ਨੂਹ ਦੀ ਕਿਸ਼ਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੂਹ ਦੀ ਕਿਸ਼ਤੀ (1846), ਅਮਰੀਕੀ ਲੋਕ ਮੁਸੱਵਰ ਐਡਵਰਡ ਹਿਕਸ ਕੀ ਪੇਂਟਿੰਗ

ਨੂਹ ਦੀ ਕਿਸ਼ਤੀ (Noah's Ark) (ਇਬਰਾਨੀ:תיבת נח ; ਬਾਇਬਲ ਇਬਰਾਨੀ: Tevat Noah) ਇੱਕ ਅਜ਼ਾਬ ਜੋ ਇੱਕ ਤੂਫ਼ਾਨ ਦੀ ਸੂਰਤ ਵਿੱਚ ਹਜ਼ਰਤ ਨੂਹ ਅਲੀਆ ਅੱਸਲਾਮ ਦੀ ਕੌਮ ਪਰ ਆਇਆ, ਜਿਸ ਵਿੱਚ ਹਜ਼ਰਤ ਨੂੰਹ ਅਲੀਆ ਅੱਸਲਾਮ ਨੇ ਇੱਕ ਕਿਸ਼ਤੀ ਬਣਵਾ ਕੇ ਆਪਣੇ ਪਰਵਾਰ ਅਤੇ ਚੁਣਵੇਂ ਜਾਨਵਰਾਂ ਨੂੰ ਸਵਾਰ ਕੀਤਾ। ਇਸ ਤੂਫ਼ਾਨ ਵਿੱਚ ਜ਼ਮੀਨ ਨਿਰੰਤਰ ਪਾਣੀ ਉਗਲਦੀ ਰਹੀ ਅਤੇ ਆਸਮਾਨ ਨਿਰੰਤਰ ਬਾਰਿਸ਼ ਬਰਸਾਉਂਦਾ ਰਿਹਾ। ਰਵਾਇਤਾਂ ਅਨੁਸਾਰ ਇਹ ਤੂਫ਼ਾਨ ਬੁਨਿਆਦੀ ਤੌਰ 'ਤੇ ਇਰਾਕ ਦੇ ਇਲਾਕੇ (ਮੈਸੋਪੋਟੇਮੀਆ) ਵਿੱਚ ਆਇਆ ਸੀ। ਇਸ ਦਾ ਜ਼ਿਕਰ ਤੂਰਾਤ, ਅੰਜੀਲ ਅਤੇ ਕੁਰਆਨ ਤਿੰਨਾਂ ਵਿੱਚ ਆਉਂਦਾ ਹੈ।