ਨੀਲੇਸ਼ ਮਿਸਰਾ
ਨੀਲੇਸ਼ ਮਿਸਰਾ (ਹਿੰਦੀ: नीलेश मिश्रा, 5 ਮਈ 1973) ਇੱਕ ਭਾਰਤੀ ਪੱਤਰਕਾਰ, ਲੇਖਕ, ਰੇਡੀਓ ਕਹਾਣੀਕਾਰ, ਪਟਕਥਾ ਲੇਖਕ ਅਤੇ ਗੀਤਕਾਰ ਹੈ।[1] ਉਹ ਆਪਣੇ ਰੇਡੀਓ ਸ਼ੋਅ, ਯਾਦੋਂ ਕਾ ਈਡੀਅਟਬੌਕਸ ਦੇ ਨਾਲ ਬਿੱਗ ਐਫਐਮ. 92.7 ਤੇ ਨਿਲੇਸ਼ ਮਿਸ਼ਰਾ ਨਾਲ ਸਭ ਤੋਂ ਮਸ਼ਹੂਰ ਹੈ। ਉਹ ਭਾਰਤ ਦੇ ਦਿਹਾਤੀ ਅਖ਼ਬਾਰ ਗਾਓਂ ਕਨੈਕਸ਼ਨ ਦੇ ਸਹਿ-ਸੰਸਥਾਪਕ-ਸੰਪਾਦਕ ਹੈ।[2] ਉਸਨੇ ਇੱਕ ਕਾਨਟੈਂਟ ਸਿਰਜਣ ਵਾਲੀ ਕੰਪਨੀ ਦੀ ਸਥਾਪਨਾ ਕੀਤੀ ਹੈ ਜਿਸਨੂੰ ਕਾਨਟੈਂਟ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਕਿਹਾ ਜਾਂਦਾ ਹੈ।[3] ਉਹ ਇਸ ਵੇਲੇ ਰੈੱਡ ਐਫਐਮ 93.5 ਤੇ ਨੀਲੇਸ਼ ਮਿਸ਼ਰਾ ਸ਼ੋਅ ਅਤੇ ਸਾਵਨ ਤੇ "ਕਹਾਨੀ ਐਕਸਪ੍ਰੈਸ" ਤੇ ਕੰਮ ਕਰ ਰਿਹਾ ਹੈ।
ਮੁਢਲਾ ਜੀਵਨ ਅਤੇ ਸਿੱਖਿਆ
[ਸੋਧੋ]ਉਹ ਲਖਨਊ ਵਿੱਚ ਪੈਦਾ ਹੋਇਆ ਅਤੇ ਨੈਨੀਤਾਲ ਵਿੱਚ ਪਲਿਆ। [4] ਉਸ ਦਾ ਪਿਤਾ ਲਖਨਊ ਤੋਂ 42 ਕਿਲੋਮੀਟਰ ਦੂਰ ਇੱਕ ਪਿੰਡ ਕੁਨੌਰਾ ਤੋਂ ਸੀ।
ਨੀਲੇਸ਼ ਮਿਸ਼ਰਾ ਨੇ ਆਪਣੀ ਪੜ੍ਹਾਈ ਬੋਰਡਿੰਗ ਸਕੂਲ, ਸੇਂਟ ਜੋਸੇਫ ਕਾਲਜ, ਨੈਨੀਤਾਲ (1988) ਅਤੇ ਮਹਾਨਗਰ ਬੋਆਏਜ਼` ਇੰਟਰ ਕਾਲਜ, ਲਖਨਊ (1990) ਤੋਂ ਆਪਣੀ ਪੜ੍ਹਾਈ ਕੀਤੀ। ਉਸ ਨੇ ਡੀਐਸਬੀ ਸਰਕਾਰੀ ਡਿਗਰੀ ਕਾਲਜ, ਨੈਨੀਤਾਲ (1993) ਤੋਂ ਗ੍ਰੈਜੂਏਸ਼ਨ ਕੀਤੀ,[5] [ਹਵਾਲਾ ਲੋੜੀਂਦਾ]ਅਤੇ ਬਾਅਦ ਵਿੱਚ ਭਾਰਤੀ ਇੰਸਟੀਚਿਊਟ ਆਫ ਮੈਸ ਕਮਿਊਨੀਕੇਸ਼ਨ, ਦਿੱਲੀ, ਇੰਡੀਆ ਵਿੱਚ ਪੜ੍ਹਾਈ ਕੀਤੀ।