ਸਮੱਗਰੀ 'ਤੇ ਜਾਓ

ਨੇਪਾਲੀ ਕਾਂਗਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੇਪਾਲੀ ਕਾਂਗਰਸ ਪਾਰਟੀ ਇਮਾਰਤ ਸਨੇਪਾ, ਲਲਿਤਪੁਰ, ਨੇਪਾਲ ਵਿੱਚ

ਨੇਪਾਲੀ ਕਾਂਗਰਸ (Nepali: नेपाली कांग्रेस) (ਐਨ ਸੀ, ਆਮ ਤੌਰ ਤੇ ਕਾਂਗਰਸ) ਇੱਕ ਨੇਪਾਲੀ ਸਿਆਸੀ ਪਾਰਟੀ ਹੈ. ਨੇਪਾਲੀ ਪਾਰਟੀ ਨੇ 1950 ਜਮਹੂਰੀ ਲਹਿਰ ਦੀ ਅਗਵਾਈ ਕੀਤੀ, ਜਿਸਨੇ ਸਫਲਤਾਪੂਰਕ ਰਾਣਾ ਖ਼ਾਨਦਾਨ ਨੂੰ ਖ਼ਤਮ ਕਰਨ ਅਤੇ ਰਾਜਨੀਤੀ ਵਿੱਚ ਆਮ ਲੋਕਾਂ ਨੂੰ ਹਿੱਸਾ ਲੈਣ ਲਈ ਰਾਹ ਪਧਰਾ ਕੀਤਾ। ਇਸ ਨੇ ਮੁੜ ਪੂਰਨ ਰਾਜਤੰਤਰ ਨੂੰ ਖਤਮ ਕਰਨ ਲਈ ਅਤੇ ਸੰਸਦੀ ਲੋਕਤੰਤਰ ਬਹਾਲ  ਕਰਨ ਲਈ, ਖੱਬੇ ਪੱਖੀ ਸ਼ਕਤੀਆਂ ਨਾਲ ਭਾਈਵਾਲੀ ਵਿੱਚ, 1990 ਅਤੇ 2006 ਵਿੱਚ ਜਮਹੂਰੀ ਅੰਦੋਲਨਾਂ ਦੀ ਅਗਵਾਈ ਕੀਤੀ। 21 ਨਵੰਬਰ  2006 ਦੇ 12-ਨੁਕਾਤੀ  ਸਮਝੌਤੇ ਨਾਲ,  ਇਸ ਰਾਜਾ ਗਿਆਨਇੰਦਰ ਦੇ ਸਰਕਾਰ ਹਥਿਆਉਣ ਦੇ ਯਤਨ ਨੂੰ ਖਤਮ ਕਰਨ ਲਈ ਸੀਪੀਐਨ-ਯੂਐਮਐਲ ਅਤੇ ਸੀਪੀਐਨ-ਮਾਓਵਾਦੀ ਦੇ ਨਾਲ ਮਿਲ ਕੇ ਕੰਮ ਕੀਤਾ। ਅਗਲੀ 2006 ਦੀ ਲਹਿਰ ਨੂੰ ਸਫਲਤਾਪੂਰਕ ਸੰਸਦ ਬਹਾਲ ਅਤੇ ਨੇਪਾਲ ਦੇ ਸੰਘੀ ਗਣਰਾਜ ਦਾ ਗਠਨ ਕੀਤਾ।