ਸਮੱਗਰੀ 'ਤੇ ਜਾਓ

ਨੈੱਕਟਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟਾਈ ਦੇ ਦੋ ਕਿਸਮ ਦੇ ਨਮੂਨੇ

ਟਾਈ ਕਪੜੇ ਦਾ ਇੱਕ ਲੰਮਾ ਟੁਕੜਾ ਹੈ ਜੋ ਕਿਸੇ ਖ਼ਾਸ ਮਕਸਦ ਅਤੇ ਪ੍ਰੋਗਰਾਮ ਲਈ ਗਰਦਨ ਦੇ ਦੁਆਲੇ ਸਜਾਈ ਜਾਂਦੀ ਹੈ। ਇਸ ਨੂੰ ਕਮੀਜ਼ ਦੇ ਕਾਲਰ ਦੇ ਨੀਚੋਂ ਕੱਢ ਕੇ ਗਲੇ ਉੱਪਰ ਇੱਕ ਗੰਢ ਮਾਰੀ ਜਾਂਦੀ ਹੈ।

ਟਾਈ ਵੀ ਵੱਖੋ-ਵੱਖ ਕਿਸਮ ਦੀਆਂ ਹੈ, ਜਿਵੇਂ: ਐਸਕੋਟ ਟਾਈ, ਬੋ ਟਾਈ (ਜੋ ਕਮਾਨ ਵਾਂਗ ਪਾਸਿਆਂ ਵੱਲ ਨੂੰ ਹੋਵੇ), ਬੋਲੋ ਟਾਈ, ਜ਼ਿਪਰ ਟਾਈ, ਕਰਾਵੈਟ ਅਤੇ ਟਾਈ ਤੇ ਕਲਿੱਪ। ਆਧੁਨਿਕ ਸਮੇਂ ਵਿੱਚ "ਐਸਕੋਟ" ਅਤੇ "ਬੋ ਟਾਈ", ਕਰਾਵੈਟ ਦੇ ਮੁਕਾਬਲੇ ਘੱਟ ਰਹੇ ਹਨ। ਆਮ ਤੌਰ 'ਤੇ, ਟਾਈ ਵਿੱਚ ਕੋਈ ਇੱਕ ਖ਼ਾਸ ਨਾਪ ਨਹੀਂ ਹੁੰਦਾ ਪਰੰਤੂ ਜ਼ਿਆਦਾਤਰ ਟਾਈ ਵੱਡੇ ਆਕਾਰ ਦੀਆਂ ਹੀ ਹੁੰਦੀਆ ਹਨ। ਵਧੇਰੀ ਉਮਰ ਦੇ ਮਰਦ ਅਤੇ ਮੁੰਡੇ ਵਧੇਰੀ ਮਾਤਰਾ ਵਿੱਚ ਆਫਿਸ ਲਈ ਅਤੇ ਰਸਮੀ ਰੂਪ ਲਈ ਟਾਈ ਦਾ ਇਸਤੇਮਾਲ ਕਰਦੇ ਹਨ। ਔਰਤਾਂ ਵੀ ਟਾਈ ਦਾ ਇਸਤੇਮਾਲ ਕਰਦਿਆਂ ਹਨ ਪਰ ਇਹ ਮਰਦਾਂ ਤੋਂ ਘੱਟ ਮਾਤਰਾ ਵਿੱਚ ਟਾਈ ਦੀ ਵਰਤੋਂ ਕਰਦਿਆਂ ਹਨ। ਇਸ ਦੀ ਵਰਤੋਂ ਕਈ ਜਗ੍ਹਾਵਾਂ ਤੇ ਯੂਨੀਫਾਰਮ (ਸਮਵਸਤਰ) ਲਈ ਵੀ ਕੀਤੀ ਜਾਂਦੀ ਹੈ। ਪਰੰਪਰਾਗਤ ਰੂਪ ਵਿੱਚ, ਟਾਈ ਨੂੰ ਕਮੀਜ਼ ਦੇ ਉੱਪਰ ਅਤੇ ਗੰਢ ਨੂੰ ਸਿਖਰਲੇ ਬਟਨ ਤੇ ਕਾਲਰ ਦੇ ਵਿਚਕਾਰਲੇ ਬਿੰਦੁ ਉੱਤੇ ਬਨਿਆ ਜਾਂਦਾ ਹੈ। ਜਵਾਨ ਮੁੰਡੇ ਕਈ ਵਾਰ ਇਸਨੂੰ ਆਮ ਪਹਿਰਾਵੇ ਵਾਂਗ ਵਰਤਦੇ ਹਨ ਅਤੇ ਆਪਣੇ ਸਿਖਰਲੇ ਬਟਨ ਨੂੰ ਖੋਲ ਕੇ ਉਸ ਉੱਪਰ ਟਾਈ ਨੂੰ ਗਰਦਨ ਦੇ ਦੁਆਲੇ ਖੁਲ੍ਹੇ ਤਰੀਕੇ ਨਾਲ ਬਨ੍ਹਦੇ ਹਨ।[1]

ਹਵਾਲੇ[ਸੋਧੋ]

  1. Agins, Teri (August 1, 2012). "When Is it Time to Loosen the Tie?". Wall Street Journal.