ਪਰਮਜੀਤ ਸਿੰਘ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਹ ਲੇਖ ਇੱਕ ਬਰਤਾਨਵੀ ਸਾਂਸਦ ਦੇ ਬਾਰੇ ਹੈ।
ਪਰਮਜੀਤ ਸਿੰਘ ਗਿੱਲ

ਸਾਂਸਦ
ਲੈਸਟਰ ਪੱਛਮੀ
ਮਜੌਰਟੀ

1,654 (5.4%)

ਨਿੱਜੀ ਜਾਣਕਾਰੀ
ਜਨਮ

(20-12-1966) 20 ਦਸੰਬਰ 1966 (ਉਮਰ 50)
ਲੈਸਟਰ

ਕੌਮੀਅਤ

ਬਰਤਾਨਵੀ

ਸਿਆਸੀ ਪਾਰਟੀ

ਲਿਬਰਲ ਡੈਮੋਕਰੇਟ

ਪਤਨੀ

ਜੂਲੀਅਟ ਗਿੱਲ

ਸੰਤਾਨ

2

ਪਰਮਜੀਤ ਸਿੰਘ ਗਿੱਲ (ਜਨਮ 20 ਦਸੰਬਰ 1966 ਲੈਸਟਰ ਵਿਚ) ਇੱਕ ਬਰਤਾਨਵੀ ਲਿਬਰਲ ਡੈਮੋਕਰੇਟ ਸਿਆਸਤਦਾਨ ਹੈ। ਸਾਂਸਦ ਦੇ ਤੌਰ ਲੈਸਟਰ ਦੱਖਣੀ ਦੀ  ਜੁਲਾਈ 2004 ਮਈ 2005 ਤੱਕ ਸੇਵਾ ਕਰਨ ਵਾਲੇ ਉਹ ਘੱਟ ਗਿਣਤੀ ਨਸਲ ਦੇ ਪਹਿਲੇ ਲਿਬਰਲ ਡੈਮੋਕਰੇਟ ਸਾਂਸਦ ਸਨ।

ਉਹ ਸਭ ਤੋਂ ਪਹਿਲਾਂ  ਸਟੋਨੀਗੇਟ ਵਾਰਡ, ਲੈਸਟਰ ਚ ਕਾਉਂਸਲਰ ਦੇ  ਤੌਰ 'ਤੇ ਲਿਬਰਲ ਡੈਮੋਕਰੇਟ ਲਈ  ਚੁਣੇ ਗਏ ਸੀ ਤੇ 15 ਜੁਲਾਈ 2004 ਨੂੰ ਹਾਊਸ ਆਫ ਕਾਮਨਜ਼ ਲਈ ਲੈਸਟਰ ਦੱਖਣੀ ਜ਼ਿਮਨੀ-ਚੋਣ ਚ ਚੁਣੇ ਗਏ। ਉਸ ਨੇ ਮੁੜ 2005 ਦੀ ਜਨਰਲ ਚੋਣ ਲੜੀ,ਪਰ ਇਸ ਵਾਰ ਲੇਬਰ ਪਾਰਟੀ ਦੇ ਉਮੀਦਵਾਰ, ਸਰ ਪੀਟਰ ਸੋਲਸਬਾਈ ਤੋਂ ਹਾਰ ਗਿਆ।

ਉਸ ਨੇ ਲੈਸਟਰ ਸਿਟੀ ਪ੍ਰੀਸ਼ਦ ਦੇ ਸਟੋਨੀਗੇਟ ਵਾਰਡ ਦੇ ਕਾਉਂਸਲਰ ਦੇ ਤੌਰ 'ਤੇ 2011 ਦੀਆਂ ਚੋਣਾਂ ਚ ਹਾਰਨ ਤੱਕ ਸੇਵਾ ਜਾਰੀ ਰੱਖੀ ਸੀ।

ਉਹ ਸ਼ੁਰੂ ਵਿੱਚ  2011 ਦੀਆਂ ਲੈਸਟਰ ਦੱਖਣੀ ਜ਼ਿਮਨੀ-ਚੋਣਾਂ ਲਈ ਲਿਬਰਲ ਡੈਮੋਕਰੇਟ ਉਮੀਦਵਾਰ ਦੇ ਤੌਰ 'ਤੇ ਚੁਣਿਆ ਗਿਆ ਸੀ ਕਿੳਂਕਿ ਸੋਲਸਬਾਈ ਨੇ ਲੈਸਟਰ ਦੇ ਮੇਅਰ ਲਈ ਖੜ੍ਹਨਾ ਸੀ। ਬਾਅਦ ਚ  ਪਰਿਵਾਰ ਦੇ ਦਬਾਅ ਥੱਲੇ ਉਸਨੇ ਅਪਣਾ ਅਹੁਦਾ ਤਿਆਗ ਦਿੱਤਾ। ਉਸਦੀ ਜਗ੍ਹਾ ਜ਼ਫਰ ਹੱਕ ਨੇ ਸੇਵਾ ਸੰਭਾਲੀ।

ਉਹ ਜਾਣਕਾਰੀ ਬੰਦੋਬਸਤ ਦਾ ਇੱਕ ਸਥਾਨਕ ਅਧਿਕਾਰੀ ਹੈ ਅਤੇ ਚਾਰਨਵੁੱਡ ਪ੍ਰੀਸ਼ਦ ਦੇ ਸੁਰੱਖਿਆ ਸਲਾਹਕਾਰ ਦੇ ਤੌਰ ਤੇ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਉਹ ਇੱਕ ਡਾਟਾ ਸੁਰੱਖਿਆ ਪਰਬੰਧਕ ਦੇ ਤੌਰ 'ਤੇ ਲੈਸਟਰ ਸਿਟੀ ਪ੍ਰੀਸ਼ਦ ਲਈ ਕੰਮ ਕਰਦਾ ਰਿਹਾ।

ਉਸ ਨੇ ਜੂਲੀਅਟ ਗਿੱਲ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਕੋਲ ਇੱਕ ਪੁੱਤਰ ਅਤੇ ਇੱਕ ਧੀ ਹੈ।

ਇਹ ਵੀ ਵੇਖੋ[ਸੋਧੋ]

  • ਬਰਤਾਨੀਆ ਦੇ ਸੰਸਦ ਦੇ ਨਾਲ ਛੋਟੀ ਸਰਵਿਸ ਦੀ ਸੂਚੀ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]