ਨਿਤਾਰਨਾ
ਦਿੱਖ
ਨਿਤਾਰਨਾ ਮਿਸ਼ਰਣਾਂ ਨੂੰ ਅੱਡ ਕਰਨ ਦੀ ਵਿਧੀ ਹੈ। ਕਿਸੇ ਤਰਲ ਪਦਾਰਥ ਵਿੱਚੋਂ ਅਘੁਲਣਯੋਗ ਠੋਸ ਪਦਾਰਥਾਂ ਨੂੰ ਅੱਡ ਕਰਨ ਦਾ ਸਭ ਤੋਂ ਸੌਖਾ ਤਰੀਕਾ ਨਿਤਾਰਨਾ ਹੈ। ਇਹਨਾਂ ਪਦਾਰਥਾਂ ਨੂੰ ਥੱਲੇ ਬੈਠਣ ਦੇ ਕੇ ਤਰਲ ਪਦਾਰਥ ਨੂੰ ਨਿਤਾਰ ਕੇ ਕੱਢ ਲਿਆ ਜਾਂਦਾ ਹੈ।
ਉਦਾਹਰਣ
[ਸੋਧੋ]ਰੇਤਾ ਮਿੱਟੀ ਤੇ ਇਹੋ ਜਿਹੇ ਹੋਰ ਪਦਾਰਥ ਗੰਦਲੇ ਪਾਣੀ ਦੇ ਜਾਰ ਵਿੱਚ ਤੈਹਾਂ ਵਿੱਚ ਬੈਠਦੇ ਹਨ ਤੇ ਉਪਰੋ ਪਾਣੀ ਨੂੰ ਨਿਤਾਰਕੇ ਵੱਖ ਕਰ ਲਿਆ ਜਾਂਦਾ ਹੈ। ਇਸ ਵਿਧੀ ਰਾਹੀ ਦੋ ਤਰਲ ਦੇ ਮਿਸ਼ਰਣਾਂ ਨੂੰ ਨਿਤਾਰਨ ਫਲਾਸਕ ਨਾਲ ਵੱਖ ਕਰ ਲਿਆ ਜਾਂਦਾ ਹੈ। ਜਿਵੇਂ ਪਾਣੀ ਅਤੇ ਤੇਲ ਦੇ ਮਿਸ਼ਰਣ ਨੂੰ ਨਿਤਾਰਨ ਫਲਾਸਕ ਵਿੱਚ ਪਾਉ। ਕੁਝ ਸਮੇਂ ਬਾਅਦ ਪਾਣੀ ਅਤੇ ਤੇਲ ਆਪਣੀ ਆਪਣੀ ਸਤ੍ਹਾ ਬਣਾ ਕੇ ਵੱਖ ਦਿਸਦੇ ਹਨ। ਪਾਣੀ ਦੀ ਤਹਿ ਹੇਠਲੀ ਹੋਵੇਗੀ ਅਤੇ ਤੇਲ ਉੱਪਰ ਤੈਰਦਾ ਹੈ। ਫਲਾਸਕ ਦੀ ਟੂਟੀ ਨੂੰ ਖੋਲ ਕੇ ਪਾਣੀ ਵੱਖ ਹੋ ਕਿ ਹੇਠਾਂ ਰੱਖੇ ਬਰਤਨ 'ਚ ਇਕੱਠਾ ਹੋ ਜਾਵੇਗਾ ਅਤੇ ਜਦੋਂ ਪਾਣੀ ਖਤਮ ਹੋ ਜਾਵੇ ਉਸ ਸਮੇਂ ਟੂਟੀ ਨੂੰ ਬੰਦ ਕਰ ਦਿਉ ਤੇ ਫਲਾਸਕ 'ਚ ਸਿਰਫ ਤੇਲ ਹੀ ਬਾਕੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |