ਨਿੱਕੀ ਬੇਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੈਨੀਫ਼ਰ ਡੋਡੇਲ, ਨਿੱਕੀ ਬੇਕਰ (ਜਨਮ 1962) ਦੇ ਉਪਨਾਮ ਹੇਠ ਲਿਖਣ ਵਾਲੀ, ਅਮਰੀਕੀ ਰਹੱਸਮਈ ਨਾਵਲਕਾਰ ਹੈ। ਉਸ ਦਾ ਕਿਰਦਾਰ ਵਰਜੀਨੀਆ ਕੈਲੀ ਲੈਸਬੀਅਨ ਗਲਪ ਵਿੱਚ ਦਿਖਾਈ ਦੇਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਜਾਸੂਸ ਹੈ।[1]

ਜੀਵਨੀ[ਸੋਧੋ]

ਡੋਡੇਲ, ਜੋ ਖੁਦ ਅਫ਼ਰੀਕੀ-ਅਮਰੀਕੀ ਹੈ, ਨੇ ਰਸਾਇਣਕ ਇੰਜੀਨੀਅਰਿੰਗ ਵਿੱਚ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਆਰਥਿਕਤਾ ਅਤੇ ਵਿੱਤ ਵਿੱਚ ਐਮਬੀਏ ਕੀਤੀ ਅਤੇ ਵਿੱਤੀ ਸੇਵਾਵਾਂ ਦੇ ਉਦਯੋਗ ਵਿੱਚ ਆਉਣ ਤੋਂ ਪਹਿਲਾਂ ਇੱਕ ਇੰਜੀਨੀਅਰ ਵਜੋਂ ਥੋੜ੍ਹੇ ਸਮੇਂ ਲਈ ਕੰਮ ਕੀਤਾ। ਉਸਦੇ ਰਹੱਸਮਈ ਨਾਵਲਾਂ ਵਿਚ ਕਿਰਦਾਰ ਨੌਜਵਾਨ, ਸਿਆਹਫਾਮ, ਲੇਸਬੀਅਨ ਵਿੱਤੀ ਵਿਸ਼ਲੇਸ਼ਕ ਹੁੰਦੇ ਹਨ, ਜੋ ਸ਼ਿਕਾਗੋ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ।[2] ਉਸਨੇ ਦੋ ਮਾਨਵਿਕ ਨਾਵਲ ਵੀ ਲਿਖੇ ਹਨ। ਬੇਕਰ ਦਾ ਕੰਮ ਨਾਇਡ ਪ੍ਰੈਸ, ਬੇਲਾ ਬੁਕਸ ਅਤੇ ਥਰਡ ਸਾਈਡ ਪ੍ਰੈਸ ਵਰਗੇ ਪ੍ਰਕਾਸ਼ਨਾਂ ਦੁਆਰਾ ਛਾਪਿਆ ਗਿਆ ਹੈ।[3]

ਡੋਡੇਲ ਦੇ ਜੀਵਨ ਬਾਰੇ ਜਾਣਕਾਰੀ ਸੰਖੇਪ ਜਿਹੀ ਉਪਲਬਧ ਹੈ ਅਤੇ ਉਹ ਆਪਣੀ ਜ਼ਿੰਦਗੀ ਬਾਰੇ ਨਿਜੀ ਰਹਿੰਦੀ ਹੈ।[4] ਉਸ ਦੇ ਦੋ ਨਾਵਲ, ਦ ਲੈਵੈਂਡਰ ਹਾਉਸ ਮਾਰਡਰ ਅਤੇ ਲੋਂਗ ਗੁਡਬਾਇਜ਼, ਬੈਸਟ ਲੇਸਬੀਅਨ ਰਹੱਸ ਵਿਚ ਲਾਂਬਡਾ ਸਾਹਿਤਕ ਪੁਰਸਕਾਰ ਲਈ ਫਾਈਨਲਿਸਟ ਸਨ।[5]

ਕੰਮ[ਸੋਧੋ]

(ਸੂਚੀ: [6] )

ਨਾਵਲ[ਸੋਧੋ]

 • ਇਨ ਦ ਗੇਮ , 1991
 • ਲਵੈਂਡਰ ਹਾਊਸ ਮਾਰਡਰ, 1992
 • ਲੌਂਗ ਗੁਡਬਾਇਜ਼, 1993
 • ਦ ਅਲਟੀਮੇਟ ਐਗਜ਼ਿਟ ਸਟ੍ਰੇਟਜੀ: ਏ ਵਰਜੀਨੀਆ ਕੈਲੀ ਮਿਸਟਰੀ, 2001

ਨਾਵਲ[ਸੋਧੋ]

 • "ਫ਼ਿਲਮ ਨੋਇਰ", 1995
 • "ਨੇਗੇਟਿਵਜ", 1996

ਹਵਾਲੇ[ਸੋਧੋ]

 1. "Baker, Nikki - The Art of the Lesbian Mystery Novel". sites.google.com. Retrieved Mar 30, 2020.
 2. Kathleen Gregory Klein (1994). Great Women Mystery Writers: Classic to Contemporary. Greenwood Press. ISBN 978-0-313-28770-1.
 3. Yolanda Williams Page (2007). Encyclopedia of African American Women Writers. Greenwood Publishing Group. pp. 27–. ISBN 978-0-313-33429-0.Yolanda Williams Page (2007). Encyclopedia of African American Women Writers. Greenwood Publishing Group. pp. 27–. ISBN 978-0-313-33429-0.
 4. Yolanda Williams Page (2007). Encyclopedia of African American Women Writers. Greenwood Publishing Group. pp. 27–. ISBN 978-0-313-33429-0.Yolanda Williams Page (2007). Encyclopedia of African American Women Writers. Greenwood Publishing Group. pp. 27–. ISBN 978-0-313-33429-0.
 5. "Baker, Nikki - The Art of the Lesbian Mystery Novel". sites.google.com. Retrieved Mar 30, 2020."Baker, Nikki - The Art of the Lesbian Mystery Novel". sites.google.com. Retrieved Mar 30, 2020.
 6. Yolanda Williams Page (2007). Encyclopedia of African American Women Writers. Greenwood Publishing Group. pp. 27–. ISBN 978-0-313-33429-0.