ਪਣਡੁੱਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
A Russian Navy ਫਰਮਾ:Sclass2- underway

ਪਣਡੁੱਬੀ (submarine) ਇੱਕ ਵਾਟਰਕਰਾਫਟ ਜੋ ਪਾਣੀ ਦੇ ਹੇਠਾਂ ਸੁਤੰਤਰ ਆਪਰੇਸ਼ਨ ਕਰਨ ਵਿੱਚ ਸਮਰੱਥ ਹੈ। ਇਹ ਸਬਮਰਸੀਬਲ, ਜਿਸ ਦੀ ਪਾਣੀ ਦੇ ਹੇਠਾਂ ਬਹੁਤ ਸੀਮਤ ਸਮਰੱਥਾ ਹੁੰਦੀ ਹੈ, ਨਾਲੋਂ ਭਿੰਨ ਹੈ। ਪਣਡੁੱਬੀ ਸ਼ਬਦ ਦੀ ਵਰਤੋਂ ਆਮ ਤੌਰ 'ਤੇ ਵੱਡੇ, ਜਹਾਜ਼ੀ ਅਮਲੇ ਨਾਲ ਲੈਸ, ਆਟੋਨੋਮਸ ਪਾਣੀ ਥੱਲੇ ਚੱਲਣ ਵਾਲੇ ਜਹਾਜ਼ ਲਈ ਕੀਤੀ ਜਾਂਦੀ ਹੈ। ਇਹ ਸ਼ਬਦ ਇਤਿਹਾਸਕ ਜਾਂ ਬੋਲ-ਚਾਲ ਦੀ ਭਾਸ਼ਾ ਵਿੱਚ ਕਦੇ ਕਦੇ ਦੂਰ ਸੰਚਾਲਿਤ ਵਾਹਨ।ਦੂਰ ਸੰਚਾਲਿਤ ਵਾਹਨਾਂ, ਆਟੋਨੋਮਸ ਜ਼ਮੀਨਦੋਜ਼ ਵਾਹਨ। ਰੋਬੋਆਂ, ਦਰਮਿਆਨੇ ਆਕਾਰ ਦੇ ਜਾਂ ਛੋਟੇ ਜਹਾਜ਼ਾਂ ਦੇ ਇਸਤੇਮਾਲ ਲਈ ਵੀ ਵਰਤਿਆ ਜਾਂਦਾ ਹੈ। ਪਾਣੀ ਹੇਠਾਂ ਚੱਲਣ ਵਾਲੀ ਬੰਦ ਕਿਸ਼ਤੀ ਨੂੰ ਪਣਡੁੱਬੀ ਆਖਦੇ ਹਨ। ਇਸ ਦੀ ਵਰਤੋਂ ਸੁਰੱਖਿਆ ਅਤੇ ਖੋਜ ਕਾਰਜਾਂ ਲਈ ਕੀਤੀ ਜਾਂਦੀ ਹੈ। ਮਨੁੱਖ ਦੇ ਮਨ ਅੰਦਰ ਜਲ ਜੀਵਾਂ ਦੇ ਵਾਂਗ ਪਾਣੀ ਦੇ ਹੇਠਾਂ ਤੈਰਨ ਦੀ ਇੱਛਾ ਸੀ।

ਇਤਿਹਾਸ[ਸੋਧੋ]

  • ਬਰਤਾਨੀਆ ਵਾਸੀ ਗਣਿਤ ਸ਼ਾਸਤਰੀ ਵਿਲੀਅਮ ਬੌਰਨਨੇ ਸੰਨ 1578 ਵਿੱਚ ਪਣਡੁੱਬੀ ਦੀ ਯੋਜਨਾ ਤੇ ਆਕਾਰ ਦੀ ਸਿਰਜਣਾ ਕਰਨ ਦਾ ਯਤਨ ਕੀਤਾ ਸੀ।
  • 1620 ਵਿੱਚ ਡੱਚ ਖੋਜੀ ਸੀ.ਵੀ. ਡਰੈਬਲ ਨੇ ਇੱਕ ਪਣਡੁੱਬੀ ਤਿਆਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਉਸ ਨੇ ਲੱਕੜੀ, ਵਾਟਰਪਰੂਫ ਚਮੜੇ ਅਤੇ ਏਅਰ ਟਿਊਬ ਦੀ ਮਦਦ ਨਾਲ ਸਭ ਤੋਂ ਪਹਿਲੀ ਪਣਡੁੱਬੀ ਤਿਆਰ ਕੀਤੀ ਸੀ ਅਤੇ ਥੇਮਜ਼ ਦਰਿਆ ਵਿੱਚ 12 ਵਿਅਕਤੀਆਂ ਸਣੇ ਤਿੰਨ ਘੰਟਿਆਂ ਲਈ ਪਾਣੀ ਹੇਠਾਂ ਵਿਚਰਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਸੀ।
  • 1776 ਵਿੱਚ ਅਮਰੀਕਾ ਵਾਸੀ ਡੇਵਿਡ ਬੁਸ਼ਨੈੱਲ ਨੇ ਫ਼ੌਜ ਲਈ ਪਣਡੁੱਬੀ ਤਿਆਰ ਕੀਤੀ। ਉਸ ਨੇ ਬਰਤਾਨਵੀ ਲੜਾਕੂ ਕਿਸ਼ਤੀਆਂ ਦੇ ਟਾਕਰੇ ਹਿੱਤ ਇੱਕ ਕੱਛੂਕੰਮੇ ਜਿਹੀ ਪਣਡੁੱਬੀ ਤਿਆਰ ਕੀਤੀ ਸੀ ਜਿਸ ਵਿੱਚ ਕੇਵਲ ਇੱਕ ਸੈਨਿਕ ਬੈਠ ਸਕਦਾ ਸੀ, ਜਿਸ ਦੀ ਵਰਤੋਂ ਦੁਸ਼ਮਣ ਦੇਸ਼ ਦੀਆਂ ਫ਼ੌਜੀ ਕਿਸ਼ਤੀਆਂ ਹੇਠ ਬੰਬ ਰੱਖਣ ਹਿੱਤ ਕੀਤੀ ਜਾ ਸਕਦੀ ਸੀ।
  • ਅਸਲ ਪਣਡੁੱਬੀਆਂ ਦੀ ਕਾਢ ਅਮਰੀਕੇ ਦੇ ਦੋ ਵਿਗਿਆਨੀਆਂ ਜੇ.ਪੀ. ਹਾਲੈਂਡ ਅਤੇ ਸਾਈਮਨ ਲੇਕ ਨੇ 1890 ਵਿੱਚ ਕੱਢੀ। ਇਨ੍ਹਾਂ ਦੋਵਾਂ ਖੋਜਕਰਤਾਵਾਂ ਨੇ ਸਭ ਤੋਂ ਖ਼ਤਰਨਾਕ ਹਥਿਆਰ ਤਾਰਪੀਡੋ ਯੰਤਰ ਦੀ ਵੀ ਕਾਢ ਕੱਢੀ। ਇਨ੍ਹਾਂ ਪਣਡੁੱਬੀਆਂ ਵਿੱਚ ਬਿਜਲਈ ਮੋਟਰਾਂ, ਪੈਟਰੋਲ ਜਾਂ ਭਾਫ਼ ਇੰਜਣ ਆਦਿ ਦੀ ਵਰਤੋਂ ਕੀਤੀ ਗਈ ਸੀ।

ਹਵਾਲੇ[ਸੋਧੋ]