ਪਥਿਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਥਿਰੀ
ਪਥਿਰੀ
ਸਰੋਤ
ਹੋਰ ਨਾਂAri pathil, pathil
ਸੰਬੰਧਿਤ ਦੇਸ਼ਭਾਰਤ
ਇਲਾਕਾਕੇਰਲ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚੌਲਾਂ ਦਾ ਆਟਾ
ਹੋਰ ਕਿਸਮਾਂਨੇਯਪਥਿਰੀ, ਪੋਰੀਚਾ ਪਥਿਰੀ, ਮੀਨ ਪਥਿਰੀ, ਇਰਾਚੀ ਪਥਿਰੀ
ਪਥਿਰੀ

ਪਥਿਰੀ ਆਟੇ ਦਾ ਇੱਕ ਤਰਾਂ ਦਾ ਪੈਨਕੇਕ ਹੁੰਦਾ ਹੈ ਜੋ ਕੀ ਚੌਲਾਂ ਦੇ ਆਟੇ ਤੋਂ ਬਣਦਾ ਹੈ। ਇਹ ਉੱਤਰੀ ਮਾਲਾਬਾਰ ਦੇ ਮਪਿਲਾ ਅਤੇ ਦੱਖਣੀ ਭਾਰਤ ਦੇ ਕੇਰਲ, ਮਾਲਾਬਾਰ ਵਿੱਚ ਸਥਾਨਕ ਪਕਵਾਨ ਦਾ ਹਿੱਸਾ ਹੈ। ਪਿੱਸੇ ਚੌਲਾਂ ਦਾ ਆਟਾ ਗੁੰਨ ਕੇ ਓਆਦੁ ਨਾਲ ਦੇ ਪੈਨ ਵਿੱਚ ਪਾਕੇ ਨਾਰੀਅਲ ਦੇ ਦੁੱਧ ਵਿੱਚ ਸੋਕ ਕੇ ਰੱਖ ਦਿੰਦੇ ਹਨ ਤਾਂਕਿ ਇਹ ਪੂਰੀ ਤਰਾਂ ਨਰਮ ਹੋ ਜਾਵੇ ਅਤੇ ਸਵਾਦ ਬਣ ਜਾਵੇ। ਪਥਿਰੀ ਨੂੰ ਮਾਲਾਬਾਰ ਖੇਤਰ ਵਿੱਚ "ਅਰੀ ਪਥਿਰੀ" ਜਾਂ "ਪਥਿਲ" ਆਖਦੇ ਹਨ। ਅਰਬੀ ਭਾਸ਼ਾ ਵਿੱਚ ਪਥਿਰੀ ਦਾ ਅਰਥ ਪੇਸਟਰੀ ਹੈ। ਕਿਹਾ ਜਾਂਦਾ ਹੈ ਕੀ ਪਥਿਰੀ ਮਾਲਾਬਾਰ ਦੇ ਅਰਬੀ ਲੋਕਾਂ ਦੁਆਰਾ ਸਬਤੋਂ ਪਹਿਲਾ ਬਣਾਈ ਗਈ ਸੀ। ਅੱਜ ਪਥਿਰੀ ਕੇਰਲ ਦੇ ਮੁਸਲਿਮਾਂ ਵਿੱਚ ਬਹੁਤ ਹੀ ਪਰਸਿੱਧ ਹੈ।[1] ਇਸਨੂੰ ਆਆਮ ਤੌਰ 'ਤੇ ਰਾਤ ਦੇ ਖਾਣੇ ਵਿੱਚ ਬਣਾਇਆ ਜਾਂਦਾ ਹੈ। ਰਮਜ਼ਾਨ ਦੇ ਮਹੀਨੇ ਵਿੱਚ ਵੀ ਇਸਨੂੰ ਵਰਤ ਦੇ ਭੋਜਨ ਦੇ ਤੌਰ 'ਤੇ ਖਾਇਆ ਜਾਂਦਾ ਹੈ।

ਪਥਿਰੀ ਦੀ ਕਿਸਮਾਂ[ਸੋਧੋ]

  • ਨੇਯਪਥਿਰੀ
  • ਪੋਰੀਚਾ ਪਥਿਰੀ
  • ਮੀਨ ਪਥਿਰੀ
  • ਇਰਾਚੀ ਪਥਿਰੀ

ਬਾਹਰੀ ਲਿੰਕ[ਸੋਧੋ]

Pathiri ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

ਹਵਾਲੇ[ਸੋਧੋ]

  1. Moideen, Cini P. (12 June 2015). "Rice pathiri, Ari pathiri, Kerala Malabar pathiri". CheenaChatti. Retrieved 9 July 2015.