ਪਪੀਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਪੀਹਾ
Cuculus varius India.jpg
ਉੱਪ-ਬਾਲਗ
Common Hawk Cuckoo (Hierococcyx varius) on a Banana leaf at Narendrapur W IMG 4096.jpg
ਬਾਲਗ ਪਪੀਹੇ ਦੀ ਅੱਖ ਦਾ ਡੇਲਾ ਅਤੇ ਅੱਡਰੇ ਕਿਸਮ ਦੇ ਖੰਭਾਂ ਵਾਲੀ ਪੂੰਛ
ਵਿਗਿਆਨਿਕ ਵਰਗੀਕਰਨ
ਜਗਤ: ਜੰਤੂ
ਸੰਘ: ਕੋਰਡਾਟਾ
ਵਰਗ: ਪੰਛੀ
ਤਬਕਾ: ਕਿਊਕਲਿਫਾਰਮੀਸ
ਪਰਿਵਾਰ: ਕਿਊਕਲਿਡੀ
ਜਿਣਸ: ਹਾਇਰੋਕਾਕਸਿਸ
ਪ੍ਰਜਾਤੀ: ਐਚ. ਵੇਰੀਅਸ
ਦੁਨਾਵਾਂ ਨਾਮ
ਹਾਇਰੋਕਾਕਸਿਸ ਵੈਰੀਅਸ
(ਮਾਰਟਿਨ ਹੈਂਡ੍ਰਿਕਸਨ ਵਾਲ,1797)
" | Synonyms

ਕਿਊਕਲਸ ਵੈਰੀਅਸ
ਕਿਊਕਲਸ ਏਜੂਲੈਂਸ ਸੰਡਰਵਾਲ, 1837[2]

ਪਪੀਹਾ,Sukhna Wildlife Sanctury,Chandigarh,India

ਚਾਤ੍ਰਿਕ (ਪਪੀਹਾ ਜਾਂ ਬੰਬੀਹਾ) ਦੱਖਣ ਏਸ਼ੀਆ ਵਿੱਚ ਆਮ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਸ਼ਕਲ ਪੱਖੋਂ ਸ਼ਿਕਰੇ ਵਰਗੇ ਹੁੰਦਾ ਹੈ। ਇਸ ਦੇ ਉੱਡਣ ਅਤੇ ਬੈਠਣ ਦਾ ਤਰੀਕਾ ਵੀ ਬਿਲਕੁੱਲ ਸ਼ਿਕਰੇ ਵਰਗਾ ਹੁੰਦਾ ਹੈ। ਇਸ ਲਈ ਅੰਗਰੇਜ਼ੀ ਵਿੱਚ ਇਸਨ੍ਹੂੰ Common Hawk - Cuckoo ਕਹਿੰਦੇ ਹਨ। ਇਹ ਆਪਣਾ ਆਲ੍ਹਣਾ ਨਹੀਂ ਬਣਾਉਂਦਾ ਹੈ ਅਤੇ ਦੂਜੇ ਪੰਛੀਆਂ ਦੇ ਆਲ੍ਹਣਿਆਂ ਵਿੱਚ ਆਪਣੇ ਆਂਡੇ ਦਿੰਦਾ ਹੈ। ਪ੍ਰਜਨਨ ਕਾਲ ਵਿੱਚ ਨਰ ਤਿੰਨ ਸਵਰ ਵਾਲੀ ਅਵਾਜ ਦੁਹਰਾਉਂਦਾ ਰਹਿੰਦਾ ਹੈ ਜਿਸ ਵਿੱਚ ਦੂਜਾ ਸਵਰ ਸਭ ਤੋਂ ਲੰਮਾ ਅਤੇ ਜ਼ਿਆਦਾ ਤੇਜ ਹੁੰਦਾ ਹੈ। ਇਹ ਸਵਰ ਹੌਲੀ-ਹੌਲੀ ਤੇਜ ਹੁੰਦੇ ਜਾਂਦੇ ਹਨ ਅਤੇ ਇੱਕਦਮ ਬੰਦ ਹੋ ਜਾਂਦੇ ਹਨ ਅਤੇ ਕਾਫ਼ੀ ਦੇਰ ਤੱਕ ਇਵੇਂ ਚੱਲਦਾ ਰਹਿੰਦਾ ਹੈ; ਸਾਰਾ ਦਿਨ, ਸ਼ਾਮ ਨੂੰ ਦੇਰ ਤੱਕ ਅਤੇ ਸਵੇਰੇ ਪਹੁ ਫਟਣ ਤੱਕ। ਇਸ ਪੰਛੀ  ਦਾ ਜਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ (ਪੰਨਾ 1285) ਵਿੱਚ ਵੀ ਮਿਲਦਾ ਹੈ।

ਸਲੋਕ ਮਃ ੩ ॥ ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥

ਅਰਥ: (ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ (ਪ੍ਰਭੂ ਵਲੋਂ ਗੁਰੂ-) ਬੱਦਲ ਨੂੰ ਹੁਕਮ ਦੇਂਦਾ ਹੈ ਕਿ (ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੋ।

ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ ('ਨਾਮ' ਦੀ) ਵੀਚਾਰ ਕੀਤਿਆਂ (ਭਾਵ, ਨਾਮ ਸਿਮਰਿਆਂ) 'ਨਾਮ' ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ।1।[3]


ਜਾਣ ਪਹਿਚਾਣ[ਸੋਧੋ]

ਪਪੀਹਾ ਕੀੜੇ ਖਾਣ ਵਾਲਾ ਇੱਕ ਪੰਛੀ ਹੈ ਜੋ ਬਸੰਤ ਅਤੇ ਵਰਖਾ ਵਿੱਚ ਅਕਸਰ ਅੰਬ ਦੇ ਬੂਟੇ ਉੱਤੇ ਬੈਠਕੇ ਬੜੀ ਸੁਰੀਲੀ ਆਵਾਜ ਵਿੱਚ ਬੋਲਦਾ ਹੈ। ਭੂਗੋਲਿਕ ਵਭਿੰਨਤਾ ਤੋਂ ਇਹ ਪੰਛੀ ਕਈ ਰੰਗ, ਰੂਪ ਅਤੇ ਸ਼ਕਲ ਦਾ ਮਿਲਦਾ ਹੈ। ਉੱਤਰ ਭਾਰਤ ਵਿੱਚ ਇਸ ਦਾ ਡੀਲ ਡੌਲ ਅਕਸਰ ਕਬੂਤਰ ਦੇ ਬਰਾਬਰ (ਲਗਪਗ 34 ਸਮ) ਅਤੇ ਰੰਗ ਹਲਕਾ ਕਾਲ਼ਾ ਜਾਂ ਮਟਮੈਲਾ ਹੁੰਦਾ ਹੈ। ਦੱਖਣ ਭਾਰਤ ਦਾ ਪਪੀਹਾ ਸ਼ਕਲ ਪਖੋਂ ਇਸ ਤੋਂ ਕੁੱਝ ਵੱਡਾ ਅਤੇ ਰੰਗ ਵਿੱਚ ਰੰਗ ਬਰੰਗਾ ਹੁੰਦਾ ਹੈ। ਵੱਖ ਵੱਖ ਸਥਾਨਾਂ ਤੇ ਹੋਰ ਵੀ ਅਨੇਕ ਪ੍ਰਕਾਰ ਦੇ ਪਪੀਹੇ ਮਿਲਦੇ ਹਨ, ਜੋ ਕਦਾਚਿਤ ਉੱਤਰ ਅਤੇ ਦੱਖਣ ਦੇ ਪਪੀਹੇ ਦੇ ਬੇਰੜਾ ਬੱਚੇ ਹਨ। ਮਾਦਾ ਦਾ ਰੰਗਰੂਪ ਅਕਸਰ ਸਭਨੀ ਥਾਂਈਂ ਇੱਕ ਹੀ ਜਿਹਾ ਹੁੰਦਾ ਹੈ। ਪਪੀਹਾ ਦਰਖਤ ਤੋਂ ਹੇਠਾਂ ਅਕਸਰ ਬਹੁਤ ਘੱਟ ਉਤਰਦਾ ਹੈ ਅਤੇ ਉਸ ਉੱਤੇ ਵੀ ਇਸ ਪ੍ਰਕਾਰ ਛਿਪ ਕੇ ਬੈਠਾ ਰਹਿੰਦਾ ਹੈ ਕਿ ਮਨੁੱਖ ਦੀ ਨਜ਼ਰ ਕਦੇ ਹੀ ਉਸ ਉੱਤੇ ਪੈਂਦੀ ਹੈ। ਇਸ ਦੀ ਬੋਲੀ ਬਹੁਤ ਹੀ ਰਸੀਲੀ ਹੁੰਦੀ ਹੈ ਅਤੇ ਉਸ ਵਿੱਚ ਕਈ ਸਵਰਾਂ ਦਾ ਸਮਾਵੇਸ਼ ਹੁੰਦਾ ਹੈ। ਕਈਆਂ ਦੇ ਖਿਆਲ ਅਨੁਸਾਰ ਇਸ ਦੀ ਬੋਲੀ ਵਿੱਚ ਕੋਇਲ ਦੀ ਬੋਲੀ ਤੋਂ ਵੀ ਜਿਆਦਾ ਮਿਠਾਸ ਹੈ। ਹਿੰਦੀ ਕਵੀਆਂ ਵਿਸ਼ਵਾਸ ਹੈ ਕਿ ਉਹ ਆਪਣੀ ਬੋਲੀ ਵਿੱਚ ਪੀ ਕਹਾਂ....? ਪੀ ਕਹਾਂ ....? ਅਰਥਾਤ ਪਤੀ ਕਿੱਥੇ ਹੈ? ਬੋਲਦਾ ਹੈ। ਵਾਸਤਵ ਵਿੱਚ ਧਿਆਨ ਦੇਣ ਤੋਂ ਇਸ ਦੀ ਰਾਗਮਈ ਬੋਲੀ ਰਾਹੀਂ ਇਸ ਵਾਕ ਦੇ ਉੱਚਾਰਣ ਦੇ ਸਮਾਨ ਹੀ ਆਵਾਜ ਨਿਕਲਦੀ ਲੱਗਦੀ ਹੈ। ਇਹ ਵੀ ਪ੍ਰਚਲਿਤ ਹੈ ਕਿ ਇਹ ਕੇਵਲ ਵਰਖਾ ਦੀ ਬੂੰਦ ਦਾ ਹੀ ਜਲ ਪੀਂਦਾ ਹੈ, ਪਿਆਸ ਹਥੋਂ ਮਰ ਰਿਹਾ ਵੀ ਨਦੀ, ਤਾਲਾਬ ਆਦਿ ਦੇ ਪਾਣੀ ਵਿੱਚ ਚੁੰਜ ਨਹੀਂ ਡੁਬੋਂਦਾ। ਜਦੋਂ ਅਕਾਸ਼ ਵਿੱਚ ਮੇਘ ਛਾ ਰਹੇ ਹੋਣ, ਉਸ ਸਮੇਂ ਇਹ ਮੰਨਿਆ ਜਾਂਦਾ ਹੈ ਕਿ ਇਹ ਇਸ ਆਸ ਨਾਲ ਕਿ ਕਦਾਚਿਤ ਕੋਈ ਬੂੰਦ ਮੇਰੇ ਮੂੰਹ ਵਿੱਚ ਪੈ ਜਾਵੇ, ਬਰਾਬਰ ਚੁੰਜ ਖੋਲ੍ਹੇ ਉਹਨਾਂ ਵੱਲ ਇੱਕ ਲਗਾਏ ਰਹਿੰਦਾ ਹੈ। ਬਹੁਤਿਆਂ ਨੇ ਤਾਂ ਇੱਥੇ ਤਕ ਮੰਨ ਰੱਖਿਆ ਹੈ ਕਿ ਇਹ ਕੇਵਲ ਸਵਾਤੀ ਨਛੱਤਰ ਤੋਂ ਹੋਣ ਵਾਲੀ ਵਰਖਾ ਦਾ ਹੀ ਪਾਣੀ ਪੀਂਦਾ ਹੈ, ਅਤੇ ਅਗਰ ਇਹ ਨਛੱਤਰ ਨਾਂ ਵਰ੍ਹੇ ਤਾਂ ਸਾਲ ਭਰ ਪਿਆਸਾ ਰਹਿ ਜਾਂਦਾ ਹੈ।

ਹਵਾਲੇ[ਸੋਧੋ]

  1. BirdLife International (2008). Cuculus varius. 2008 IUCN Red List of Threatened Species. IUCN 2008. Retrieved on 11 July 2009.
  2. Gyldenstolpe,N (1926). "Types of birds in the Royal Natural History Museum in Stockholm." (PDF). Ark. Zool. 19A: 1–116. 
  3. "PAGE 1285 - Punjabi Translation of Siri Guru Granth Sahib (Sri Guru Granth Darpan) .". www.gurugranthdarpan.net. Retrieved 2020-04-06.