ਸਮੱਗਰੀ 'ਤੇ ਜਾਓ

ਨੰਗਲ ਖ਼ੁਰਦ (ਹੁਸ਼ਿਆਰਪੁਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੰਗਲ ਖ਼ੁਰਦ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ। ਕਲਾਂ ਅਤੇ ਖ਼ੁਰਦ ਫ਼ਾਰਸੀ ਭਾਸ਼ਾ ਦੇ ਸ਼ਬਦ ਹਨ ਜਿਸਦੇ ਅਰਥ ਵੱਡਾ ਅਤੇ ਛੋਟਾ ਹਨ। ਜਦੋਂ ਦੋ ਪਿੰਡਾਂ ਦਾ ਇੱਕੋ ਨਾਮ ਹੁੰਦਾ ਹੈ ਤਾਂ ਉਨ੍ਹਾਂ ਦੀ ਪਛਾਣ ਲਈ ਇਹ ਸ਼ਬਦ ਵਿਸ਼ੇਸ਼ਣ ਵਰਤ ਲਏ ਜਾਂਦੇ ਹਨ। ਪਿੰਡ ਦਾ ਕੁੱਲ ਖੇਤਰਫਲ 15 ਵਰਗ ਕਿਲੋਮੀਟਰ ਹੈ ਅਤੇ ਆਬਾਦੀ 1300 ਦੇ ਕਰੀਬ ਹੈ। ਨੰਗਲ ਖ਼ੁਰਦ ਮਾਹਿਲਪੁਰ ਤੋਂ ਮਾਹਿਲਪੁਰ-ਫਗਵਾੜਾ ਰੋਡ (ਵਾਇਆ-ਪਾਸਤਾ) 'ਤੇ 4 ਕਿ.ਮੀ. ਦੂਰ ਹੈ।

ਪਿੰਡ ਦੀ ਜ਼ਿਆਦਾਤਰ ਆਬਾਦੀ ਬੈਂਸ ਜੱਟ ਜਾਤੀ ਦੀ ਹੈ। ਸੰਤ ਬਾਬਾ ਹਰਨਾਮ ਸਿੰਘ ਬੈਂਸ ਜੀ ਦਾ ਜਨਮ ਇਸੇ ਪਿੰਡ ਵਿੱਚ ਹੋਇਆ ਸੀ।