ਨਿਰਗੁਣ ਧਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਰਗੁਣ ਧਾਰਾ ਭਗਤੀ ਕਾਵਿ ਦੀਆਂ ਦੋ ਪ੍ਰਮੁੱਖ ਧਾਰਵਾਂ ਵਿੱਚੋਂ ਇੱਕ ਹੈ। ਨਿਰਗੁਣ ਧਾਰਾ ਦੇ ਭਗਤ ਕਵੀ ਨਿਰਗੁਣ ਬ੍ਰਹਮ, ਜੋ ਰੂਪ ਤੇ ਰੰਗ ਤੋਂ ਰਹਿਤ ਹੈ, ਪਰ ਘਟ ਘਟ ਵਿੱਚ ਰਮਿਆ ਹੋੋਇਆ ਹੈ, ਦੀ ਉਪਾਸ਼ਨਾ ਕਰਦੇ ਹਨ। ਕਬੀਰ, ਰਵਿਦਾਸ ਆਦਿ ਭਗਤ ਕਵੀ ਇਸ ਧਾਰਾ ਦੇ ਹਨ। ਪੰਜਾਬ ਵਿੱਚ ਭਗਤੀ ਕਾਵਿ ਦਾ ਵਧੇਰੇ ਪ੍ਰਧਾਨ ਰੂਪ ਨਿਰਗੁਣ ਧਾਰਾ ਹੀ ਮਿਲਦਾ ਹੈ, ਪਰ ਭਗਤ ਕਬੀਰ ਦੇ ਪੁੱਤਰ ਕਮਾਲ ਦੀ ਕਵਿਤਾ ਦੀ ਜਿਹੜੀ ਟੂਕ'ਸ਼ਬਦ ਸ਼੍ਲੋਕ' ਪੁਸਤਕ ਵਿਚੋਂ ਲੈ ਕੇ ਮੋਹਨ ਸਿਂਘ ਨੇ ਪੇਸ਼ ਕੀਤੀ ਹੈ, ਉਹ ਸਰਗੁਣ ਧਾਰਾ ਨਾਲ ਸਬੰਧ ਰਖਦੀ ਹੈ। ਜਿਹਨਾਂ ਭਗਤਾਂ ਦੀਆਂ ਰਚਨਾਵਾਂ ਉੱਤੇ ਪੰਜਾਬੀ ਦਾ ਪ੍ਰਭਾਵ ਹੈ, ਓੁਨ੍ਹਾਂ ਵਿਚੋਂ ਅਸੀਂਂ ਕਬੀਰ, ਧੰਨਾ, ਰਵਿਦਾਸ,ਨਾਮਦੇਵ ਤੇ ਕਮਾਲ ਨੂੰ ਲਈ ਸਕਦੇ ਹਾਂ।

ਕਬੀਰ[ਸੋਧੋ]

ਕਬੀਰ ਜੀ ਦਾ ਜਨਮ ਇੱਕ ਬ੍ਰਾਹਮਣ ਵਿਧਵਾ ਦੇ ਪੇਟੋਂ ਹੋਇਆ, ਪ੍ਰੰਤੂ ਪਾਲਣਾ ਨੀਰੂ ਨਾਮੀ ਜੁਲਾਹੇ ਦੇ ਘਰ ਹੋਈ। ਇਸ ਲਈ ਆਪ ਦੀ ਦ੍ਰਿਸ਼ਟੀ ਵਿੱਚ ਹਿੰਦੂ ਅਤੇ ਮੁਸਲਮਾਨ ਬ੍ਰਾਹਮਣ ਤੇ ਸ਼ੂਦਰ ਸਭ ਇਕੋ ਮਿੱਟੀ ਦੇ ਵਖ-ਵਖ ਭਾਂਡੇ ਹਨ। ਕਬੀਰ ਜੀ ਨੇ ਜਿਥੇ 'ਹਿੰਦੂ ਮੁਸਲਮਾਨ ਕਾ ਸਾਹਿਬ ਏਕ' ਕਹਿ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੱਧ ਰਹੇ ਪਾੜ ਨੂੰ ਦੂਰ ਕਰ ਕੇ, ਓੁਨ੍ਹਾਂ ਵਿੱਚ ਏਕਤਾ ਭਾਵ ਪੈਦਾ ਕਰਨ ਦਾ ਯਤਨ ਕੀਤਾ, ਓੁੱਥੇ ਦੋਹਾਂ ਧਰਮਾਂ ਵਿੱਚ ਪ੍ਰਚਲਿਤ ਫੋਕੇ ਕੱਟੜਵਾਦ ਤੇ ਹੋਰ ਕੁਰੀਤੀਆਂ ਦੀ ਵੀ ਪੂਰੇ ਜ਼ੋਰ ਨਾਲ ਨਿਖੇਧੀ ਕੀਤੀ।