ਪਰਚੀਆਂ ਭਾਈ ਸੇਵਾ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਗੇ ਸਾਖੀ ਨਾਵੈ ਮਹਲ ਕੀ ਤੁਰੀ

ਜਬ ਆਠਵੇ ਮਹਲ ਗੁਰੂ ਹਰਿ ਕਿ੍ਰਸਨ ਰਾਇ ਇਹ ਬਚਨ ਕੀਆ ਜੋ ਬਾਬਾ ਬਕਾਲੇ ਤਬ ਕੇਤੇ ਸੋਢੀ ਬਕਾਲੇ ਮੰਜੀਆਂ ਲਾਇ ਬੈਠੇ । ਸੋਲਹ ਮੰਜੀਆਂ ਹੋਈਆਂ ਉਹ ਕਹੇ ਮੈਂ ਗੁਰੂ ਹਾਂ ਉਹ ਕਹੇ ਮੈਂ ਗੁਰੂ ਹਾਂ । ਗੁਰੂ ਤੇਗ ਬਹਾਦਰ ਜੀ ਭੀ ਉਹਾਂ ਹੀ ਥੇ । ਪਰ ਛਪੇ ਰਹਤੇ ਬੇ । ਊਨ ਕਉ ਕੋਉ ਨਾ ਜਾਨਤਾ ਥਾ । ਤਬ ਜੋ ਭਲੇ ਗੁਰਮੁਖ ਸਿਖ ਥੇ ਉਨਕਾ ਮਨ ਉਨ ਮਜੀਆ ਵਾਲਿਆਹੁ ਸਿਉਂ ਨਾ ਮਾਨੀਐ । ਉਨਹੁ ਕੇ ਇਹੁ ਕੀਆ , ਜੋ ਪਿਛਲੀ ਰਾਤ ਇਸਨਾਨ ਕਰਕੇ ਜਪੁਜੀ ਪੜ ਕੇ , ਇਕ ਮਨ ਨਿਰੰਕਾਰ ਆਗੈ ਅਰਦਾਸ ਕਰਕੈ ਗਿਰੰਥ ਜੀ ਕਾਢਿਆਂ । ਗਿਰਥ ਜੀ ਸੌ ਗੁਰੂ ਕਾ ਨਾਮ ਪੁਛਿਆ ਤਬ ਗਿਰੰਥ ਜੀ ਗੁਰੂ ਕਾ ਨਾਮ ਤੇਗ ਕਹਿ ਦੀਆ । ਫਿਰਿ ਸੰਗਿਤਿ ਮਾਤਾ ਨਾਨਕੀ ਪਾਸ ਆਈ । ਮਾਤਾ ਨਾਨਕੀ ਕਉ ਸੰਗਤਿ ਕਹਿ ਸੁਣਾਇਆ , ਜੋ ਗਿਰੰਥ ਜੀ ਸਉ ਸਤਿਗੁਰ ਜੀ ਕਾ ਨਾਮ ਪੂਛਿਆ ਆਇ ਹਉਂ । ਗਿਰੰਥ ਜੀ ਗੁਰੂ ਜੀ ਕਾ ਨਾਮ ਤੇਗਾ ਕਹਿ ਦੀਆ । ਕੋਈ ਸੋਢੀ ਤੁਮਾਰੀ ਕੁਲ ਬਿਖੇ ਤੇਗਾ ਭੀ ਹੈ । ਤ ਮਾਤਾ ਨਾਨਕੀ ਕਹਿਆ , ਤੇਗਾ ਤਉ ਮੇਰਾ ਬੇਟਾ ਹੈ । ਪਰ ਉਹਦੇ ਮਸਤਾਨੇ ਤਉਰ ਰਹਿਤਾ ਹੈ ।ਅੰਧੇਰੀ ਕੋਠਰੀ ਮਹਿ ਪੜਾ ਹੂਆ ਹੈ । ਕਬਹੂੰ ਰੋਟੀ ਲੇਤਾ ਹੈ ਕਬਹੂੰ ਨਹੀਂ ਲੇਤਾ । ਨਾ ਬਸਤ੍ਰਉ ਕੀ ਸੁਰਤਿ ਰਾਖਤਾ ਹੈ । ਨਾ ਨਖਵਾਲ ਕੀ ਸੁਰਤਿ ਰਾਖਤਾ ਹੈ । ਨਾ ਹਮ ਸਿਉਂ ਕਬਹੂੰ ਮਿਲ ਬੈਠਤਾ ਹੈ । ਨਾ ਭਲੀ ਬੂਰੀ ਬਾਤ ਕਰਤਾ ਹੈ । ਤਾਂ ਫੇਰਿ ਸੰਗਤਿ ਕਹਿਆ, ਮਾਤਾ ਜੀ ਤੇਰੀਆਂ ਬਾਤਾਂ ਸਿਉਂ ਪਛਾਣ ਲੀਆ ਹੈ । ਜੋ ਉਹੀ ਗੁਰੂ ਹੈ ਜਿਸ ਕਉ ਕਿਸੀ ਬਾਤ ਕੀ ਅਭਿਲਾਖਾ ਨਹੀਂ । ਅਰ ਸਰਬ ਪ੍ਰਕਾਰ ਸੰਤੋਖ ਮੂਰਤਿ ਹਹਿ । ਅਰ ਸੰਸਾਰ ਕੀ ਸਭ ਬਾਤ ਸਿਉ ਬੇਪਰਵਾਹ ਹਹਿ । ਬਹੁੜਿ ਤਪਵਾਨ ਅਰ ਭਜਨਵਾਨ ਹਹਿ । ਇਹਿ ਲਛਨ ਗੁਰੂ ਕੇ ਹਹਿ । ਤਾਂ ਸਰਬਤ ਸਾਧ ਸੰਗਤਿ ਅਰ ਮਾਤਾ ਨਾਨਕੀ ਸਭ ਏਕਠੇ ਹੋਇ ਕਰਿ ਗੁਰੂ ਜੀ ਪਾਸ ਆਇ । ਆਗੇ ਗੁਰੂ ਜੀ ਕਿਸੀ ਅੰਧੇਰੀ ਕੋਠੜੀ ਮਹਿ ਪੜੇ ਹੁਏ ਥੇ । ਪਰਮੇਸ਼ਰ ਕੇ ਭਜਨ ਮਹਿ ਲੀਨ ਥੇ । ਉਹਾ ਗੁਰੂ ਜੀ ਕਉ ਸੰਗਤਿ ਜਾਇ ਲਧਾ। ਸੰਗੀਤ ਕਹਿਆ ਸਚੇ ਪਾਤਸ਼ਾਹ ਤੇਰੇ ਛਪਿਆ ਤਾਂ ਅੰਧੇਰ ਪੜਿ ਗਾਇਆ ਹੈ । ਤੂੰ ਬਾਹਰ ਆਇ ਕੈ ਦਰਸ਼ਨ ਦੇਹਿ । ਜੋ ਸਭ ਅੰਧੇਰ ਮਿਟ ਜਾਵੇ । ਫੇਰ ਮਾਤਾ ਨਾਨਕੀ ਕਹਿਆ ਬੇਟਾ ਆਠਵੇ ਮਹਲ ਗੁਰੂ ਹਰਿ ਕਿਸਾਨ ਰਾਇ ਸੰਗਤਿ ਕਉ ਤੇਰਾ ਅੰਚਲ ਪਕੜਾਇ ਹੈ । ਤਾ ਤੈ ਤੂੰ ਮੂੰਜੀ ਉਪਰਿ ਬੈਠ ਅਰੁ ਸੰਗਤਿ ਕਾ ਉਧਾਰ ਕਰੁ ।

ਫੇਰ ਗੁਰੂ ਤੇਗ ਬਹਾਦਰ ਜੀ ਕਹਿਆ ਮਾਤਾ ਜੀ ਪੋਟਗਉਰੀ ਹੈ ਮੇਰੇ ਚਕਣ ਦੀ ਨਾਹੀ ।ਤਾਂ ਫੇਰਿ ਸੰਗਤਿ ਅਰਦਾਸ ਕੀਨੀ ਜੋ ਸਚੇ ਪਾਤਿਸਾਹ ਤੂ ਗੁਰੂ ਹਹਿ ਕਰਣ ਕਾਰਣ , ਅਸਾਨੂੰ ਭ੍ਰਮਾਵਣ ਦੀਆ ਬਾਤਾਂ ਨ ਕਰਿ । ਆਠਵੇ ਮਹਿਲ ਤੁਹਨੂੰ ਗੁਰੂ ਥਾਪਿਆਂ ਹੈ । ਗੁਰੂ ਗਿਰੰਥ ਜੀ ਤੁਹਨੂੰ ਗੁਰੂ ਥਾਪਿਆ ਹੈ । ਤੂ ਜੋ ਅਬ ਦੁਰਣ ਕੀਆ ਬਾਤਾਂ ਕਰਤਾ ਹਹਿ ਸੋ ਕਿਉ ਦੁਰਤਾ ਹੈ । ਦੁਤੀਏ ਕਾ ਚੰਦ ਦੁਰੇ ਤਉਦੁਰੇ ਪਰ ਪੂਰਨਮਾਸ਼ੀ ਕਾ ਚੰਦਰਮਾ ਕਹਾ ਦੁਰੈ । ਉਹ ਨਹੀਂ ਦੁਰੁਤਾ । ਤੁਹਨੂੰ ਗੁਰੂ ਹੀ ਗੁਰੂ ਕਹਿਆ ਹੈ । ਤੇ ਗੁਰੂ ਹੀ ਤੁਹਨੂੰ ਛਪਿਆ ਲਧਾ ਹੈ । ਅਸੀਂ ਤੁਰਾ ਨੂੰ ਲਭਣਯੋਗ ਕਬ ਹੋਏ । ਅਬ ਸੰਗਤਿ ਓਪਰਿ ਦਇਆ ਕਰੀਏ । ਮੰਜੀ ਉਪਰਿ ਬੈਸੀਐ ਜੋ ਜੀਅ ਭਰਮੇ ਨਾਹੀ । ਗੁਰੂ ਹੀ ਕੋ ਗੁਰੂ ਜਾਨਹਿ । ਅਵਰ ਜੀਆ ਕਉ ਗੁਰੂ ਨ ਜਾਨਹਿ ।

ਤਬ ਗੁਰੂ ਜੀ ਸੰਗਤਿ ਕੀ ਅਰਦਾਸ ਦਇਆ ਕਰਕੇ ਮਾਨੀ । ਕੋਠੇ ਤੇ ਬਾਹਰ ਆਏ । ਇਸ਼ਨਾਨ ਕਰ ਕੈ ਪਟੰਬਰ ਪਹਿਰੇ । ਮੰਜੀ ਊਪਰਿ ਬੈੈਠੇ ।ਸਭ ਸਿੱਖ ਸੰਗਤੀ ਪ੍ਰਸੰਨ ਹੋਇ । ਤਬ ਏਕ ਲਬਾਣਾ ਸਿੱਖ ਮਸੰਦ ਸੀ ।ਮੱਖਣ ਸ਼ਾਹ ਉਸਕਾ ਨਾਮ ਥਾ । ਉਹ ਗੁਰੂ ਜੀ ਕਾ ਹਜ਼ਾਰ ਰੁਪਈਆ ਲੱਕ ਬੰਧੀ ਫਿਰਦਾ ਸੀ । ਉਸ ਕੇ ਮਨ ਮੈਂ ਇਉਂ ਬ੍ਰਤ ਸੀ । ਜੋ ਜਬ ਗੁਰੂ ਜੀ ਮੇਰੇ ਪਾਸਹੁ ਆਪੇ ਮਾਗ ਲੈਵੇਗਾ ਤਬ ਮੈਂ ਉਸੀ ਕੳ ਗੁਰੂ ਜਾਨਉਗਾ । ਅਰ ੳਸੀ ਕਉ ਮਾਇਆ ਦੇਵਉਗਾ । ਦੁਇ ਦੁਇ ਰੁਪਈਏ ਹਭਣਾ ਮੰਜੀਆਂ ਵਾਲ਼ੀਆਂ ਅਗੇ ਰਖਿ ਕੇ ਮਥਾ ਟੇਕ ਆਇਆ ਸੀ। ਫੇਰਿ ਉਸਨੇ ਗੁਰੂ ਤੇਗ ਬਹਾਦਰ ਕੇ ਆਗੇ ਭੀ ਦੁਇ ਰੁਪਈਏ ਰਖ ਕੇ ਮੱਥਾ ਟੇਕਿਆ । ਤਬ ਗੁਰੂ ਜੀ ਉਸਕੀ ਉਰਿ ਦੇਖਿ ਕਰਿ ਕਹਿਆ । ਮਖਣਸਾਹ ਮੇਰਾ ਤਾ ਤੇਰੇ ਪਾਸਿ ਹਜ਼ਾਰ ਰੁਪਇਆ ਹੈ ਤੂ ਦੁਇ ਕਿਉਂ ਰਾਖਤਾ ਹਹਿ । ਤਾਂ ਮਖਣਸਾਹ ਪ੍ਰਸੰਨ ਹੋਇ ਕਰਿ ਹਜ਼ਾਰ ਰੁਪਈਆ ਲਕ ਤੇ ਖੋਲਿ ਕਹਿ ਗੁਰੂ ਜੀ ਕੇ ਆਗੇ ਧਰ ਦੀਆ ਅਰੁ ਫੇਰਿ ਮਾਥਾ ਟੇਕਿਆ । ਫੇਰਿ ਮਹਿਲ ਊਪਰ ਚੜ੍ਹ ਗਿਆ ਚਾੜਿ ਕੈ ਕਪੜਾ ਫੇਰਿਆਂ ਅਰੁ ਢੰਢੋਰਾ ਦੀਆ ਜੋ ਗੁਰੂ ਲਾਧਾ ਗੁਰੂ ਲਾਧਾ ਗੁਰੂ ਕਰਣ ਕਾਰਣ ਲਾਧਾ । ਗੁਰੂ ਤੇਗ ਬਹਾਦਰ ਲਾਧਾ । ਹੋਰ ਗੁਰੂ ਕੋਈ ਨਾਹੀ । ਗੁਰੂ ਤੇਗ ਬਹਾਦਰ ਲਾਧਾ । ਇਹ ਢੰਢੋਰਾ ਮਖਣਸਾਹ ਕਾ ਸੁਣਿ ਕਹਿ ਹਭੇ ਮੰਜੀਆ ਵਾਲੇ ਛਪਿ ਗਏ । ਜਿਉਂ ਸੂਰਜ ਕੇ ਪ੍ਰਗਟੇ ਚੰਦ ਤਰਾਇਨ ਛਪ ਜਾਂਦੇ ਹੈਨਿ। ਤਿਉ ਹੀ ਗੁਰੂ ਤੇਗ ਬਹਾਦਰ ਕੇ ਪ੍ਰਗਟੇ ਸੋਲ । ਹੀ ਮੰਜੀਆਂ ਛਪ ਗਈਆਂ

ਆਗੇ ਸਾਖੀ ਦੂਸਰੀ ਨਾਵੇ ਮਹਲ ਕੀ ਤੁਰੀ

ਏਕ ਬੇਰ ਮਾਤਾ ਜੀ ਅਰੁ ਮੰਤ੍ਰੀਅਹੁ ਗੁਰੂ ਜੀ ਕੇ ਆਗੇ ਇਹੀ ਅਰਦਾਸ ਕੀਨੀ । ਜੋ ਸਚੇ ਪਾਤਸ਼ਾਹ ਮਸੰਦ ਲਾਖ ਹੀ ਰੁਪਈਏ ਤੇਰੀਆਂ ਸੰਗਤੀ ਪਾਸਹੁ ਲਿਆਵਦੇ ਹੈ ਤੇ ਘਰੀ ਰੱਖਦੇ ਜਾਂਦੇ ਹੈਨਿ । ਗੁਰੂ ਕੇ ਖ਼ਜ਼ਾਨੇ ਨਹੀਂ ਪਾਇਦੇ ।ਤਮੁ ਉਨ ਕਉ ਕੱਛ ਤਾੜਨਾ ਕਰਹੁ ਜੋ ਮਾਇਆ ਗੁਰੂ ਕੈ ਖ਼ਜ਼ਾਨੇ ਪਾਵਹਿ । ਤਬ ਹੁਕਮੁ ਹੋਆ ਗੁਰੂ ਭੂਖਾ ਨਹੀਂ ਕਿਉਂ ਬੈਠਾ । ਗੁਰੂ ਭੀ ਪਿਆ ਪ੍ਰਸਾਦ ਪਾਵਦਾ ਹੈ ਕਿੳ ? ਇਹ ਗੱਲ ਜਾਵਣ ਦੇਵਹੁ ।ਤਾਂ ਇਹ ਬਚਨ ਗੁਰੂ ਕਾ ਸੁਣਿ ਕਰ ਸਭ ਹੀ ਚੁਪ ਕਰਿ ਗਏ । ਕੁਛ ਕਾਲ ਬੀਤਾ ਤਬ ਅਉਰ ਅਰਦਾਸ ਸਭਨਾਂ ਰਲਿ ਮਿਲਿ ਕੀਨੀ । ਮਾਤਾ ਅਰ ਮੰਤ੍ਰੀਆ । ਜੋ ਸਚੇ ਪਾਤਸ਼ਾਹ ਸਰਿਕ ਬਲ ਪਾਇ ਗਏ ਹੈਨਿ । ਕੁਛ ਉਨ ਕੁਛ ਤੁਮ ਤਾੜਨਾ ਕਰਹੁ । ਤਬ ਫੇਰਿ ਇਹਿ ਹੁਕਮ ਹੋਆ ਭਾਈ ਅਸੀਂ ਕਿਸੀ ਕੇ ਕਛੁ ਤਾੜਨਾ ਕਰਣੇ ਯੋਗ ਨਾਹੀ । ਮਨੁ ਹਮਾਰਾ ਕਿਸੀ ਅਵਰ ਸੰਕਲਪ ਮਹਿ ਖੇਲਤਾ ਹੈ । ਅਰੁ ਸੱਭ ਜਿਉਂ ਸਮਝਣੇ ਵਾਲਾ ਹੋਆ ਹੈ ਗੁਰੂ ਗੋਬਿੰਦ ਸਿੰਘ । ਆਪ ਭੀ ਸਤਵੀਂ ਭੂਮਿਕਾ ਵਾਸੀ ਹੋਇਗਾ ,ਅਰ ਸਭ ਜਗਤ ਕਉ ਭੀ ਸੁਭ ਮਾਰਗ ਲਗਾਵੇਗਾ । ਐਸਾ ਪੁਰਖੁ ਨਿਰੰਕਾਰ ਭੇਜਿਆ , ਆਇਆ ਹੈ ਅਰੁ ਹਮ ਸਿਉ ਤਉ ਤਾੜਨਾ ਨਹੀਂ ਹੋਤੀ । [1]

  1. ਵਿਰਸਾ, ਵਾਰਤਕ (2015). ਵਾਰਤਕ ਵਿਰਸਾ. ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ. ISBN 978-81-302-0092-7.