ਨੌਰਮਨ ਲਿਊਈਸ (ਵਿਆਕਰਨਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੌਰਮਨ ਲਿਊਈਸ
ਜਨਮਨੌਰਮਨ ਲਿਊਈਸ
(1912-12-30)ਦਸੰਬਰ 30, 1912
ਬਰੁੱਕਲਿਨ, ਨਿਊ ਯਾਰਕ
ਮੌਤਸਤੰਬਰ 8, 2006(2006-09-08) (ਉਮਰ 93)
ਵੀਟੀਏਰ, ਕੈਲੀਫੋਰਨੀਆ
ਕਿੱਤਾਲੇਖਕ
ਰਾਸ਼ਟਰੀਅਤਾਅਮਰੀਕੀ
ਪ੍ਰਮੁੱਖ ਕੰਮ30 ਡੇਜ਼ ਟੂ ਅ ਪਾਵਰਫੁੱਲ ਵੋਕੈਬੁਲੇਰੀ, ਵਰਡ ਪਾਵਰ ਮੇਡ ਈਜ਼ੀ

ਨੌਰਮਨ ਲਿਊਈਸ (30 ਦਸੰਬਰ 1912 – 8 ਸਤੰਬਰ 2006) ਇੱਕ ਲੇਖਕ, ਵਿਆਕਰਨਕਾਰ,ਕੋਸ਼ਕਾਰ, ਅਤੇ ਸ਼ਬਦ ਨਿਰੁਕਤਕਾਰ ਸੀ। ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਕਾਰਨ ਇਸਨੂੰ ਅੰਗਰੇਜ਼ੀ ਦਾ ਇੱਕ ਪਰਮਾਣਿਕ ਵਿਦਵਾਨ ਮੰਨਿਆ ਜਾਂਦਾ ਹੈ। 1971 ਵਿੱਚ ਪੌਕਿਟ ਬੁਕਸ ਦੁਆਰਾ ਛਾਪੀ ਇਸ ਦੀ ਪੁਸਤਕ 30 ਡੇਜ਼ ਟੂ ਅ ਪਾਵਰਫੁੱਲ ਵੋਕੈਬੁਲੇਰੀ(30 Days to a More Powerful Vocabulary) ਵਿੱਚ ਉਹ ਵਾਅਦਾ ਕਰਦਾ ਹੈ ਕਿ ਇੱਕ ਦਿਨ ਵਿੱਚ ਪੰਦਰਾਂ ਮਿੰਟ ਲਗਾਉਣ ਦੇ ਨਾਲ ਲਫ਼ਜ਼ਾਂ ਨੂੰ ਆਪਣੇ ਗੁਲਾਮ ਬਣਾਇਆ ਜਾਂ ਸਕਦਾ ਹੈ।

ਮੁੱਢਲਾ ਜੀਵਨ[ਸੋਧੋ]

ਲਿਊਈਸ ਦਾ ਜਨਮ ਬਰੁੱਕਲਿਨ, ਨਿਊ ਯਾਰਕ ਵਿੱਚ 1912 ਵਿੱਚ ਹੋਇਆ। ਇਹ 5 ਸਾਲ ਦੀ ਉਮਰ ਵਿੱਚ ਯਤੀਮ ਹੋ ਗਿਆ ਸੀ ਅਤੇ ਇਸਨੂੰ ਇਸ ਦੀ ਵੱਡੀ ਭੈਣ ਤੇ ਜੀਜੇ ਨੇ ਪਾਲਿਆ। 11 ਸਾਲ ਦੀ ਉਮਰ ਵਿੱਚ ਇਸਨੇ ਆਪਣਾ ਪਹਿਲਾਂ ਲੇਖ ਲਿਖਿਆ।

ਰਚਨਾਵਾਂ[ਸੋਧੋ]

  • ਵਰਡ ਪਾਵਰ ਮੇਡ ਈਜ਼ੀ(Word Power Made Easy)
  • 30 ਡੇਜ਼ ਟੂ ਅ ਪਾਵਰਫੁੱਲ ਵੋਕੈਬੁਲੇਰੀ (ਵਿਦ ਵਿਲਫ਼ਰੇਡ ਫ਼ੰਕ) (30 Days to a More Powerful Vocabulary (with Wilfred Funk))
  • ਡਿਕਸ਼ਨਰੀ ਆਫ਼ ਵਰਡ ਪਾਵਰ (Dictionary of Word Power)
  • ਹਾਓ ਟੂ ਰੀਡ ਬੈਟਰ ਐਂਡ ਫ਼ਾਸਟਰ (How to Read Better and Faster)
  • ਡਿਕਸ਼ਨਰੀ ਆਫ਼ ਕਰੈਕਟ ਸਪੈਲਿੰਗ (Dictionary of Correct Spelling)
  • ਸਪੀਕ ਬੈਟਰ, ਰਾਈਟ ਬੈਟਰ (Speak Better, Write Better)
  • ਕਰੈਕਟ ਸਪੈਲਿੰਗ ਮੇਡ ਈਜ਼ੀ (Correct Spelling Made Easy)
  • ਬੈਟਰ ਇੰਗਲਿਸ਼ (Better English)
  • ਇੰਸਟੈਂਟ ਵਰਡ ਪਾਵਰ (Instant Word Power)
  • ਇੰਸਟੈਂਟ ਸਪੈਲਿੰਗ ਪਾਵਰ (Instant Spelling Power)
  • ਡਿਕਸ਼ਨਰੀ ਆਫ਼ ਪਰੋਨਨਸੀਏਸ਼ਨ (Dictionary of Pronunciation)
  • ਰੈਪਿਡ ਵੋਕੈਬੁਲੇਰੀ ਬਿਲਡਰ (Rapid Vocabulary Builder)
  • ਆਰ.ਐਸ.ਵੀ.ਪੀ. - ਰੀਡਿੰਗ ਸਪੈਲਿੰਗ ਵੋਕੈਬੁਲੇਰੀ ਪਰੋਨਨਸੀਏਸ਼ਨ (R.S.V.P - Reading Spelling Vocabulary Pronunciation)