ਨੇਪਾਲੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੇਪਾਲੀ ਲੇਖਕ ਪਾਰਿਜਾਤ ਦਾ ਇੱਕ ਬੁੱਤ

ਨੇਪਾਲੀ ਸਾਹਿਤ (ਨੇਪਾਲੀ: नेपाली साहित्य) ਨੇਪਾਲੀ ਭਾਸ਼ਾ ਲਿਖਿਆ ਜਾਂਦਾ ਸਾਹਿਤ ਹੈ। ਇਹ ਸਾਹਿਤ ਮੁੱਖ ਤੌਰ 'ਤੇ ਨੇਪਾਲ, ਸਿੱਕਿਮ, ਦਾਰਜਲਿੰਗ, ਭੁਟਾਨ, ਉੱਤਰਾਖੰਡ, ਅਸਮ ਆਦਿ ਸਥਾਨਾਂ ਵਿੱਚ ਲਿਖਿਆ ਜਾਂਦਾ ਹੈ। ਨੇਪਾਲੀ ਭਾਸ਼ਾ 1958 ਦੇ ਬਾਅਦ ਨੇਪਾਲ ਦੀ ਰਾਸ਼ਟਰੀ ਭਾਸ਼ਾ ਹੈ। ਭਾਰਤ ਦੇ ਅਹਿਮ ਰਾਸ਼ਟਰੀ ਸਾਹਿਤਕ ਅਦਾਰੇ, ਸਾਹਿਤ ਅਕਾਦਮੀ ਨੇ ਵੀ ਇਸਨੂੰ ਇੱਕ ਅਹਿਮ ਭਾਰਤੀ ਸਾਹਿਤਕ ਭਾਸ਼ਾ ਦੇ ਤੌਰ 'ਤੇ ਮਾਨਤਾ ਦਿੱਤੀ ਹੋਈ ਹੈ।[1]

ਭਾਰਤ ਦਾ ਗੁਆਂਢੀ ਦੇਸ਼ ਹੋਣ ਦੇ ਨਾਤੇ ਨੇਪਾਲ ਵਿੱਚ ਵੀ ਭਾਰਤ ਤੋਂ ਚੱਲੀ ਖੁਲੇਪਨ ਦੀ ਤਾਜੀ ਹਵਾ ਬਰਾਬਰ ਪੁੱਜਦੀ ਰਹੀ ਹੈ ਅਤੇ ਉਸ ਦੇ ਸਾਹਿਤ ਤੇ ਵੀ ਸਮੇਂ-ਸਮੇਂ ਵੱਖ ਵੱਖ ਵਾਦਾਂ ਅਤੇ ਸਾਹਿਤਕ ਅੰਦੋਲਨਾਂ ਦਾ ਤਕੜਾ ਪ੍ਰਭਾਵ ਰਿਹਾ ਹੈ। ਹਿੰਦੀ ਕਵਿਤਾ ਦੀ ਤਰ੍ਹਾਂ ਨੇਪਾਲੀ ਕਵਿਤਾ ਵਿੱਚ ਵੀ ਛਾਇਆਵਾਦ, ਰਹੱਸਵਾਦ, ਤਰੱਕੀ ਅਤੇ ਪ੍ਰਯੋਗਵਾਦ ਦੀਆਂ ਸਭ ਵਿਸ਼ੇਸ਼ਤਾਈਆਂ ਮਿਲਦੀਆਂ ਹਨ।

ਹਵਾਲੇ[ਸੋਧੋ]

  1. Himalayan Voices: An Introduction to Modern Nepali Literature (Voices from Asia), edited and translated by Michael J. Hutt, University of California Press, 1991. p. 5. ISBN 9780520910263