ਪਠਾਣ ਦੀ ਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਠਾਣ ਦੀ ਧੀ ਪੰਜਾਬੀ ਕਹਾਣੀਕਾਰ ਸੁਜਾਨ ਸਿੰਘ ਦੀ ਕਹਾਣੀ ਹੈ।

'ਪਠਾਣ ਦੀ ਧੀ' ਕਹਾਣੀ ਵਿੱਚ ਲੇਖਕ ਨੇ ਆਰਥਿਕ ਤੰਗੀ ਦੇ ਸ਼ਿਕਾਰ ਪਰਿਵਾਰ ਦੀ ਗ਼ਰੀਬੀ ਦੇ ਬਾਹਰੀ ਜੀਵਨ ਵੇਰਵਿਆਂ ਦੇ ਬਿਆਨ ਤੋਂ ਪਾਰ ਜਾ ਕੇ ਇੱਕ ਮਨੋਵਿਗਿਆਨਕ ਦ੍ਰਿਸ਼ਟੀ ਨਾਲ਼ ਗ਼ਫ਼ੂਰ ਪਠਾਣ ਅਤੇ ਛੋਟੀ ਬੱਚੀ ਦੀ ਸਥਿਤੀ ਅਤੇ ਮਾਨਸਿਕਤਾ ਨੂੰ ਪੇਸ਼ ਕੀਤਾਹੈ। ਗ਼ਫ਼ੂਰ ਪਠਾਣ ਨੂੰ ਬੱਚੇ ਚੁੱਕਣ ਵਾਲਾ, ਵੱਧ ਵਿਆਜ ਲੈਣ ਵਾਲਾ ਅੜਬ ਆਦਮੀ ਸਮਝਿਆ ਜਾਂਦਾ ਹੈ। ਛੋਟੀ ਬੱਚੀ ਦੇ ਮਾਪਿਆਂ, ਲਾਂਢੀ ਦੇ ਹੋਰ ਲੋਕਾਂ ਅਤੇ ਪੁਲਿਸ ਵਾਸਤੇ ਕਹਾਣੀ ਦੇ ਅਖ਼ੀਰ ਤੱਕ ਗ਼ਫ਼ੂਰ ਉਸਤਰ੍ਹਾਂ ਦਾ ਹੀ ਹੈ ਜਿਸਤਰ੍ਹਾਂ ਦਾ ਉਸਨੂੰ ਬਾਹਰੀ ਦਿੱਖ ਤੋਂ ਚਿਤਰਿਆ ਗਿਆ ਹੈ। ਪਰ ਪਾਠਕਾਂ ਨੂੰ ਗ਼ਫ਼ੂਰ ਇੱਕ ਨਿਹਾਇਤ ਸੰਵੇਦਨਸ਼ੀਲ ਵਿਅਕਤੀ ਲੱਗਣ ਲੱਗ ਪੈਦਾ ਹੈ। ਬਿਨਾਂ ਸੂਦ ਤੋਂ ਜਮਾਂਦਾਰ ਦੀ ਸਹਾਇਤਾ ਕਰਕੇ ਉਹ ਆਪਣਾ ਸੂਦ-ਖੋਰ ਹੋਣ ਦੇ ਬਿੰਬ ਨੂੰ ਤੋੜ ਦਿੰਦਾ ਹੈ ਅਤੇ ਉਸਦੇ ਅੰਦਰ ਵਾਲ਼ਾ ਕੋਮਲ ਮਨੁੱਖ ਪਾਠਕਾਂ ਅੱਗੇ ਜ਼ਾਹਰ ਹੋ ਜਾਂਦਾ ਹੈ।