ਨੇਟਲ ਦੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੇਟਲ ਦੰਦ ਜਨਮ ਵੇਲੇ ਮੌਜੂਦ ਵਾਧੂ ਦੰਦ ਜਾਂ ਦੰਦਾਂ ਨੂੰ ਕਹਿੰਦੇ ਹਨ।

ਕਾਰਨ[ਸੋਧੋ]

ਇਹ ਹਾਲਾਤ ਦੰਦ ਦੇ ਵਿਕਾਸ ਦੇ ਪਹਿਲੇ ਪੜਾਅ ਤੇ ਵਿਕਾਸ ਵਿੱਚ ਆਈ ਗੜਬੜੀ ਕਰ ਕੇ ਕੋਸ਼ਿਕਾਵਾਂ ਵਿੱਚ ਆਈ ਸਰਗਰਮੀ ਕਰ ਕੇ ਹੁੰਦੇ ਹਨ। ਆਮ ਤੌਰ 'ਤੇ ਜਨਮ ਵੇਲੇ ਮੌਜੂਵ ਦੰਦ ਹੇਠਲੇ ਜਬਾੜੇ ਦੇ ਦੋ ਵਿਚਾਲੇ ਵਾਲੇ (Central Incisors) ਦੰਦ ਹੁੰਦੇ ਹਨ।

ਇਲਾਜ[ਸੋਧੋ]

ਅਜਿਹੇ ਦੰਦਾਂ ਵਿੱਚ ਨੁਕਸ ਹੁੰਦੇ ਹਨ ਅਤੇ ਆਮ ਤੌਰ 'ਤੇ ਇਨ੍ਹਾਂ ਨੂੰ ਹਟਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਖ਼ਾਸ ਕਰ ਕੇ ਜੇਕਰ ਇਨ੍ਹਾਂ ਦੀ ਗਤੀਸ਼ੀਲਤਾ ਦਾ ਜੀਭ ਜਾਂ ਮੂੰਹ ਨੂੰ ਕਿਸੇ ਤਰੀਕੇ ਦਾ ਨੁਕਸਾਨ ਪਹੁੰਚਦ ਹੋਵੇ। ਇਹ ਦੁੱਧ ਪੀਣ ਵਿੱਚ ਵੀ ਪਰੇਸ਼ਾਨੀ ਪੈਦਾ ਕਰਦੇ ਹਨ। ਪਰ ਜੇਕਰ ਇਨ੍ਹਾਂ ਦਾ ਕੋਈ ਨੁਕਸਾਨ ਨਾਂ ਹੋਵੇ ਤਾਂ ਇਨ੍ਹਾਂ ਨੂੰ ਹਟਾਉਣਾ ਨਹੀਂ ਚਾਹੀਦਾ ਕਿਉਂਕਿ ਥੋੜੀ ਵੀ ਗਲਤੀ ਪੱਕੇ ਦੰਦਾਂ ਦੀ ਜੜ੍ਹ ਨੂੰ ਨੁਕਸਾਨ ਪਹੁੰਚਾ ਸਕਦੀ ਹੈ।