ਪਰਮੇਸ਼ਵਰਵਰਮਨ ਦੂਜਾ
| ਪਰਮੇਸ਼ਵਰਵਰਮਨ ਦੂਜਾ | |
|---|---|
| ਪੱਲਵ ਸਮਰਾਟ | |
| ਸ਼ਾਸਨ ਕਾਲ | ਅੰ. 725 – ਅੰ. 731 |
| ਪੂਰਵ-ਅਧਿਕਾਰੀ | ਨਰਸਿੰਹਵਰਮਨ ਦੂਜਾ |
| ਵਾਰਸ | ਨੰਦੀਵਰਮਨ ਦੂਜਾ |
| ਮੌਤ | 731 |
| ਰਾਜਵੰਸ਼ | ਪੱਲਵ |
| ਧਰਮ | ਹਿੰਦੂ |
| ਪੱਲਵ ਰਾਜਾ (200s–800s CE) | |
|---|---|
| ਵੀਰਕੁਰਚਾ | (??–??) |
| ਵਿਸ਼ਨੂੰਗੋਪਾ ਪਹਿਲਾ | (??–??) |
| ਵਿਸ਼ਨੂੰਗੋਪਾ ਦੂਜਾ | (??–??) |
| ਸਿੰਹਵਰਮਨ ਤੀਜਾ | (??–??) |
| ਸਿੰਹਵਿਸ਼ਨੂੰ | 575–600 |
| ਮਹਿੰਦਰਵਰਮਨ ਪਹਿਲਾ | 600–630 |
| ਨਰਸਿੰਹਵਰਮਨ ਪਹਿਲਾ | 630–668 |
| ਮਹਿੰਦਰਵਰਮਨ ਦੂਜਾ | 668–670 |
| ਪਰਮੇਸਵਰਵਰਮਨ ਪਹਿਲਾ | 670–695 |
| ਨਰਸਿਮਹਾਵਰਮਨ ਦੂਜਾ | 695–728 |
| ਪਰਮੇਸਵਰਵਰਮਨ ਦੂਜਾ | 728–731 |
| ਨੰਦੀਵਰਮਨ ਦੂਜਾ | 731–795 |
| ਦੰਤੀਵਰਮਨ | 795–846 |
| ਨੰਦੀਵਰਮਨ ਤੀਸਰਾ | 846–869 |
| ਨ੍ਰਿਪੁਤੁੰਗਵਰਮਨ | 869–880 |
| ਅਪਰਾਜਿਤ ਵਰਮਨ | 880–897 |
ਪਰਮੇਸ਼ਵਰਵਰਮਨ ਦੂਜਾ ਪੱਲਵ ਰਾਜਵੰਸ਼ ਦਾ ਇੱਕ ਰਾਜਾ ਸੀ। ਉਸ ਨੇ 725 ਤੋਂ 731 ਤੱਕ ਰਾਜ ਕੀਤਾ। ਉਸ ਨੂੰ ਗੰਗ ਵੰਸ਼ ਨੇ ਜੰਗ ਵਿੱਚ ਮਾਰ ਦਿੱਤਾ ਸੀ ਜਿਸ ਨਾਲ ਪੱਲਵ ਸਿੰਘਾਸਣ ਦਾ ਕੋਈ ਵਾਰਸ ਨਹੀਂ ਬਚਿਆ।
ਰਾਜ
[ਸੋਧੋ]ਪਰਮੇਸ਼ਵਰਵਰਮਨ ਨੇ 725 ਵਿੱਚ ਆਪਣੇ ਪਿਤਾ ਨਰਸਿੰਹਵਰਮਨ ਦੂਜਾ ਦਾ ਉੱਤਰਾਧਿਕਾਰੀ ਬਣ ਕੇ 731 ਤੱਕ ਰਾਜ ਕੀਤਾ। ਉਸ ਦੇ ਰਾਜ ਦੌਰਾਨ, ਪੱਲਵ ਰਾਜਧਾਨੀ ਕਾਂਚੀ 'ਤੇ ਚਾਲੁਕੀਆ ਅਤੇ ਉਨ੍ਹਾਂ ਦੇ ਗੰਗਾ ਸਹਿਯੋਗੀਆਂ ਨੇ ਹਮਲਾ ਕੀਤਾ ਅਤੇ ਪਰਮੇਸ਼ਵਰਵਰਮਨ ਨੂੰ ਆਤਮ ਸਮਰਪਣ ਕਰਨਾ ਪਿਆ ਅਤੇ ਅਪਮਾਨਜਨਕ ਸ਼ਰਤਾਂ ਸਵੀਕਾਰ ਕਰਨੀਆਂ ਪਈਆਂ। ਇਸ ਅਪਮਾਨ ਦਾ ਬਦਲਾ ਲੈਣ ਲਈ, ਪਰਮੇਸ਼ਵਰਵਰਮਨ ਨੇ ਬਾਅਦ ਵਿੱਚ ਗੰਗ ਵੰਸ਼ 'ਤੇ ਹਮਲਾ ਕੀਤਾ ਪਰ ਉਹ ਹਾਰ ਗਿਆ ਅਤੇ ਲੜਾਈ ਵਿੱਚ ਮਾਰਿਆ ਗਿਆ। ਉਸ ਤੋਂ ਉਗਰੋਧਯ (ਗਰਦਨ ਦਾ ਗਹਿਣਾ) ਖੋਹ ਲਿਆ ਗਿਆ ਅਤੇ ਗੰਗਾ ਰਾਜਾ ਨੇ ਪਰਮਾਨਦੀ ਦਾ ਖ਼ਿਤਾਬ ਧਾਰਨ ਕਰ ਲਿਆ। 731 ਵਿੱਚ ਪਰਮੇਸ਼ਵਰਵਰਮਨ ਦੀ ਮੌਤ ਤੋਂ ਬਾਅਦ, ਪੱਲਵਾਂ ਦੀ ਸਿੰਹਵਿਸ਼ਣੂ ਵੰਸ਼ ਅਲੋਪ ਹੋ ਗਈ।
ਉਸ ਦੇ ਰਾਜ ਨਾਲ ਸੰਬੰਧਤ ਇੱਕ ਨਾਇਕ-ਪੱਥਰ ਸ਼ਿਲਾਲੇਖ ਦਰਸਾਉਂਦਾ ਹੈ ਕਿ ਉਸ ਨੇ ਘੱਟੋ-ਘੱਟ 6 ਸਾਲ ਰਾਜ ਕੀਤਾ।[1][2]