ਨਿਲੋਫ਼ਰ ਰਹਿਮਾਨੀ
ਨਿਲੋਫਰ ਰਹਮਾਨੀ | |
---|---|
نیلوفر رحمانی | |
![]() | |
ਜਨਮ | 1992 (ਉਮਰ 24–25) ਕਾਬੁਲ, ਅਫ਼ਗਾਨਿਸਤਾਨ |
ਪੇਸ਼ਾ | ਪਾਇਲਟ |
ਸਰਗਰਮੀ ਦੇ ਸਾਲ | 2012–ਹੁਣ |
ਲਈ ਪ੍ਰਸਿੱਧ | ਪਹਿਲੀ ਅਫ਼ਗਾਨ ਮਹਿਲਾ ਫਿਕਸਡ-ਵਿੰਗ ਪਾਇਲਟ |
ਨਿਲੋਫ਼ਰ ਰਹਿਮਾਨੀ (Persian: نیلوفر رحمانی, ਜਨਮ, 1992) ਅਫ਼ਗਾਨਿਸਤਾਨ ਦੀ ਪਹਿਲੀ ਮਹਿਲਾ ਫਿਕਸਡ ਵਿੰਗ ਏਅਰ ਫੋਰਸ ਏਵਿਏਟਰ ਪਾਇਲਟ ਹੈ। ਸਾਲ 1992 ਵਿੱਚ ਜਨਮੀ ਨਿਲੋਫ਼ਰ 18 ਸਾਲ ਦੀ ਉਮਰ ਵਿੱਚ ਹੀ ਅਫਗਾਨ ਏਅਰਫੋਰਸ ਵਿੱਚ ਸ਼ਾਮਿਲ ਹੋ ਗਈ ਸੀ। ਇਸ ਦੇ ਪਰਵਾਰ ਨੂੰ ਕਈ ਵਾਰ ਤਾਲਿਬਾਨ ਵਲੋਂ ਧਮਕੀਆਂ ਵੀ ਮਿਲੀਆਂ, ਲੇਕਿਨ ਉਸ ਨੇ ਆਪਣੀ ਲਗਨ ਅਤੇ ਹਿੰਮਤ ਦੇ ਜੋਰ ਤੇ ਤਾਲਿਬਾਨ ਲੜਾਕਿਆਂ ਲਈ ਕਿਲਰ ਬਣਕੇ ਆਪਣੇ ਜਜਬੇ ਨੂੰ ਲਗਾਤਾਰ ਨਵੇਂ ਪਾਸਾਰ ਦਿੱਤੇ ਹਨ। 2015 ਵਿਚ ਅਮਰੀਕੀ ਸਟੇਟ ਵਿਭਾਗ ਦਾ ਅੰਤਰਰਾਸ਼ਟਰੀ ਮਹਿਲਾ ਦਲੇਰੀ ਪੁਰਸਕਾਰ ਜਿੱਤਿਆ।
ਜ਼ਿੰਦਗੀ
[ਸੋਧੋ]
ਨਿਲੋਫਰ ਦਾ ਜਨਮ ਸਾਲ 1992 ਵਿੱਚ ਅਫਗਾਨਿਸਤਾਨ ਵਿੱਚ ਹੋਇਆ ਸੀ। ਜਦੋਂ ਉਹ ਬੱਚੀ ਸੀ, ਤਾਂ ਉਸਨੇ ਪਾਇਲਟ ਬਨਣ ਦੀ ਚਾਹਤ ਵਿੱਚ ਇੱਕ ਉੜਾਨ ਸਕੂਲ ਵਿੱਚ ਦਾਖਲਾ ਲੈਣ ਲਈ ਲੱਗਪਗ ਇੱਕ ਸਾਲ ਤੱਕ ਅੰਗਰੇਜ਼ੀ ਦੀ ਪੜ੍ਹਾਈ ਕੀਤੀ।[1] ਉਹ 2010 ਵਿੱਚ ਅਫਗਾਨ ਏਅਰਫੋਰਸ ਅਧਿਕਾਰੀ ਦੇ ਅਧਿਆਪਨ ਲਈ ਚੁਣੀ ਗਈ ਅਤੇ 2012 ਵਿੱਚ ਗਰੈਜੂਏਸ਼ਨ ਕਰਕੇ ਸੈਕੰਡ ਲੈਫਟੀਨੈਂਟ ਬਣ ਗਈ।[2]
ਹਵਾਈ ਕੈਰੀਅਰ
[ਸੋਧੋ]ਉਸ ਨੂੰ 2010 ਵਿੱਚ ਅਫਗਾਨ ਏਅਰਫੋਰਸ ਅਫਸਰ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਰਤੀ ਕੀਤਾ ਗਿਆ ਅਤੇ ਜੁਲਾਈ 2012 ਵਿੱਚ ਸੈਕਿੰਡ ਲੈਫਟੀਨੈਂਟ ਵਜੋਂ ਗ੍ਰੈਜੂਏਟ ਹੋਈ।[2] ਪੂਰੇ ਪ੍ਰੋਗਰਾਮ ਦੌਰਾਨ ਅਫ਼ਗਾਨ ਏਅਰਫੋਰਸ ਦੇ ਡਾਕਟਰਾਂ ਨੇ ਉਸ ਨੂੰ ਉਡਾਣ ਭਰਨ ਦੇ ਸਰੀਰਕ ਤੌਰ 'ਤੇ ਅਯੋਗ ਸਮਝਣ ਦੀ ਕੋਸ਼ਿਸ਼ ਕੀਤੀ ਜੋ ਪ੍ਰੋਗਰਾਮ ਵਿੱਚ ਇਕਲੌਤੀ ਮਹਿਲਾ ਉਮੀਦਵਾਰ ਸੀ। ਸੋਵੀਅਤ ਯੁੱਗ ਦੌਰਾਨ ਦੋ ਔਰਤ ਹੈਲੀਕਾਪਟਰ ਪਾਇਲਟ, ਨਬੀਜ਼ਾਦਾ ਭੈਣਾਂ ਨੇ ਆਪਣੇ ਪਿਤਾ ਦੇ ਨਾਲ, ਰਹਿਮਾਨੀ ਦੀ ਪ੍ਰਾਪਤੀ ਤੋਂ ਪ੍ਰੇਰਣਾ ਲੈਕੇ ਕੰਮ ਕੀਤਾ।[3][4]
ਉਸ ਦੀ ਪਹਿਲੀ ਇਕੱਲੀ ਉਡਾਣ ਇੱਕ ਸੈਸਨਾ 182 ਵਿੱਚ ਸੀ। ਵੱਡੇ ਜਹਾਜ਼ ਉਡਾਣ ਦੀ ਇੱਛਾ ਨਾਲ, ਉਹ ਐਡਵਾਂਸ ਫਲਾਈਟ ਸਕੂਲ ਗਈ ਜਿੱਥੇ ਉਹ ਛੇਤੀ ਹੀ ਸੀ-208 ਮਿਲਟਰੀ ਕਾਰਗੋ ਜਹਾਜ਼ ਉਡਾਉਣ ਲੱਗ ਪਈ ਸੀ।[5] ਔਰਤਾਂ ਨੂੰ ਰਵਾਇਤੀ ਤੌਰ 'ਤੇ ਮਰੇ ਜਾਂ ਜ਼ਖਮੀ ਫੌਜੀਆਂ ਨੂੰ ਲਿਜਾਣ ਉੱਤੇ ਪਾਬੰਦੀ ਹੈ; ਹਾਲਾਂਕਿ, ਜਦੋਂ ਰਹਿਮਾਨੀ ਨੇ ਇੱਕ ਮਿਸ਼ਨ 'ਤੇ ਉਤਰਦਿਆਂ ਜ਼ਖਮੀ ਹੋਏ ਸੈਨਿਕਾਂ ਦੀ ਭਾਲ ਕੀਤੀ ਤਾਂ ਉਸ ਨੇ ਉੱਪਰਲੇ ਆਦੇਸ਼ਾਂ ਦੀ ਉਲੰਘਣਾ ਕੀਤੀ। ਉਨ੍ਹਾਂ ਨੂੰ ਹਸਪਤਾਲ ਲਿਜਾਂਦਿਆਂ, ਉਸ ਨੇ ਆਪਣੇ ਕੰਮਾਂ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ, ਜਿਨ੍ਹਾਂ ਨੇ ਕੋਈ ਪਾਬੰਦੀਆਂ ਨਹੀਂ ਲਗਾਈਆਂ।[6]
ਜਦੋਂ ਉਸ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕੀਤਾ ਗਿਆ, ਤਾਂ ਕੈਪਟਨ ਰਹਿਮਾਨੀ ਦੇ ਪਰਿਵਾਰ ਨੂੰ ਦੋਵਾਂ ਦੇ ਪਰਿਵਾਰਕ ਮੈਂਬਰਾਂ ਅਤੇ ਤਾਲਿਬਾਨਾਂ ਦੁਆਰਾ ਧਮਕੀਆਂ ਮਿਲੀਆਂ, ਜਿਨ੍ਹਾਂ ਨੇ ਉਸ ਦੀ ਅਭਿਲਾਸ਼ਾ ਅਤੇ ਕੈਰੀਅਰ ਦੀਆਂ ਚੋਣਾਂ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਨੂੰ ਕਈ ਵਾਰ ਆਉਣਾ-ਜਾਣਾ ਪਿਆ ਪਰ ਰਹਿਮਨੀ ਦ੍ਰਿੜ ਰਹੀ ਅਤੇ ਉਸ ਦਾ ਉਦੇਸ਼ ਇੱਕ ਵੱਡੇ ਸੀ -130 ਜਹਾਜ਼ 'ਚ ਉਡਾਣ ਭਰਨਾ ਸੀ ਅਤੇ ਹੋਰ ਔਰਤਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਫਲਾਈਟ ਇੰਸਟ੍ਰਕਟਰ ਬਣਨਾ ਸੀ। ਉਸ ਨੇ ਸੀ-130s ਤੇ ਯੂ.ਐਸ ਏਅਰਫੋਰਸ ਨਾਲ ਸਿਖਲਾਈ 2015 ਵਿੱਚ ਸ਼ੁਰੂ ਕੀਤੀ ਸੀ ਅਤੇ ਦਸੰਬਰ 2016 ਵਿੱਚ ਪ੍ਰੋਗਰਾਮ ਨੂੰ ਪੂਰਾ ਕੀਤਾ ਸੀ, ਜਿਸ ਦੇ ਬਾਅਦ ਉਸ ਨੇ ਸੰਯੁਕਤ ਰਾਜ ਵਿੱਚ ਸ਼ਰਨ ਲਈ ਅਰਜ਼ੀ ਦਿੱਤੀ ਸੀ।[7] ਰਹਿਮਮਾਨੀ ਨੇ ਆਖ਼ਰਕਾਰ ਸੰਯੁਕਤ ਰਾਜ ਦੀ ਹਵਾਈ ਸੈਨਾ ਲਈ ਇੱਕ ਫੌਜੀ ਪਾਇਲਟ ਬਣਨ ਦੀ ਇੱਛਾ ਜ਼ਾਹਿਰ ਕੀਤੀ।[8][9]
ਪਨਾਹ
[ਸੋਧੋ]ਰਹਿਮਾਨੀ ਦੀ ਨੁਮਾਇੰਦਗੀ ਅੰਤਰਰਾਸ਼ਟਰੀ ਅਟਾਰਨੀ ਕਿਮਬਰਲੇ ਮੋਟਲੇ ਦੁਆਰਾ ਕੀਤੀ ਗਈ ਸੀ ਅਤੇ ਅਪ੍ਰੈਲ 2018 ਵਿੱਚ ਉਸ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਪਨਾਹ ਦਿੱਤੀ ਗਈ ਸੀ।[10] ਫਿਲਹਾਲ ਉਹ ਆਪਣੀ ਇੱਕ ਭੈਣ, ਜੋ ਖ਼ੁਦ ਵੀ ਪਨਾਹ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਨਾਲ ਫਲੋਰਿਡਾ ਵਿੱਚ ਰਹਿੰਦੀ ਹੈ। ਹਾਲਾਂਕਿ, ਉਹ ਇਸ ਸਮੇਂ ਹਵਾਈ ਸੈਨਾ ਵਿੱਚ ਕੰਮ ਨਹੀਂ ਕਰਦੀ ਪਰ ਇਸ ਦੇ ਬਾਵਜੂਦ ਉਹ ਫਾਰਸੀ, ਡਾਰੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਅਨੁਵਾਦਕ ਵਜੋਂ ਕੰਮ ਕਰਦੀ ਹੈ।