ਨੋਇਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨੋਇਡਾ ਭਾਰਤ ਦੇ ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਹੈ। ਇਹ ਰਾਸ਼ਟਰੀ ਰਾਜਧਾਨੀ ਖੇਤਰ ਦਾ ਭਾਗ ਹੈ। ਉਧਓਗਾਂ ਦੇ ਮਾਮਲੇ 'ਚ ਇਹ ਤੇਜੀ ਨਾਲ ਉਭਰਿਆ ਹੈ।ਅੱਜ ਜਿਹੜੇ ਨੋਇਡਾ ਨੂੰ ਉਦਯੋਗਿਕ ਸ਼ਹਿਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਉਸ ਦਾ ਪੂਰਾ ਨਾਂਅ ਹੈ ਨਿਊ ਔਖਲਾ ਇੰਡਸਟ੍ਰੀਅਲ ਡਿਵੈਲਪਟਮੈਂਟ ਅਥਾਰਟੀ। ਇਸ ਦੀ ਸਥਾਪਨਾ ਸਵ: ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਨੇ 19 ਅਪਰੈਲ, 1976 ਈ: ਵਿੱਚ ਕੀਤੀ ਸੀ। ਪਹਿਲਾਂ ਇਹ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜ਼ਿਲ੍ਹੇ ਵਿੱਚ ਸੀ। ਇਸ ਪਿੱਛੋਂ ਨੋਇਡਾ ਨੂੰ ਗਾਜ਼ੀਆਬਾਦ ਦਾ ਹਿੱਸਾ ਬਣਾ ਦਿੱਤਾ ਗਿਆ। ਅੱਜ ਦਾ ਨੋਇਡਾ ਗਾਜ਼ੀਆਬਾਦ ਅਤੇ ਬੁਲੰਦ ਸ਼ਹਿਰ ਤੋਂ ਬਿਲਕੁਲ ਅਲੱਗ ਬਣ ਗਿਆ ਹੈ। ਨੋਇਡਾ ਵਿੱਚ ਕਈ ਅੰਤਰਰਾਸ਼ਟਰੀ ਕੰਪਨੀਆਂ ਦੇ ਦਫਤਰ ਹਨ। ਕਈ ਅਖਬਾਰਾਂ, ਟੈਲੀਵਿਜ਼ਨਾਂ ਦੇ ਦਫਤਰ ਹਨ ਅਤੇ ਇਸ ਤੋਂ ਇਲਾਵਾ ਕਾਰਾਂ ਦਾ ਨਿਰਮਾਣ ਕਰਨ ਵਾਲੀਆਂ ਅਨੇਕਾਂ ਕੰਪਨੀਆਂ ਦੇ ਯੂਨਿਟ ਵੀ ਹਨ। ਏਨਾ ਹੀ ਨਹੀਂ, ਇਸ ਦੀ ਆਪਣੀ ਫਿਲਮ ਸਿਟੀ ਹੈ। ਕਈ ਮਹੱਤਵਪੂਰਨ ਹਸਪਤਾਲ ਅਤੇ ਪ੍ਰਸਿੱਧ ਸਿੱਖਿਆ ਸੰਸਥਾਵਾਂ ਵੀ ਨੋਇਡਾ ਵਿੱਚ ਹੀ ਸਥਿਤ ਹਨ। ਇਹ ਉੱਤਰ ਪ੍ਰਦੇਸ਼ ਦਾ ਹੀ ਨਹੀਂ, ਸਗੋਂ ਭਾਰਤ ਦਾ ਵੀ ਇੱਕ ਆਧੁਨਿਕ ਸ਼ਹਿਰ ਹੈ। ਹੁਣ ਨੋਇਡਾ ਦੇ ਨਜ਼ਦੀਕ ਗ੍ਰੇਟਰ ਨੋਇਡਾ ਦੀ ਉਸਾਰੀ ਵੀ ਕੀਤੀ ਗਈ ਹੈ। ਛੇ-ਮਾਰਗੀ ਯਮੁਨਾ ਐਕਸਪ੍ਰੈੱਸ-ਮਾਰਗ ਵੀ ਬਣਾਇਆ ਗਿਆ ਹੈ। ਨੋਇਡਾ ਉੱਤਰ ਪ੍ਰਦੇਸ਼ ਦੇ ਨਵੇਂ ਬਣੇ ਜ਼ਿਲ੍ਹੇ ਗੌਤਮ ਬੁੱਧ ਨਗਰ ਵਿੱਚ ਆਉਂਦਾ ਹੈ।