ਇੱਕ ਵਪਾਰੀ ਸੀ ਅਤੇ ਮਾਤਾ ਥੋਰਨ ਦੇ ਇੱਕ ਅਮੀਰ ਵਪਾਰੀ ਦੀ ਧੀ ਸੀ। ਇਹ ਚਾਰ ਭੈਣ-ਭਰਾ ਸਨ ਜਿਹਨਾਂ ਵਿਚੋਂ ਇਹ ਸਭ ਤੋਂ ਛੋਟਾ ਸੀ।