ਨੌਨ-ਸਾਈਨੋਸੋਡਲ ਵੇਵਫਾਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਈਨ, ਸਕੇਅਰ ਜਾਂ ਚੌਰਸ, ਤ੍ਰਿਭੁਜ ਅਤੇ ਆਰੀਦੰਦ ਵੇਵਫਾਰਮਾਂ

ਨੌਨ-ਸਾਈਨੌਸੋਡਲ ਵੇਵਫਾਰਮਾਂ ਉਹ ਵੇਵਫਾਰਮਾਂ ਹੁੰਦੀਆਂ ਜਿਹੜੀਆਂ ਸ਼ੁੱਧ ਸਾਈਨ ਵੇਵ ਨਹੀਂ ਹੁੰਦੀਆਂ। ਇਹਨਾਂ ਨੂੰ ਆਮ ਤੌਰ 'ਤੇ ਆਮ ਗਣਿਤਿਕ ਫੰਕਸ਼ਨਾਂ ਦੁਆਰਾ ਲਿਆ ਜਾਂਦਾ ਹੈ। ਇੱਕ ਸ਼ੁੱਧ ਸਾਈਨ ਵੇਵ ਇੱਕ ਹੀ ਫ਼ਰੀਕੁਐਂਸੀ ਦੀ ਬਣੀ ਹੁੰਦੀ ਹੈ, ਜਦਕਿ ਇੱਕ ਨੌਨ-ਸਾਈਨੌਸੋਡਲ ਵੇਵਫਾਰਮ ਨੂੰ ਵੱਖੋ-ਵੱਖ ਫ਼ਰੀਕੁਐਂਸੀ ਵਾਲੀਆਂ ਇੱਕ ਤੋਂ ਵੱਧ ਸਾਈਨ ਵੇਵਾਂ ਨਾਲ ਦਰਸਾਇਆ ਜਾ ਸਕਦਾ ਹੈ। ਇਹ ਇਕੱਠੀਆਂ ਸਾਈਨ ਵੇਵਾਂ ਸਭ ਤੋਂ ਘੱਟ ਫ਼ਰੀਕੁਐਂਸੀ ਦੀ ਸੰਪੂਰਨ ਅੰਕ ਨਾਲ ਗੁਣਾ ਹੁੰਦੀਆਂ ਹਨ। ਹਰੇਕ ਭਾਗੀਦਾਰ ਸਾਈਨ ਵੇਵ ਦੀ ਫ਼ਰੀਕੁਐਂਸੀ ਅਤੇ ਐਂਪਲੀਟਿਊਡ ਨੂੰ ਗਣਿਤਿਕ ਤਕਨੀਕ ਜਿਸਨੂੰ ਫ਼ੋਰੀਅਰ ਤਕਨੀਕ ਕਿਹਾ ਜਾਂਦਾ ਹੈ, ਨਾਲ ਲੱਭਿਆ ਜਾ ਸਕਦਾ ਹੈ। ਨੌਨ-ਸਾਈਨੌਸੋਡਲ ਵੇਵਫਾਰਮਾਂ ਗਣਿਤ, ਸੰਗੀਤ, ਇਲੈਕਟ੍ਰੋਨਿਕਸ ਆਦਿ ਵਿੱਚ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਚੌਰਸ ਵੇਵ, ਆਇਤਾਕਾਰ ਵੇਵ, ਤ੍ਰਿਭੁਜ ਵੇਵ, ਨੋਕਦਾਰ ਵੇਵ, ਸਮਲੰਬ ਵੇਵ ਅਤੇ ਆਰੀਦੰਦ ਵੇਵ ਆਦਿ ਇਸਦੀਆਂ ਉਦਾਹਰਨਾਂ ਹਨ।

220 ਹਰਟਜ਼ ਸਾਈਨ ਵੇਵ ਦੇ 5 ਸੈਕਿੰਡ

Problems playing this file? See media help.
220 ਹਰਟਜ਼ ਸਕੇਅਰ ਵੇਵ ਦੇ 5 ਸੈਕਿੰਡ

Problems playing this file? See media help.
220 ਹਰਟਜ਼ ਤ੍ਰਿਭੁਜ ਵੇਵ ਦੇ 5 ਸੈਕਿੰਡ

Problems playing this file? See media help.
ਆਰੀਦੰਦ ਵੇਵਫਾਰਮ 440 Hz, 880 Hz, ਅਤੇ 1760 Hz ਤੇ

Problems playing this file? See media help.