ਸਮੱਗਰੀ 'ਤੇ ਜਾਓ

ਨੰਦੀਗਰਾਮ ਹਿੰਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੰਦੀਗਰਾਮ ਹਿੰਸਾ ਪੱਛਮੀ ਬੰਗਾਲ ਦੇ ਨੰਦੀਗਰਾਮ ਦੇ ਉਪਜਾਊ ਖੇਤਰ ਨੂੰ 'ਸੇਜ਼', ਜਾਂ ਸਪੈਸ਼ਲ ਇਕਨਾਮਿਕ ਜ਼ੋਨ ਯਾਨੀ ਖਾਸ ਆਰਥਿਕ ਖੇਤਰ ਬਣਾਇਆ ਜਾਂਣਾ ਸੀ ਜਿਸ ਦਾ ਖਾਸ ਆਰਥਿਕ ਖੇਤਰ ਦਾ ਜਨਮ 2006 ਵਿੱਚ ਸੇਜ਼ ਅਧਿਨਿਯਮ 2005 ਹੇਠ ਹੋਇਆ ਸੀ। ਇਸ ਕਾਨੂੰਨ ਨਾਲ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਹਾਸਲ ਕਰਕੇ ਸਨਅਤਾਂ ਲਾਉਣ ਦਾ ਅਧਿਕਾਰ ਦਿੰਦਾ ਗਿਆ ਸੀ। ਇਹ ਖੇਤਰ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗਾ। ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਵਿੱਚ ਵਿਸ਼ਵੀਕਰਨ ਦੀ ਹਨ੍ਹੇਰੀ ਝੁੱਲ ਰਹੀ ਹੋਵੇ, ਨੰਦੀਗ੍ਰਾਮ ਵਿੱਚ ਕਿਸਾਨਾਂ ਦੀ ਉਪਜਾਊ ਜ਼ਮੀਨ ਉਤੇ ਧੜਵੈਲ ਕਾਰਖਾਨੇ ਖੜ੍ਹੇ ਕਰਨ ਦੀ ਕੋਸ਼ਿਸ਼ ਸ਼ੁਰੂ ਹੋਈ। ਪਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਜਥੇਬੰਦ ਸੰਘਰਸ਼ ਦੀ ਵਜ੍ਹਾ ਨਾਲ ਧਨ ਕੁਬੇਰਾਂ ਅਤੇ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਉੱਤੇ ਪਾਣੀ ਫਿਰ ਗਿਆ। ਕਿਸਾਨਾਂ ਨੇ ਕਮੇਟੀ ਬਣਾਈ ਅਤੇ ਭੂਮੀ ਹਥਿਆਉਣ ਦੇ ਖਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ। ਅੰਦੋਲਨ ਕੁਚਲਣ ਲਈ ਦਮਨ ਕੀਤਾ ਗਿਆ। 14 ਮਾਰਚ, 2007 ਨੂੰ ਸੰਘਰਸ਼ ਵਿੱਚ 17 ਕਿਸਾਨ ਮਾਰੇ ਗਏ ਅਤੇ ਹੋਰ ਵੀ ਬਹੁਤ ਮਾੜਾ ਹੋਇਆ, ਵਾਪਰਿਆ। ਪਰ ਕਿਸਾਨ ਡਟੇ ਰਹੇ, ਸਫਲ ਵੀ ਹੋਏ।[1] ਹਵਾਲੇ