ਨੱਤੀਆਂ
ਨੱਤੀਆਂ ਪੰਜਾਬੀ ਸੱਭਿਆਚਾਰ ਵਿੱਚ ਮਰਦਾਨਾ ਹਾਰ-ਸ਼ਿੰਗਾਰ ਦੀ ਇੱਕ ਮੱਦ, ਮਰਦਾਂ ਦੇ ਕੰਨਾਂ ਵਿੱਚ ਪਾਉਣ ਵਾਲਾ ਇੱਕ ਗਹਿਣਾ ਹੈ। ਇਹ ਭੰਗੜੇ ਦੀ ਪੋਸ਼ਾਕ ਦਾ ਇੱਕ ਅਹਿਮ ਹਿੱਸਾ ਹੁੰਦੀਆਂ ਹਨ। ਇਹ ਸੋਨੇ ਦੀਆਂ ਮੁਰਕੀਆਂ ਹੁੰਦੀਆਂ ਹਨ।[1]
ਮਰਦਾਂ ਦੇ ਕੰਨਾਂ ਵਿਚ ਪਾਉਣ ਵਾਲੇ ਸੋਨੇ ਦੇ ਇਕ ਗਹਿਣੇ ਨੂੰ ਨੱਤੀਆਂ ਕਹਿੰਦੇ ਹਨ। ਪਹਿਲੇ ਸਮਿਆਂ ਦੇ ਮਰਦਾਂ ਦੇ ਗਹਿਣਿਆਂ ਵਿਚੋਂ ਨੱਤੀਆਂ ਇਕ ਛੋਟਾ ਗਹਿਣਾ ਹੁੰਦਾ ਸੀ। ਕੋਈ-ਕੋਈ ਅਮੀਰ ਪਰਿਵਾਰ ਦਾ ਸ਼ੁਕੀਨ ਗੱਭਰੂ ਹੀ ਨੱਤੀਆਂ ਪਾਉਂਦਾ ਸੀ। ਨੱਤੀਆਂ ਦਾ ਜਿਹੜਾ ਹਿੱਸਾ ਕੰਨ ਵਿਚੋਂ ਦੀ ਲੰਘਾਇਆ ਜਾਂਦਾ ਸੀ, ਉਹ ਤਾਰ ਦਾ ਹੁੰਦਾ ਸੀ। ਬਾਕੀ ਦਾ ਹੇਠਲਾ ਹਿੱਸਾ ਥੋੜ੍ਹੀ ਜਿਹੀ ਚੌੜੀ ਪੱਤੀ ਵਰਗਾ ਹੁੰਦਾ ਸੀ। ਹੁਣ ਕੋਈ ਵੀ ਗੱਭਰੂ ਨੱਤੀਆਂ ਨਹੀਂ ਪਾਉਂਦਾ।[2]
ਲੋਕ ਗੀਤਾਂ ਵਿੱਚ
[ਸੋਧੋ]ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਗੁੱਟ ਮੁੰਡਿਆਂ,
ਨਹੀਂ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆਂ,
ਨਹੀਂ ਤਾਂ ..........,
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲਾ ਮੁੰਡਿਆਂ,
ਨਹੀਂ ਤਾਂ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆਂ,
ਨਹੀਂ ਤਾਂ ..........,
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲੇ ਮੁੰਡਿਆਂ,
ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆਂ,
ਭਾਵੇਂ ਲਾ .........,
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਸੱਗੀ ਮੁੰਡਿਆਂ,
ਵੇ ਤੇਰੇ ਮਗਰ ਫਿਰੁੱਗੀ ਭੱਜੀ ਮੁੰਡਿਆਂ,
ਵੇ ਤੇਰੇ .........,
ਹਵਾਲੇ
[ਸੋਧੋ]- ↑ http://punjabipedia.org/topic.aspx?txt=%E0%A8%A8%E0%A9%B1%E0%A8%A4%E0%A9%80%E0%A8%86%E0%A8%82
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.