ਪਬਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਲੇਅਰ-ਅਣਨੌਨ'ਸ ਬੈਟਲਗਰਾਉਂਡ
ਡਿਵੈਲਪਰਪਬਜੀ ਕਾਰਪੋਰੇਸ਼ਨ
ਪਬਲਿਸ਼ਰ
ਡਾਇਰੈਕਟਰ
  • ਬਰੈਂਡਨ ਗ੍ਰੀਨ
  • ਜੰਗ ਤਾਈ-ਸ਼ੋਕ
ਪ੍ਰੋਡਿਊਸਰਕਿਮ ਚੈਂਗ-ਹਾਨ
ਡਿਜ਼ਾਇਨਰਬਰੈਂਡਨ ਗ੍ਰੀਨ
ਆਰਟਿਸਟਜੰਗ ਤਾਈ-ਸ਼ੋਕ
ਕੰਪੋਜ਼ਰਟਾਮ ਸਾਲਤਾ
ਇੰਜਨਅਨਰੀਅਲ ਇੰਜਣ 4
ਪਲੇਟਫਾਰਮ
  • ਮਾਈਕਰੋਸਾਫਟ ਵਿੰਡੋਜ਼
  • ਐਂਡਰੋਇਡ
  • iOS
  • Xbox ਵਨ
  • ਪਲੇਸਟੇਸ਼ਨ 4
  • ਗੂਗਲ ਸਟੇਡੀਆ
ਰਿਲੀਜ਼
ਸ਼ੈਲੀਬੈਟਲ ਰੋਇਲ
ਮੋਡਮਲਟੀਪਲੇਅਰ

ਪਬਜੀ ਜਾਂ ਪਲੇਅਰ-ਅਣਨੌਨ'ਸ ਬੈਟਲਗਰਾਉਂਡ (ਪੀਯੂਬੀਜੀ) ਇੱਕ ਆਨਲਾਈਨ ਮਲਟੀਪਲੇਅਰ ਬੈਟਲ ਗੇਮ ਹੈ ਜੋ ਦੱਖਣੀ ਕੋਰੀਆ ਦੀ ਵੀਡੀਓ ਗੇਮ ਕੰਪਨੀ ਬਲਿਊਹੋਲ ਦੀ ਸਹਾਇਕ ਕੰਪਨੀ ਪੀ.ਯੂ.ਬੀ.ਜੀ. ਕਾਰਪੋਰੇਸ਼ਨ ਦੁਆਰਾ ਬਣਾਈ ਗਈ ਹੈ। ਇਹ ਖੇਡ ਪਹਿਲਾਂ ਵਾਲੀ ਤਰਜ਼ 'ਤੇ ਅਧਾਰਤ ਹੈ ਜੋ ਬ੍ਰੈਂਡਨ "ਪਲੇਅਰ-ਅਣਨੌਨ" ਗ੍ਰੀਨ ਦੁਆਰਾ ਹੋਰ ਖੇਡਾਂ ਲਈ ਤਿਆਰ ਕੀਤੀ ਗਈ ਸੀ, ਜੋ 2000 ਜਪਾਨੀ ਫ਼ਿਲਮ ਬੈਟਲ ਰਾਇਲ ਦੁਆਰਾ ਪ੍ਰੇਰਿਤ ਸੀ ਅਤੇ ਗ੍ਰੀਨ ਦੇ ਰਚਨਾਤਮਕ ਦਿਸ਼ਾ-ਨਿਰਦੇਸ਼ਾਂ ਹੇਠ ਇੱਕ ਇਕਲੌਤੀ ਖੇਡ ਵਜੋਂ ਫੈਲੀ। ਖੇਡ ਵਿੱਚ, 100 ਖਿਡਾਰੀ ਇੱਕ ਟਾਪੂ ਉੱਤੇ ਪੈਰਾਸ਼ੂਟ ਰਾਹੀਂ ਉੱਤਰਦੇ ਹਨ ਅਤੇ ਆਪਣੇ ਆਪ ਨੂੰ ਮਾਰਨ ਤੋਂ ਬਚਾਉਂਦੇ ਹੋਏ ਦੂਜਿਆਂ ਨੂੰ ਮਾਰਨ ਲਈ ਹਥਿਆਰਾਂ ਅਤੇ ਹੋਰ ਸਮੱਗਰੀ ਦੀ ਘੁਸਪੈਠ ਕਰਦੇ ਹਨ। ਖੇਡ ਦੇ ਨਕਸ਼ੇ ਦਾ ਉਪਲਬਧ ਸੁਰੱਖਿਅਤ ਖੇਤਰ ਸਮੇਂ ਦੇ ਨਾਲ ਅਕਾਰ ਵਿੱਚ ਘੱਟ ਜਾਂਦਾ ਹੈ, ਬਚੇ ਹੋਏ ਖਿਡਾਰੀਆਂ ਨੂੰ ਮਜਬੂਰ ਕਰਨ ਲਈ ਹੋਰ ਤੰਗ ਘੇਰੇ ਵਾਲੇ ਖੇਤਰਾਂ ਵਿੱਚ ਭੇਜਦਾ ਹੈ।[1] ਅਖੀਰਲਾ ਖਿਡਾਰੀ ਜਾਂ ਜੋ ਟੀਮ ਬਚਦੀ ਹੈ ਜਾਂ ਕਹਿਣ ਦਾ ਭਾਵ ਜਿਉਂਦੀ ਰਹਿੰਦੀ ਹੈ ਉਹ ਜਿੱਤ ਜਾਂਦੀ ਹੈ।[2]

ਗੇਮ ਨਿਰਮਾਤਾ ਬ੍ਰੈਂਡਨ "ਪਲੇਅਰ-ਅਣਨੌਨ" ਗ੍ਰੀਨ, 2018 ਗੇਮ ਡਿਵੈਲਪਰਜ਼ ਕਾਨਫਰੰਸ ਵਿੱਚ

ਪਬਜੀ ਹਰ ਸਮੇਂ ਦੀ ਸਭ ਤੋਂ ਵੱਧ ਵਿਕਣ ਵਾਲੀ ਅਤੇ ਸਭ ਤੋਂ ਵੱਧ ਖੇਡੀ ਜਾਣ ਵਾਲੀ ਵੀਡੀਓ ਗੇਮ ਹੈ। ਗੇਮ ਨੇ 2020 ਤਕ 70 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ ਸਨ, PUBG ਮੋਬਾਈਲ ਨੂੰ 600 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਸੀ।
ਆਲੋਚਕਾਂ ਤੋਂ ਵੀ ਪਬਜੀ ਨੂੰ ਕਾਫੀ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ ਹਨ। ਇਸਨੇ ਨਵੀਂ ਕਿਸਮ ਦੇ ਗੇਮਪਲੇ ਨੂੰ ਸਾਹਮਣੇ ਲਿਆਂਦਾ ਹੈ ਜਿਸਦੇ ਨਾਲ ਕਿ ਕਿਸੇ ਵੀ ਪੱਧਰ ਦੇ ਹੁਨਰ ਦਾ ਖਿਡਾਰੀ, ਇਸਨੂੰ ਆਪਣੀ ਸਮਝ ਨਾਲ ਥੋੜੇ ਸਮੇਂ ਵਿੱਚ ਹੀ ਨਿਪੁੰਨਤਾ ਨਾਲ ਖੇਡ ਸਕਦਾ ਹੈ। ਇਸਦੀ ਸਫਲਤਾ ਤੋਂ ਬਾਅਦ ਕਈ ਅਣ-ਅਧਿਕਾਰਤ ਚੀਨੀ ਕਲੋਨ ਵੀ ਤਿਆਰ ਕੀਤੇ ਗਏ ਸਨ। ਖੇਡ ਨੂੰ ਹੋਰ ਪ੍ਰਸ਼ੰਸਾਵਾਂ ਦੇ ਨਾਲ, ਕਈ ਗੇਮ ਆਫ ਦਿ ਈਅਰ ਨਾਮਜ਼ਦਗੀਆਂ ਵੀ ਪ੍ਰਾਪਤ ਹੋਈਆਂ। ਪਬਜੀ ਕਾਰਪੋਰੇਸ਼ਨ ਨੇ ਕਈ ਛੋਟੇ ਟੂਰਨਾਮੈਂਟ ਵੀ ਕਰਵਾਏ ਹਨ ਅਤੇ ਦਰਸ਼ਕਾਂ ਤੱਕ ਗੇਮ ਨੂੰ ਪ੍ਰਸਾਰਿਤ ਕਰਨ ਵਿਚ ਸਹਾਇਤਾ ਲਈ ਇਨ-ਗੇਮ ਟੂਲਸ ਪੇਸ਼ ਕੀਤੇ ਹਨ। ਕੁਝ ਦੇਸ਼ਾਂ ਵਿਚ ਕਥਿਤ ਤੌਰ 'ਤੇ ਛੋਟੇ ਖਿਡਾਰੀਆਂ ਲਈ ਇਸਨੂੰ ਹਾਨੀਕਾਰਕ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਖੇਡ ਨਸ਼ੇ ਵਾਂਗ ਛੋਟੀ ਉਮਰ ਦੇ ਖਿਡਾਰੀਆਂ ਤੇ ਅਸਰ ਕਰਦੀ ਹੈ। ਸਿੱਟੇ ਵਜੋਂ ਕਾਫੀ ਦੇਸ਼ਾਂ ਵਿੱਚ ਇਸਦੇ ਉੱਪਰ ਸਮੇਂ-ਸਮੇਂ ਤੇ ਪਬੰਦੀ ਲੱਗਦੀ ਰਹੀ ਹੈ ਅਤੇ ਲੱਗੀ ਹੋਈ ਹੈ।

ਹਵਾਲੇ[ਸੋਧੋ]

  1. Forward, Jordan. "PUBG new map – all the latest details on the upcoming snow map, Vikendi". PCGames. Archived from the original on March 31, 2019. Retrieved March 2, 2019.
  2. Scott-Jones, Richard (July 13, 2017). "PlayerUnknown's Battlegrounds gets first-person-only servers next month". PCGamesN. Archived from the original on July 13, 2017. Retrieved July 13, 2017.

ਬਾਹਰੀ ਲਿੰਕ[ਸੋਧੋ]