ਪਰਵਾਸੀ ਪੰਜਾਬੀ ਕਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਉੱਤਰੀ ਅਮਰੀਕਾ ਵਿੱਚ ਪਰਵਾਸੀ ਪੰਜਾਬੀਆਂ ਦੀ ਪਦਾਰਥਕ ਸੰਤੁਸ਼ਟੀ ਦੀ ਭਾਲ ਵਿੱਚੋਂ ਹੀ ਉੱਤਰੀ ਅਮਰੀਕਨ ਪੰਜਾਬੀ ਗਲਪ ਸਾਹਿਤ ਦੀ ਉਤਪੱਤੀ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ। ਉੱਤਰੀ ਅਮਰੀਕਾ ਦੀ ਧਰਤੀ ਤੇ ਦਰਪੇਸ਼ ਆਉਦੀਆਂ ਵਿਭਿੰਨ ਸਮੱਸਿਆਵਾਂ ਤੇ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਵੀ ਇਨ੍ਹਾਂ ਪੰਜਾਬੀਆਂ ਦੁਆਰਾ ਸਾਹਿਤ ਰਾਹੀਂ ਸਮਕਾਲੀ ਜੀਵਨ ਦੇ ਭੂਗੋਲਿਕ, ਆਰਥਿਕ, ਰਾਜਨੀਤਕ, ਸਾਸ਼ਿਕ੍ਰਤਕ, ਧਾਰਮਿਕ ਪਹਿਲੂਆਂ ਸੰਬੰਧੀ ਅਨੁਭਵ ਦੀ ਪ੍ਰਸਤੁਤੀ ਕੀਤੀ ਗਈ ਹੈ।ਇਸ ਲਈ ਮੁੱਢਲੇ ਦੌਰ ਦੇ ਉੱਤਰੀ ਅਮਰੀਕਨ ਪੰਜਾਬੀ ਗਲਪ ਦਾ ਅਧਿਐਨ ਕਰਨਾ ਲਾਜ਼ਮੀ ਬਣ ਜਾਦਾਂ ਹੈ। ਪਰਵਾਸੀ ਪੰਜਾਬੀ ਸਾਹਿਤ ਵਿੱਚ ਰਵਿੰਦਰ ਰਵੀ ਇੱਕ ਜ਼ਿਕਰਯੋਗ ਹਸ਼ਤਾਖਰ ਹੈ।ਕਨੈਡੀਅਨ ਪੰਜਾਬੀ ਕਹਾਣੀ ਦੇ ਮੁੱਢਲੇ ਦੌਰ ਨਾਲ ਸੰਬੰਧਿਤ ਉਸਦੇ ਕਹਾਣੀ ਸੰਗ੍ਰਹਿ "ਚਰਾਵੀ" (1963)," ਜੁਰਮ ਦੇ ਪਾਤਰ"(1968), "ਸ਼ਹਿਰ ਵਿੱਚ ਜੰਗਲ" (1969), "ਕੋਨ ਪ੍ਰਤਿਕੋਨ" (1971), "ਸ਼ੈਲੀ ਪੁਸਤਕ "(1973), ਅਤੇ" ਜਿੱਥੇ ਦੀਵਾਰਾਂ ਨਹੀਂ" (1978), ਹਨ।ਲੇਖਕ ਅਨੁਸਾਰ ਇਨ੍ਹਾਂ ਵਿੱਚੋਂ ਪਹਿਲੇ ਦੋ ਕਹਾਣੀ ਸੰਗ੍ਰਹਿ ਕਨੈਡਾ ਵਿੱਚ ਰਹਿ ਕੇ ਲਿਖੇ ਗਏ।[1] ਇਸ ਮੁੱਢਲੀ ਪਰਵਾਸੀ ਪੰਜਾਬੀ ਕਹਾਣੀ ਵਿੱਚ ਨਸਲੀ ਵਿਤਕਰੇ ਅਤੇ ਆਰਥਿਕ ਸ਼ੋਸ਼ਣ ਦੀ ਮੱਧਮ ਸੁਰ ਵਿੱਚ ਹੀ ਕੀਤੀ ਗਈ ਹੈ।ਇਸ ਦਾ ਕਾਰਨ ਅਮਰਜੀਤ ਚੰਦਨ ਨੇ ਠੀਕ ਤਲਾਸ਼ਿਆ ਹੈ:(ਆਰਥਿਕ ਤੌਰ 'ਤੇ ਲੁੱਟੇ ਜਾਣ ਦੀ ਸੋਝੀ )'ਪੰਜਾਬੀਆਂ ਦੀ ਮਾਨਸਿਕਤਾ ਦਾ ਅੰਗ ਸੰਗ ਬਣ ਸਕੀ, ਕਿਉਂਕਿ ਇੱਥੋਂ ਦੇ ਪੰਜਾਬੀ ਕਾਮੇ ਭਾਰਤੀ ਪ੍ਰਸੰਗ ਵਿੱਚ ਧਨਾਢ ਸਨ। ਮੁੱਢਲੀ ਪਰਵਾਸੀ ਕਹਾਣੀ ਭਾਵੇਂ ਕਿਸੇ ਵੀ ਖੇਤਰ ਅਤੇ ਕਿਸੇ ਵੀ ਸਮੇਂ 'ਚ ਲਿਖਣੀ ਆਰੰਭ ਹੋਈ ਹੋਵੇ, ਉਸ ਵਿੱਚ ਉਭਰਵੇਂ ਧੁਰ ਉਦਰੇਵੇਂ ਦੀ ਹੀ ਹੈ।ਪਰਵਾਸੀ ਪੰਜਾਬੀ ਕਹਾਣੀ ਦਾ ਦੂਜਾ ਪੜਾਅ ਉਸ ਚੇਤਨਾ ਨਾਲ ਸ਼ੁਰੂ ਹੋਇਆ ਜਦੋਂ ਪੰਜਾਬੀ ਵਲਾਇਤੋਂ ਪੈਸੇ ਕਮਾ ਕੇ ਵਤਨ ਮੁੜਨ ਦੀ ਭ੍ਰਾਂਤੀ ਤੋਂ ਮੁਕਤ ਹੋਣ ਲੱਗਦੇ ਹਨ ਅਤੇ ਵਲਾਇਤ ਨੂੰ ਹੀ ਆਪਣੇ ਘਰ ਦੇ ਰੂਪ ਵਿੱਚ ਤਸੱਵਰ ਕਰਨ ਲੱਗਦੇ ਹਨ।ਇਸ ਚੇਤਨਾ ਨੂੰ ਪ੍ਰਗਟਾਉਣ ਵਾਲੀਆਂ ਅਨੇਕਾਂ ਕਹਾਣੀਆਂ ਪ੍ਰਾਪਤ ਹਨ। ਮਿਸਾਲ ਵਜੋਂ ਵਜੋਂ ਸ਼ਿਵਚਰਨ ਗਿੱਲ ਦੀ ਕਹਾਣੀ 'ਬੰਨ ਸ਼ੁੱਭ' ਵਿੱਚ ਸੁਰਿੰਦਰ ਅਤੇ ਉਸਦੀ ਪਤਨੀ ਤਰਵਿੰਦਰ ਦਾ ਤਨਾਅ ਸ਼ੱਕ ਉੱਤੇ ਅਧਾਰਿਤ ਹੀ ਹੈ।ਨਸਲੀ ਵਿਤਕਰੇ ਦੀਆਂ ਸਮੱਸਿਆਵਾਂ ਤੋਂ ਬਾਅਦ ਕਿਸੇ ਵਿਸ਼ੇ ਨੇ ਪਰਵਾਸੀ ਪੰਜਾਬੀ ਕਹਾਣੀਕਾਰਾਂ ਦਾ ਸਭ ਤੋਂ ਵੱਧ ਧਿਆਨ ਖਿੱਚਿਆ ਹੈ ਤਾਂ ਉਹ ਦੰਪਤੀ ਜੀਵਨ ਵਿੱਚ ਪੈਦਾ ਹੋਇਆ ਤਣਾਅ ਦਾ ਵਿਸ਼ਾ ਹੈ। ਹਨ। ਪਰਵਾਸੀ ਪੰਜਾਬੀ ਕਹਾਣੀ ਵਿੱਚ ਪੇਸ਼ ਕਥਾ -ਜੁਗਤਾਂ ਜੋ ਵਾਸਤਵਿਕ ਨੂੰ ਅਜਨਬੀ ਕ੍ਰਿਤ ਰੂਪ ਵਿੱਚ ਪੇਸ਼ ਕਰਦੀਆਂ ਹਨ।ਵਾਸਤਵਿਕਤਾ ਦਾ ਅਜ਼ਨਬੀਕਰਨ ਹੀ ਕਲਾਕਾਰੀ ਹੈ।"ਇਸ ਤੋਂ ਭਾਵ ਕਥਾ ਨੂੰ ਕਹਿਣ ਦਾ ਢੰਗ ਹੀ ਕਥਾਨਕ ਹੈ।ਥੀਮ ਦੀ ਚੋਣ, ਭਾਵ ਦੀ ਵਰਤੋਂ, ਮੋਟਿਫ਼, ਸਥਿਤੀ ਉਤੇਜਿਕ ਸਥਿਤੀ, ਤਨਾਉ, ਗੋਂਦ, ਵਿਗੋਪਨ,ਬਿਰਤਾਂਤ ਦਾ ਗਿਆਨ ਸਿਧਾਂਤ, ਕਥਾ ਕਲਾ ਤੋਂ ਕਥਾ ਸਥਾਨ ਰਾਹੀਂ ਜਿਸ ਵੰਨ -ਸੁਵੰਨਤਾ ਦਾ ਜ਼ਿਕਰ ਹੈ।[2]"ਦਰਅਸਲ ਉਹ ਜੁਗਤਾਂ ਜੋ ਅਚੇਤ ਹੀ ਵਰਤੋਂ ਵਿੱਚ ਆ ਜਾਣ, ਉਹਨਾਂ ਨੂੰ ਰੂੜੀਆਂ ਕਿਹਾ ਜਾਦਾਂ ਹੈ।ਰੂੜੀਆਂ ਤੇ ਜੁਗਤਾਂ ਦਾ ਫਰਕ ਕੇਵਲ ਪਰੰਪਰਾ ਤੇ ਪ੍ਰਗਤੀ ਦਾ ਫਰਕ ਹੈ।ਰੂੜੀਆਤਮਕ ਵਿਧੀਆਂ ਨਵੀਆਂ ਜੁਗਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਪਰੰਪਰਾ ਦੇ ਵਿਕਾਸ ਨੂੰ ਸੇਧਸ਼ੀਲ ਵੀ ਹੁੰਦੀਆਂ ਹਨ। ਪਰਵਾਸੀ ਪੰਜਾਬੀ ਕਹਾਣੀ ਵਿੱਚ ਪੇਸ਼ ਕਥਾ ਜੁਗਤਾਂ ਦਾ ਵਿਸ਼ਲੇਸ਼ਣ ਕਰਦੀਆਂ ਅਤੇ ਉਪਰੋਕਤ ਦ੍ਰਿਸ਼ਟੀ ਨੂੰ ਸੇਧ ਗ੍ਰਹਿਣ ਕਰਦੀਆਂ ਪਰਵਾਸੀ ਪੰਜਾਬੀ ਕਹਾਣੀ ਵਿਚਲੀ ਪ੍ਰਤੀਨਿਧ ਜੁਗਤਾਂ ਦੀ ਪਛਾਣ ਕਰਦੀ।[3]

ਹਵਾਲੇ[ਸੋਧੋ]

  1. ਪੰਜਾਬੀ ਗਲਪ ਪਰਵਾਸੀ ਸਭਿੱਆਚਾਰ, ਡਾ.ਅਕਾਲ ਅੰਮ੍ਰਤ ਕੌਰ, ਲੈਕਚਰਰ ਇਨ ਪੰਜਾਬੀ ਲਾਇਲਪੁਰ ਖਾਲਸ਼ਾ ਕਾਲਜ ਫਾਰ ਵਿਮੈਨ, ਜਲੰਧਰ, ਪੰਨਾ ਨੰ-141,152
  2. ਆਧੁਨਿਕ ਪੰਜਾਬੀ ਕਹਾਣੀ, ਡਾ.ਬਲਦੇਵ ਸਿੰਘ ਧਾਲੀਵਾਲ, ਵਿਭਾਗ ਕੋਰਸ ਪੋਡਿੰਸ਼ ਕੋਰਸ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ- 113, 114,115,134
  3. ਪਰਵਾਸੀ ਪੰਜਾਬੀ ਸਾਹਿਤ ਪੁਨਰ ਸੰਵਾਦ, ਜਗਦੀਪ ਸਿੰਘ,ਅਲਕਾ ਸਾਹਿਤ ਸਦਨ, 213/5, ਚੌਕ ਮੰਨਾ ਸਿੰਘ, ਅੰਮ੍ਰਿਤਸਰ-143006,ਪੰਨਾ ਨੰ-135