ਸਮੱਗਰੀ 'ਤੇ ਜਾਓ

ਨਿੱਕਾ ਗ੍ਰਹਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਐਸਟਰੋਇਡ

ਨਿੱਕਾ ਗ੍ਰਹਿ (ਅੰਗਰੇਜ਼ੀ:ਐਸਟਰੋਇਡ), ਜਿਸ ਨੂੰ ਨਿੱਕਾ ਤਾਰਾ ਵੀ ਕਿਹਾ ਜਾਂਦਾ ਹੈ, ਸੌਰਮੰਡਲ ਵਿੱਚ ਵਿਚਰਨ ਵਾਲੇ ਅਜਿਹੇ ਪੁਲਾੜੀ ਪਿੰਡ ਨੂੰ ਕਹਿੰਦੇ ਹਨ ਜੋ ਆਪਣੇ ਆਕਾਰ ਪੱਖੋਂ ਗ੍ਰਿਹਾਂ ਨਾਲੋਂ ਛੋਟਾ ਅਤੇ ਉਲਕਾ ਪਿੰਡਾਂ ਨਾਲੋਂ ਵੱਡਾ ਹੁੰਦਾ ਹੈ। ਅੰਗਰੇਜ਼ੀ ਸ਼ਬਦ ਦਾ ਮੂਲ ਯੂਨਾਨੀ ਹੈ ਜਿਸ ਵਿੱਚ ਐਸਟਰ ਤਾਰੇ ਨੂੰ ਕਹਿੰਦੇ ਹਨ ਅਤੇ ਪਿਛੇਤਰ ਓਇਡ ਦਾ ਮਤਲਬ ਹੈ ਤੋਂ। ਸ਼ਬਦ "ਐਸਟਰੋਇਡ' ਨੂੰ ਠੀਕ ਠੀਕ ਪ੍ਰਭਾਸ਼ਿਤ ਕਦੇ ਵੀ ਨਹੀਂ ਕੀਤਾ ਗਿਆ। ਇਹ ਉਸ ਪੁਲਾੜੀ ਪਿੰਡ ਲਈ ਘੜਿਆ ਗਿਆ ਜੋ ਦੂਰਬੀਨ ਵਿੱਚ ਤਾਰੇ ਵਰਗਾ ਲਗਦਾ ਸੀ, ਪਰ ਗ੍ਰਹਿ ਵਾਂਗ ਗਤੀਮਾਨ ਸੀ। ਇਹ ਹਵਾ-ਰਹਿਤ ਪਥਰੀਲੇ, ਬਹੁਤ ਛੋਟੇ ਛੋਟੇ ਗ੍ਰਹਿ ਹੁੰਦੇ ਹਨ, ਜੋ ਸੂਰਜ ਦੇ ਦੁਆਲੇ ਘੁੰਮਦੇ ਹਨ। ਇਨ੍ਹਾਂ ਨੂੰ ਜੁਆਕ ਗ੍ਰਹਿ (ਪਲੈਨੇਟੋਇਡ) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕੁੱਲ ਮਿਲਾ ਕੇ ਸਾਰੇ ਐਸਟਰੋਇਡਾਂ ਦਾ ਪੁੰਜ ਧਰਤੀ ਦੇ ਚੰਦਰਮਾ ਦੇ ਪੁੰਜ ਨਾਲੋਂ ਘੱਟ ਹੈ।[1]

ਹਵਾਲੇ[ਸੋਧੋ]