ਨੌਰੰਗ ਸਿੰਘ

ਨੌਰੰਗ ਸਿੰਘ (1910 - 1963[1]) ਪੰਜਾਬੀ ਦੇ ਕਹਾਣੀਕਾਰ ਸਨ। ਉਸਨੇ ਦੱਬੇ-ਕੁਚਲੇ ਅਤੇ ਅਣਗੌਲੇ ਲੋਕਾਂ ਦੇ ਜੀਵਨ ਨੂੰ ਆਪਣੇ ਗਲਪ ਦਾ ਵਿਸ਼ਾ ਬਣਾਇਆ ਅਤੇ ਉਹਨਾਂ ਵਿੱਚੋਂ ਆਪਣੇ ਪਾਤਰ ਲਏ। ਉਸਨੇ ਚਾਰ ਕਹਾਣੀ ਸੰਗ੍ਰਹਿ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ।[2]
ਮੁਰਕੀਆਂ ਅਤੇ ਹਾਰ ਜਿੱਤ ਉਸ ਦੀਆਂ ਪ੍ਰਸਿਧ ਨਿੱਕੀਆਂ ਕਹਾਣੀਆਂ ਹਨ।
ਨੌਰੰਗ ਸਿੰਘ ਦਾ ਪਿੰਡ ਸਵਾੜਾ (ਨੇੜੇ ਖਰੜ) ਸੀ। ਉਸ ਦੀ ਸ਼ਾਦੀ ਸਰਦਾਰਨੀ ਕਰਤਾਰ ਕੌਰ ਨਾਲ ਪੰਦਰਾਂ ਸਾਲ ਦੀ ਉਮਰ (1925) ਵਿੱਚ ਹੀ ਹੋਈ ਸੀ।[3] ਸਰਦਾਰ ਗੁਰਬਖ਼ਸ਼ ਸਿੰਘ ਦੇ ਨਾਲ਼ ਨੌਰੰਗ ਸਿੰਘ ਪ੍ਰੀਤ ਨਗਰ ਦੇ ਮੋਢੀਆਂ ਵਿੱਚੋਂ ਸੀ।[4] ਅਜੀਤ ਕੌਰ ਦੀ ਰੇਖਾ ਚਿਤਰਾਂ ਦੀ ਕਿਤਾਬ ਵਿੱਚ ਜ਼ਿਕਰ ਆਉਂਦਾ ਹੈ ਕਿ ਪ੍ਰੀਤ ਨਗਰ ਵਿੱਚ "ਪ੍ਰੈੱਸ ਦੇ ਮੈਨੇਜਰ ਨਾਨਕ ਸਿੰਘ ਜੀ ਸਨ। ਹਰ ਵਾਰੀ ਨੁਕਸਾਨ ਹੁੰਦਾ ਸੀ। ਘਾਟਾ ਪੈਂਦਾ ਸੀ। ਸੋ ਸਰਦਾਰ ਗੁਰਬਖ਼ਸ਼ ਸਿੰਘ ਹੋਰਾਂ ਨੇ ਨੌਰੰਗ ਸਿੰਘ ਨੂੰ ਮੈਨੇਜਰ ਬਣਾ ਦਿਤਾ। ਨੌਰੰਗ ਸਿੰਘ ਵੀ ਕਹਾਣੀਕਾਰ ਸਨ, ਮੈਨੇਜਰੀ ਉਨ੍ਹਾਂ ਵੀ ਕੀ ਕਰਨੀ ਸੀ। ਫੇਰ ਘਾਟਾ ਪਿਆ।..."[5]
ਮੌਤ
[ਸੋਧੋ]ਜੀਭ ਤੇ ਕੈਂਸਰ ਹੋ ਜਾਣ ਕਾਰਨ ਉਹ ਪੀ.ਜੀ.ਆਈ. ਦਾਖਲ ਰਿਹਾ। ਇਸੇ ਕਾਰਨ ਸਿਰਫ 53 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ।[6]
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਬੋਝਲ ਪੰਡ (1942)[7]
- ਭੁੱਖੀਆਂ ਰੂਹਾਂ[8]
- ਮਿਰਜੇ ਦੀ ਜੂਹ
- ਬੂਹਾ ਖੁੱਲ ਗਿਆ
- ਅੰਨ੍ਹਾ ਖੂਹ
- ਮੁਹਾਂਦਰੇ[9]
ਕਹਾਣੀਆਂ
[ਸੋਧੋ]- ਮੁਰਕੀਆਂ
- ਹਾਰ ਜਿੱਤ
- ਪਾਰਲਾ ਪਾਸਾ
- ਤਾਰੋ
- ਸੱਧਰਾਂ ਦੇ ਬੇਰ
- ਵਤਨੋਂ ਦੂਰ
- ਜਵਾਹਰ ਲਾਲ
- ਮਿਹਰਦੀਨ – ਪਾਣੀ !
- ਫੋੜਾ
ਹੋਰ
[ਸੋਧੋ]- ਮਿੰਦੋ (ਨਾਵਲ)
ਹਵਾਲੇ
[ਸੋਧੋ]- ↑ ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 883. ISBN 81-260-1600-0.
- ↑ Encyclopaedia of Indian Literature:
- ↑ Nauraṅga Siṅgha: jīwana te racanā - Page 112
- ↑ Jana-sāhita - Volume 3, Issues 1-12 - Page 44
- ↑ Takie da peer: - Page 179
- ↑ Service, Tribune News. "ਅਣਗੌਲਿਆ ਕਹਾਣੀਕਾਰ ਨੌਰੰਗ ਸਿੰਘ". Tribuneindia News Service. Archived from the original on 2022-11-09. Retrieved 2022-04-28.
- ↑ http://www.panjabdigilib.org/webuser/searches/displayPage.jsp?ID=7700&page=1&CategoryID=1&Searched=
- ↑ http://www.panjabdigilib.org/webuser/searches/displayPage.jsp?ID=6781&page=1&CategoryID=1&Searched=
- ↑ ਪੰਜਾਬੀ ਪੁਸਤਕ ਕੋਸ਼. ਭਾਸ਼ਾ ਵਿਭਾਗ ਪੰਜਾਬ, ਪਟਿਆਲਾ. 1971. pp. 712–713.