ਪਰਤਵੀਆਂ ਕਿਰਿਆਵਾਂ
ਦਿੱਖ
ਪਰਤਵੀਆਂ ਕਿਰਿਆਵਾ ਉਹ ਕਿਰਿਆਵਾਂ ਹਨ ਜਿਹਨਾਂ ਵਿੱਚ ਠੀਕ ਹਾਲਤਾਂ ਅੰਦਰ, ਉਤਪਾਦ ਆਪਸ ਵਿੱਚ ਕਿਰਿਆ ਕਰ ਕੇ ਪਹਿਲੇ ਵਾਲਾ ਅਭਿਕਾਰਕ ਮੁੜ ਪੈਦਾ ਕਰ ਦਿੰਦੇ ਹਨ। ਇਸ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਇੱਕ ਸਮੀਕਰਨ ਵਿੱਚ ਲਿਖਿਆ ਜਾ ਸਕਦਾ ਹੈ। ਇੱਕ ਚਿੰਨ੍ਹ ਦਰਸਾਉਂਦਾ ਹੈ ਕਿ ਇਹ ਕਿਰਿਆ ਪਰਤਵੀ ਹੈ।
ਪਤਲੇ ਤੇਜ਼ਾਬ ਅਤੇ ਖਾਰ ਦੀ ਕਿਰਿਆ ਪਰਤਵੀ ਹੁੰਦੀ ਹੈ। ਜਿਵੇਂ, ਕਾਰਬੋਨਿਕ ਤੇਜ਼ਾਬ: H2CO3 (l) + H2O(l) ⇌ HCO−3 (aq) + H3O+(aq).
ਇਤਿਹਾਸ
[ਸੋਧੋ]ਪਰਤਵੀ ਕਿਰਿਆ ਦਾ ਪਹਿਲੀ ਵਾਰ ਵਿਚਾਰ 1803 ਵਿੱਚ ਕਲਾਓਡ ਲਾਓਸ ਬਰਥੋਲੈਟ ਨੇ ਪੇਸ਼ ਕੀਤਾ ਜਦੋਂ ਉਸ ਨੇ ਲੂਣ ਦੀ ਨਦੀ ਵਿੱਚ ਸੋਡੀਅਮ ਕਾਰਬੋਨੇਟ ਦਾ ਬਣਦਾ ਹੋਇਆ ਦੇਖਿਆ।[1]
- 2NaCl + CaCO3 → Na2CO3 + CaCl2
ਪਰਤਵੀ ਕਿਰਿਆ:
- Na2CO3 + CaCl2→ 2NaCl + CaCO3
ਜਿਵੇਂ ਨਾਈਟਰੋਜਨ ਡਾਈ ਆਕਸਾਈਡ ਅਭਿਕਾਰਕ ਤੋਂ ਨਾਈਟਰੋਜਨ ਮੌਨੋਆਕਸਾਈਡ ਅਤੇ ਆਕਸੀਜਨ ਪੈਦਾ ਹੁੰਦੇ ਹਨ ਅਤੇ ਠੰਡੇ ਹੋ ਕਿ ਬਾਪਸ ਮਿਲ ਕੇ ਨਾਈਟੋਜਨ ਡਾਈ ਆਕਸਾਈਡ ਬਣ ਜਾਂਦੇ ਹਨ। ਇਸ ਕਿਰਿਆ ਦੇ ਪਹਿਲੇ ਹਿਸੇ ਨੂੰ ਅਗੇਤਰੀ ਕਿਰਿਆ ਅਤੇ ਦੂਜੇ ਹਿੱਸੇ ਨੂੰ ਪਿਛੇਤਰੀ ਕਿਰਿਆ ਕਹਿੰਦੇ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ How did Napoleon Bonaparte help discover reversible reactions?. Chem1 General Chemistry Virtual Textbook: Chemical Equilibrium Introduction: reactions that go both ways.