ਸਮੱਗਰੀ 'ਤੇ ਜਾਓ

ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਕਵਿਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਹੁਣ ਵੀ ਕਵਿਤਾ ਵਿੱਚ ਬਹੁਲਤਾ ਉਸ ਕਵਿਤਾ ਦੀ ਹੈ, ਜੋ ਨਿਰੀ ਭਾਵੁਕਤਾ ਅਤੇ ਹੇਰਵੇ ਨੂੰ ਪਿਛਾਂਹ ਛੰਡ ਆਈ। ਹੁਣ ਵੀ ਕਵਿਤਾ ਨਵੇਂ ਸਰੋਕਾਰਾਂ ਅਤੇ ਨਵੀਆਂ ਦਿਸ਼ਾਵਾਂ ਦੀ ਸੂਚਕ ਹੈ। “ਮੈਂ ਇਸ ਕਵਿਤਾ ਲਈ ‘ਪਰਵਾਸੀ’ ਜਾਂ ਅਜਿਹਾ ਰਲਦਾ ਮਿਲਦਾ ਵਿਸ਼ੇਸ਼ਣ ਨਹੀਂ ਵਰਤਿਆ।”[1]

ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰ

[ਸੋਧੋ]
  1. 1. ਰਵਿੰਦਰ ਰਵੀ
  2. 2. ਜਗਜੀਤ ਬਰਾੜ
  3. 3. ਗੁਰੂਮੇਲ ਸਿੱਧੂ
  4. 4. ਅਜਮੇਰ ਰੋਡੇ
  5. 5. ਨਵਤੇਜ਼ ਭਾਰਤੀ
  6. 6. ਗੁਰਚਰਨ ਰਾਮਪੁਰੀ
  7. 7. ਅਜਾਇਬ ਕਮਲ
  8. 8. ਅਜੀਤ ਰਾਹੀਂ
  9. 9. ਕੁਲਵਿੰਦਰ ਤੇ
  10. 10. ਰਾਜਵਿੰਦਰ ਆਦਿ।

ਕੁਝ ਸ਼ਾਇਰਾਂ ਨੇ ਆਰਥਿਕ ਮਜ਼ਬੂਰੀਆਂ ਕਾਰਨ ਪਰਵਾਸ ਗ੍ਰਹਿਣ ਕੀਤਾ। ਇਹਨਾਂ ਸ਼ਾਇਰਾਂ ਵਿੱਚ ਪ੍ਰਮੁੱਖ ਸ਼ਾਇਰ ਹਨ।

ਸੁਖਵਿੰਦਰ ਕੰਬੋਜ

[ਸੋਧੋ]

ਇਹ ਉਹ ਸ਼ਾਇਰ ਹਨ ਜੋ ਪਰਵਾਸ ਨੂੰ ਚਿੰਤਨੀ ਪੱਧਰ ਉਤੇ ਸਮਝਣ ਦਾ ਯਤਨ ਕਰਦੇ ਹਨ। ਸੁਖਵਿੰਦਰ ਕੰਬੋਜ਼ ਦੀ ਕਵਿਤਾ ਦਾ ਨਮੂਨਾ ਦੇਖੋ: "ਸਾਡੇ ਕੋਲ ਕੰਮ ਤਾਂ ਹਨ

ਪਰ ਜਿੰਦਗੀ ਕਿੱਥੇ ਹੈ

ਅਸੀ ਕੰਮਾਂ ਨੂੰ ਪੈਰਾਂ ਤੋਂ ਉਤਾਰ ਕੇ

ਪਿਠਾਂ ਤੇ ਲਦ ਲਿਆ ਹੈ ਸਦਰੈੱਸ ਬਣਾ ਕੇ।"

ਇਕਬਾਲ ਖਾਨ

[ਸੋਧੋ]

ਇਹ ਸ਼ਾਇਰ ਕਿਸੇ ਵਕਤ ਏਧਰ ਸਰਗਰਮ ਨਕਸਲੀ ਸੀ। ਉਸਦੀ ਕਿਤਾਬ ‘ਨਾਗ ਦੀ ਮੌਤ ਤੱਕ`, ਹੈ।ਉਹਦੀ ਕਵਿਤਾ ਹੈ ਮੈਂ ਨਹੀਂ ਪਰਤਾਂਗਾ: "ਸੰਸਾਰ ਤਾਂ ਘੋਗੇ ਵਾਂਗੋ ਸਿਮਟ ਗਿਆ ਹੈ

ਧਰਤੀ ਦਾ ਗੋਲਾ ਤਾਂ ਬਸ ਗੇਂਦ ਵਾਂਗ

ਬ੍ਰਹਿਮੰਡ ਵੀ ਗੁੰਝਲਦਾ ਜਾ ਰਿਹਾ ਹੈ।"[2]

ਅਜੀਤ ਰਾਹੀਂ

[ਸੋਧੋ]

ਇਕਬਾਲ ਖਾਨ ਦੇ ਉਲਟ ਅਸਟ੍ਰੇਲੀਆ ਜਾ ਵਸੇ ਅਜੀਤ ਰਾਹੀਂ ਦੀ ਕਿਤਾਬ ਦਾ ਨਾਂ ਹੈ “ਮੈਂ ਪਰਤ ਆਵਾਂਗਾ। ਇਹ ਵਿਰਲਾਪ ਤੇ ਸੰਤਾਪ ਦੀ ਕਾਵਿ ਹੈ। “ਗੁਰਬਚਨ ਅਨੁਸਾਰ, ਹੁਣ ਵੀ ਕਵਿਤਾ ਉਹ ਕਾਵਿ ਹੈ, ਜਿਸ ਵਿੱਚ ਪਰਵਾਸ ਸਮੁੱਚੀ ਹਯਾਤੀ 'ਚ ਵਾਪਰਨ ਵਾਲੀ ਘਟਨਾ ਵਾਂਗ ਹੈ।ਇਹ ਵਿਸ਼ੇਸ਼ ਰੂਪ ਬੈਗਾਨਗੀ ਦਾ ਸਰੋਤ ਨਹੀ, ਸਗੋਂ ਮਾਨਵੀ ਸਾਹਸ ਲਈ ਚੁਣੋਤੀ ਹੈ।[3][4]” ਦੀ ਕਵਿਤਾ ਦਾ ਹਵਾਲਾ ਦਿੱਤਾ ਹੈ ਜੋ ਪਰਦੇਸੀ ਬੇਗਾਨਗੀ ਦੇ ਸਨਮੁੱਖ ਹੈ। "ਜੇ ਤੁਸੀ ਇਸ ਦੇਸ ਵਿੱਚ

ਨਵੇਂ ਆਏ ਹੋਂ ਜੀ ਆਇਆ

ਤੁਹਾਨੂੰ ਸੁਪਨਾ ਜਰੂਰ ਆਵੇਗਾ

ਪਿੱਛੇ ਰਹੇ ਪਿੰਡ ਦਾ,"

ਵਰਿੰਦਰ ਪਰਹਾਰ

[ਸੋਧੋ]

2002 ਵਿੱਚ ਸਾਊਥੈਂਪਟਨ ਰਹਿੰਦੇ ਵਰਿੰਦਰ ਪਰਹਾਰ ਦਾ ਕਾਵਿ ਸੰਗ੍ਰਹਿ ਕੁਦਰ ਆਇਆ। ਪਹਿਲੇ ਵਰਕੇ ਉੱਤੇ ਲਿਖਿਆ ਸੀ: ਇਸ ਕਾਵਿ-ਕਿਤਾਬ ਵਿੱਚ, ਮੈਂਨੂੰ ਆਪਣੀ ਗੱਲ ਆਖਣ ਲਈ, ਚਿਰਾਂ ਤੋਂ ਭੁੱਲੀ ਹੋਈ ਭਾਸ਼ਾ ਫੇਰ ਤੋ ਸਿੱਖ ਵੀ ਪਈ ਹੈ ਤੇ ਮੇਰੀ ਇਸ ਗੱਲ ਨੂੰ ਸਮਝਣ ਲਈ ਤੁਹਾਨੂੰ ਸਿੱਖੀ ਹੋਈ ਭਾਸ਼ਾ ਕੁਝ ਚਿਰ ਲਈ ਭੁਲਾਉਣੀ ਪਵੇਗੀ।[5]

ਪਰਦੇਸਾਂ ਵਿੱਚ ਬੈਠੇ ਸ਼ਾਇਰਾਂ ਦੀ ਪ੍ਰਤੀਨਿਧ ਚਿੰਤਨੀ, ਜਿੰਦਗੀ ਵਿੱਚੋਂ ‘ਸੁਖਵਿੰਦਰ’ ਅਤੇ ‘ਸੁਖਪਾਲ’ ਦਾ ਨਾਂ ਵੀ ਆਉਂਦਾ ਹੈ। ਇਹ ਹੁਣ ਵੀ ਕਵਿਤਾ ਦਾ ਫਿਨਾਮਿਨਾ ਹੈ, ਜੋ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਸਾਰੇ ਪੰਜਾਬੀ ਸ਼ਾਇਰ ਲਿਖ ਰਹੇ ਹਨ।

ਹਵਾਲੇ

[ਸੋਧੋ]
  1. ਪਰਵਾਸ ਤੇ ਪਰਵਾਸੀ ਸਹਿਤ, ਸੰਪਾਦਕ ਡਾ ਹਰਚੰਦ ਸਿੰਘ ਬੇਦੀ, ਲੇਖਕ ਡਾ ਮੋਹਨਜੀਤ, ਪੰਨਾ ਨੰ -273
  2. ਇਕਬਾਲ ਖਾਨ, ਨਾਗ ਦੀ ਮੌਤ ਤੱਕ
  3. ਕਵਿਤਾ, ਪਰਵਾਸ ਤੇ ਪੰਜਾਬੀ ਬੰਦਾ, ਗੁਰਚਰਨ, ਅਮਰੀਕੀ ਕਵਿਤਾ, ਵਿਸ਼ੇਸ਼ ਅੰਕ, ਅੱਖਰ
  4. ਗੁਰਬਚਨ ਨੇ ਇੱਥੇ “ਅਜਮੇਰ ਰੋਡੇ
  5. ਕੁਦਰਤ, ਵਰਿੰਦਰ ਪਰਿਹਾਰ, ਸਫਾ-8