ਸਮੱਗਰੀ 'ਤੇ ਜਾਓ

ਪਦਮਾਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਦਮਾਸਨ

ਪਦਮਾਸਨ ਯੋਗਾ ਦਾ ਸਭ ਤੋਂ ਮਹੱਤਵਪੂਰਨ ਆਸਨ[1] ਹੈ। ਇਸ ਆਸਨ ਨੂੰ ਖਾਲੀ ਪੇਟ ਕਰੋ ਜਾਂ ਖਾਣਾ ਖਾਣ ਤੋਂ ਤਿੰਨ-ਚਾਰ ਘੰਟੇ ਬਾਅਦ ਕਰਨਾ ਚਾਹੀਦਾ। ਇਸ ਆਸਨ ਨੂੰ ਸਵੇਰ ਦੇ ਨਾਲ-ਨਾਲ ਸ਼ਾਮ ਦੇ ਵੇਲੇ ਵੀ ਕੀਤਾ ਜਾ ਸਕਦਾ ਹੈ।

ਵਿਧੀ

[ਸੋਧੋ]

ਸੁਖ ਆਸਨ ਵਿੱਚ ਬੈਠੋ, ਦੋਵੇਂ ਲੱਤਾਂ ਸਾਹਮਣੇ ਦੀ ਤਰਫ਼ ਖੋਲ੍ਹੋ। ਸੱਜੇ ਪੈਰ ਨੂੰ ਖੱਬੇ ਪੱਟ ਅਤੇ ਖੱਬੇ ਪੈਰ ਨੂੰ ਸੱਜੇ ਪੱਟ ਉੱਤੇ ਰੱਖੋ। ਦੋਵੇਂ ਹੱਥਾਂ ਦੀਆਂ ਗਿਆਨ ਮੁਦਰਾਂ (ਅੰਗੂਠੇ ਨਾਲ ਪਹਿਲੀ ਉਂਗਲ ਨੂੰ ਮਿਲਾਓ, ਬਾਕੀ ਤਿੰਨ ਉਂਗਲਾਂ ਬਾਹਰ ਦੀ ਤਰਫ਼ ਖੁੱਲ੍ਹੀਆਂ ਰਹਿਣਗੀਆਂ) ਬਣਾ ਕਿ ਗੋਡਿਆਂ ਉੱਤੇ ਰੱਖੋ। ਇਸ ਤਰ੍ਹਾਂ ਕਰਦੇ ਹੋਏ ਹਥੇਲੀਆਂ ਅਸਮਾਨ ਦੀ ਤਰਫ਼ ਹੋਣ ਚਾਹੀਦੀਆਂ ਹਨ। ਰੀੜ੍ਹ ਦੀ ਹੱਡੀ ਅਤੇ ਗਰਦਨ ਸਿੱਧੀ ਅਤੇ ਅੱਖਾਂ ਬੰਦ ਰੱਖੋ।

ਸਾਵਧਾਨੀਆਂ

[ਸੋਧੋ]
  • ਮਨ ਤਣਾਅ ਰਹਿਤ ਰੱਖੋ।
  • ਸਾਰਾ ਧਿਆਨ ਆਸਨ ਵੱਲ ਰੱਖੋ।
  • ਸ਼ੁਰੂ-ਸ਼ੁਰੂ ਵਿੱਚ ਜ਼ਿਆਦਾ ਜ਼ੋਰ ਨਾ ਲਾਓ, ਹੌਲੀ-ਹੌਲੀ ਅਭਿਆਸ ਕਰੋ।

ਲਾਭ

[ਸੋਧੋ]
  • ਧਿਆਨ ਸਮਰੱਥਾ ਵਿੱਚ ਵਾਧਾ।
  • ਇਹ ਦਿਮਾਗ ਨੂੰ ਸ਼ਾਂਤ ਕਰਦਾ ਹੈ।
  • ਇਹ ਆਸਨ ਪੱਟਾਂ ਨੂੰ ਮਜ਼ਬੂਤ ਕਰਦਾ ਹੈ।
  • ਪੜ੍ਹਨ ਵਾਲੇ ਬੱਚਿਆਂ ਲਈ ਬਹੁਤ ਲਾਭਕਾਰੀ ਹੈ।
  • ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਲਾਭ।
  • ਸੁਗਰ ਦੀ ਸਮੱਸਿਆਂ ਤੋਂ ਲਾਭ

ਹਵਾਲੇ

[ਸੋਧੋ]
  1. Satyanda, Swami (November 2002) (in English) (paperback). Asana Pranayama Mudra Bandha (12th edition). Bihar School of Yoga.