ਸਮੱਗਰੀ 'ਤੇ ਜਾਓ

ਨਿਸ਼ਾਨ ਏ ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਲਾਕਾ ਨਿਵਾਸੀ ਲੋਕਾਂ ਲਈ ਵਿੱਦਿਅਕ ਸਹੂਲਤਾਂ ਨੂੰ ਮੁੱਖ ਰੱਖਦਿਆਂ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਦੀ ਰਹਿਨਮਾਈ ਹੇਠ, ਸ੍ਰ. ਕਰਤਾਰ ਸਿੰਘ ਠਕਰਾਲ (ਸਿੰਗਾਪੁਰ) ਅਤੇ ਇਲਾਕੇ ਦੀਆਂ ਸੰਗਤਾ ਦੇ ਵਿਸ਼ੇਸ਼ ਸਹਿਯੋਗ ਨਾਲ ਖਡੂਰ ਸਾਹਿਬ ਵਿਖੇ ਪਹਿਲਾ ਕੌਮਾਂਤਰੀ ਪੱਧਰ ਦਾ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖੋਲ੍ਹਿਆ ਗਿਆ। ਇਸ ਦੀ ਨੀਂਹ 15 ਦਸੰਬਰ 2013 ਨੂੰ ਰੱਖੀ ਗਈ।ਇਹ ਸਕੂਲ ਨਿਸ਼ਾਨ – ਏ- ਸਿੱਖੀ ਚੈਰੀਟੇਬਲ ਟਰੱਸਟ ਅਧੀਨ ਚੱਲ ਰਿਹਾ ਹੈ। ਤਕਰੀਬਨ 6 ਏਕੜ ‘ਚ ਸੀ.ਬੀ.ਐਸ.ਈ ਨਵੀ ਦਿੱਲੀ ਨਾਲ ਸੰਬੰਧਿਤ, ਸੀਨੀਅਰ ਸੈਕੰਡਰੀ ਪੱਧਰ ਦਾ ਇਹ ਸਕੂਲ ਅਤਿ-ਆਧੁਨਿਕ ਸਹੂਲਤਾਂ ਨਾਲ ਬਣਿਆ ਹੈ। ਸਕੂਲ ਦੀ ਇਮਾਰਤ  ਸਿੱਖ ਆਰਕੀਟੈਕਚਰ ‘ਤੇ ਅਧਾਰਿਤ ਇਤਿਹਾਸਕ ਤੇ ਵਿਰਾਸਤੀ ਦਿੱਖ ਵਾਲੀ ਹੈ ਅਤੇ ਇਸ ਵਿੱਚ ਦੁਨੀਆਂ ਦੀ ਨਵੀਨ ਤਕਨਾਲੋਜੀ ਵਰਤੀ ਗਈ ਹੈ।ਸਕੂਲ ਵਿੱਚ ਬੱਚਿਆਂ ਨੂੰ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।ਇਨ੍ਹਾਂ ਸਹੂਲਤਾਂ ਵਿਚ ਆਧੁਨਿਕ ਕੰਪਿਊਟਰ ਪ੍ਰਯੋਗਸ਼ਾਲਾ ,ਸਾਇੰਸ ਪ੍ਰਯੋਗਸ਼ਾਲਾ , ਮੈਥ ਪ੍ਰਯੋਗਸ਼ਾਲਾ, ਸਮਾਜਿਕ ਸਿੱਖਿਆ ਪ੍ਰਯੋਗਸ਼ਾਲਾ, ਸਮਾਰਟ ਕਲਾਸਾਂ, ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਅਤੇ ਵਿਸ਼ਾਲ ਖੇਡ ਦੇ ਮੈਦਾਨ ਸ਼ਾਮਲ ਹਨ।ਸਾਡਾ ਸਕੂਲ ਵਿਦਿਆਰਥੀਆਂ ਅੰਦਰਲੀ ਕਲਾਤਮਿਕ ਪ੍ਰਤਿਭਾ ਨੂੰ ਉਭਾਰਨ ਅਤੇ ਪ੍ਰਫੁੱਲਤ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ ।ਵਿਦਿਆਰਥੀਆਂ ਦੀ ਸੰਗੀਤਕ ਰੁਚੀ ਨੂੰ ਠੀਕ ਸੇਧ ਅਤੇ ਸਿਖਲਾਈ ਦੇਣ ਲਈ ਵਿਸ਼ੇਸ਼ ਤੌਰ ’ਤੇ ਸੰਗੀਤ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ।ਜਿਸ ਵਿੱਚ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ,ਲੋਕ ਸੰਗੀਤ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਚਿਤਰਕਾਰੀ ਦੀ ਕਲਾਤਮਕ ਰੁਚੀ ਨੂੰ ਉਭਾਰਨ ਲਈ ਕਲਾ ਭਵਨ(ਅ੍ਰਠ ੍ਰੌੌੰ) ਦਾ ਵੀ ਪ੍ਰਬੰਧ ਕੀਤਾ  ਗਿਆ।ਪੜ੍ਹਾਈ ਦੇ ਕੌਮਾਂਤਰੀ ਮਿਆਰ ਨੂੰ ਯਕੀਨੀ ਬਣਾਉਣ ਲਈ ਉੱਚ-ਯੋਗਤਾ ਵਾਲਾ ਅਧਿਆਪਨ ਅਮਲਾ ਭਰਤੀ ਕੀਤਾ ਗਿਆ ਹੈ।